ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਨਿਪਾਲ ’ਚ ਆਏ ਕੁਦਰਤੀ ਕਹਿਰ ਵੇਲੇ ਭਾਰਤ ਨੇ ਮਦਦ ਦਾ ਹੱਥ ਵਧਾਉਂਦੇ ਹੋਏ ਰਾਹਤ ਸਮੱਗਰੀ ਭੇਜਣ ਦੀ ਮੁਹਿੰਮ ਚਲਾਈ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਨਿਪਾਲ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ ਮਦਦ ਲਈ ਬੁੱਧਵਾਰ ਨੂੰ 10 ਟਨ ਮਨੁੱਖੀ ਮਦਦ ਦੀ ਪਹਿਲੀ ਖੇਪ ਭੇਜਣ ਤੋਂ ਬਾਅਦ ਵੀਰਵਾਰ ਨੂੰ ਦੂਜੀ 37.5 ਟਨ ਦੀ ਖੇਪ ਭੇਜੀ ਗਈ ਹੈ। ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ਰਾਹੀਂ ਉਕਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵੀਰਵਾਰ ਸਵੇਰੇ ਦੂਜੀ ਉਡਾਣ ’ਚ 37.5 ਟਨ ਮਨੁੱਖੀ ਮਦਦ ਅਤੇ ਰਾਹਤ ਸਮੱਗਰੀ, ਦਵਾਈਆਂ ਅਤੇ ਖਾਣੇ ਦੇ ਪੈਕੇਟ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਨਿਪਾਲ ਦੇ ਅਧਿਕਾਰੀਆਂ ਨਾਲ ਸੰਪਰਕ ’ਚ ਹੈ। ਰਾਹਤ ਅਤੇ ਬਚਾਅ ਕਾਰਜਾਂ ’ਚ ਹਰ ਸੰਭਵ ਸਹਿਯੋਗ ਜਾਰੀ ਰੱਖਿਆ ਜਾਵੇਗਾ। ਇਹ ਸਮੱਗਰੀ ਸੀ-17 ਗਲੋਬਮਾਸਟਰ ਹਵਾਈ ਜਹਾਜ਼ ਰਾਹੀਂ ਭੇਜੀ ਗਈ ਹੈ।
ਨਿਪਾਲ ਤ੍ਰਾਸਦੀ ’ਤੇ ਭਾਰਤ ਨੇ ਵਧਾਇਆ ਮਦਦ ਦਾ ਹੱਥ
ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਨਿਪਾਲ ’ਚ ਆਏ ਕੁਦਰਤੀ ਕਹਿਰ ਵੇਲੇ ਭਾਰਤ ਨੇ ਮਦਦ ਦਾ ਹੱਥ ਵਧਾਉਂਦੇ ਹੋਏ ਰਾਹਤ ਸਮੱਗਰੀ ਭੇਜਣ ਦੀ ਮੁਹਿੰਮ ਚਲਾਈ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਨਿਪਾਲ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ .....
ਅਜੀਤ ਡੈਸਕ
28-08-2026