15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਾਹਿਤਕ ਪਿੜ ਨਡਾਲਾ ਦੀ ਹੋਈ ਮਾਸਿਕ ਇਕੱਤਰਤਾ <br/>

ਅਜੀਤ ਡੈਸਕ 21-09-2025
ਨਡਾਲਾ, 20 ਸਤੰਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਨਿਰਮਲ ਸਿੰਘ ਖੱਖ ਤੇ ਡਾ. ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਵਾਰ ਹੜ•ਾਂ ਦੀ ਤਬਾਹੀ ਨਾਲ ਮਨੁੱਖਤਾ ਦਾ ਹੋਇਆ ਘਾਣ, ਆਰਥਿਕ ਉਜਾੜਾ ਤੇ ਫ਼ਸਲਾਂ ਦੀ ਬਰਬਾਦੀ ਬਾਰੇ ਖੁੱਲ•ਕੇ ਵਿਚਾਰ ਚਰਚਾ ਕਰਦਿਆਂ ਉਨ•ਾਂ ਕਿਹਾ ਕਿ ਪੰਜਾਬੀਆਂ ਦੀ ਦਲੇਰੀ ਤੇ ਤਨੋਂ ਮਨੋਂ ਦਿੱਤੇ ਸਾਥ ਨੇ ਪੰਜਾਬੀਆਂ ਦਾ ਕੱਦ ਉੱਚੇ ਮੁਕਾਮਾਂ 'ਤੇ ਲੈ ਆਂਦਾ ਹੈ | ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਜੋ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਬਣਾਈ ਗਈ ਸੀ | ਹੁਣ ਆਰ.ਐਸ.ਐਸ. ਦੀਆਂ ਚਾਲਾਂ ਵਿਚ ਆ ਕੇ ਪੰਜਾਬੀ ਦਾ ਘਾਣ ਕਰਨ 'ਤੇ ਤੁਲ ਗਈ ਹੈ ਕਿਵੇਂ ਭਾਈ ਕਾਹਨ ਸਿੰਘ ਨਾਭਾ ਦੇ ਵਿਸ਼ਵ ਕੋਸ਼ ਦੀਆਂ ਹਜ਼ਾਰਾਂ ਕਾਪੀਆਂ ਨੂੰ ਮਿੱਟੀ ਵਿਚ ਦਬਾਇਆ ਜਾ ਰਿਹਾ ਸੀ, ਇਸ ਸਬੰਧਿਤ ਪੈਸੇ ਦੇ ਲਾਲਚੀ ਵਾਈਸ ਚਾਂਸਲਰ ਤੇ ਹੋਰ ਮੁਜਰਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ | ਇਸ ਉਪਰੰਤ ਰਚਨਾਵਾਂ ਦਾ ਵੀ ਦੌਰ ਹੋਇਆ, ਜਿਸ ਵਿਚ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਕਹਾਣੀ 'ਮੁਜ਼ਰਮ' ਅਸ਼ੋਕ ਟਾਂਡੀ, ਸੋਢੀ ਸੱਤੋਵਾਲੀ, ਦਲਜੀਤ ਸਿੰਘ ਮਹਿਮੀ, ਸਰਬਜੀਤ ਸਿੰਘ ਨਾਗਰਾ, ਵੀ.ਕੇ. ਦਿਆਲਪੁਰੀ, ਬਲਦੇਵ ਸਿੰਘ ਪੱਡਾ, ਵਾਲੀ ਕਰਤਾਰਪੁਰੀ, ਡਾ: ਮੱਖਣ ਸਿੰਘ ਭੁਲੱਥ, ਸੁਖਬੀਰ ਸਿੰਘ ਕੰਗ, ਨਾਨਕ ਚੰਦ ਵਿਰਲੀ ਆਦਿ ਨੇ ਭਾਗ ਲਿਆ | ਇੱਕ ਨਵੇਂ ਤੇ ਨੌਜਵਾਨ ਕਵੀ ਪਾਹੁਲ ਪ੍ਰੀਤ ਸਿੰਘ ਨਾਗਰਾ ਦੇ ਆ ਰਹੇ ਨਵੇਂ ਕਾਵਿ ਸੰਗ੍ਰਹਿ ਲਈ ਵਧਾਈ ਵੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਇਕੱਤਰਤਾ ਵਿਚ ਸ਼ਾਮਲ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ |

ਪਿਛਲੀ ਖ਼ਬਰ ਨਡਾਲਾ ਵਿਚ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਕੀਤੀ ਮੀਟਿੰਗ <br/> ਅਗਲੀ ਖ਼ਬਰ ਐੱਸ.ਡੀ. ਕਾਲਜ ਫ਼ਾਰ ਵੁਮੈਨ 'ਚ ਪ੍ਰਤਿਭਾ ਖੋਜ ਮੁਕਾਬਲੇ ਧੂਮਧਾਮ ਨਾਲ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।