ਇੰਫਾਲ, 27 ਅਗਸਤ (ਪੀ.ਟੀ.ਆਈ.)-ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਹਥਿਆਰਬੰਦ ਅੱਤਵਾਦੀਆਂ ਵਲੋਂ ਕੀਤੇ ਗਏ ਘਾਤ ਲਗਾ ਕੇ ਹਮਲੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ, ਮਾਕੁਈ ਆਸ਼ਾਂਗ ਤੇ ਥਾਬੰਬਾ ਨਾਗਾ ਵਿਚਕਾਰ ਇੱਕ ਸੁੰਨਸਾਨ ਇਲਾਕੇ ਵਿਚ ਅੱਤਵਾਦੀਆਂ ਨੇ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ । ਹਮਲੇ ਤੋਂ ਬਾਅਦ ਇੱਕ ਹੋਰ ਵਿਅਕਤੀ ਜ਼ਖ਼ਮੀ ਦੱਸਿਆ ਜਾ ਰਿਹਾ ਹੈ । ਮ੍ਰਿਤਕ ਚਾਰੇ ਲੋਕ ਲਿਆਂਗਮਾਈ ਨਾਗਾ ਭਾਈਚਾਰੇ ਨਾਲ ਸੰਬੰਧਿਤ ਸਨ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ । ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਸੇਨਾਪਤੀ ਜ਼ਿਲ੍ਹਾ ਹਸਪਤਾਲ ਲਿਜਾਇਆ ਜਾ ਰਿਹਾ ਸੀ । ਘਟਨਾ ਤੋਂ ਬਾਅਦ ਸੇਨਾਪਤੀ ਜ਼ਿਲ੍ਹਾ ਹੈੱਡਕੁਆਰਟਰ ਵਿਚ ਨਾਗਾ ਪੀਪਲਜ਼ ਆਰਗੇਨਾਈਜ਼ੇਸ਼ਨ ਵਲੋਂ ਬੰਦ ਦਾ ਸੱਦਾ ਦਿੱਤਾ ਗਿਆ। ਇਸ ਦੇ ਚਲਦਿਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਸ਼ਟਰ ਬੰਦ ਰਹੇ । ਮਣੀਪੁਰ ਵਿਚ ਹਾਲੀਆ ਸਮੇਂ ਦੌਰਾਨ ਸੁਰੱਖਿਆ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਤੇ ਕਾਂਗਪੋਕਪੀ ਤੇ ਸੇਨਾਪਤੀ ਨਾਲ ਲੱਗਦੇ ਇਲਾਕਿਆਂ ਵਿਚ ਵੀ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ।
ਮਨੀਪੁਰ ਦੇ ਕਾਂਗਪੋਕਪੀ ’ਚ ਅੱਤਵਾਦੀਆਂ ਵਲੋਂ ਵਾਹਨ ’ਤੇ ਹਮਲਾ-4 ਮੌਤਾਂ
ਇੰਫਾਲ, 27 ਅਗਸਤ (ਪੀ.ਟੀ.ਆਈ.)-ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਹਥਿਆਰਬੰਦ ਅੱਤਵਾਦੀਆਂ ਵਲੋਂ ਕੀਤੇ ਗਏ ਘਾਤ ਲਗਾ ਕੇ ਹਮਲੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ, ਮਾਕੁਈ ਆਸ਼ਾਂਗ ਤੇ ਥਾਬੰਬਾ ਨਾਗਾ ਵਿਚਕਾਰ ਇੱਕ ਸੁੰਨਸਾਨ ...
ਅਜੀਤ ਡੈਸਕ
28-08-2026