31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪ੍ਰਧਾਨ ਮੰਤਰੀ ਮੋਦੀ ਕਿਰਗਿਜ਼ਸਤਾਨ ਪਹੁੰਚੇ

ਬਿਸਕੇਕ, 30 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕਿਰਗਿਜ਼ਸਤਾਨ ਪਹੁੰਚ ਗਏ ਹਨ, ਜਿਥੇ ਉਹ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖਰ ਸੰਮੇਲਨ ’ਚ ਹਿੱਸਾ ਲੈਣਗੇ ਅਤੇ ਨਾਲ ਹੀ ਕਈ ਦੁਵੱਲੀਆਂ ਬੈਠਕਾਂ ਵੀ ਕਰਨਗੇ। ਹਵਾਈ ਅੱਡੇ ...

ਅਜੀਤ ਡੈਸਕ 31-08-2026

ਬਿਸਕੇਕ, 30 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕਿਰਗਿਜ਼ਸਤਾਨ ਪਹੁੰਚ ਗਏ ਹਨ, ਜਿਥੇ ਉਹ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖਰ ਸੰਮੇਲਨ ’ਚ ਹਿੱਸਾ ਲੈਣਗੇ ਅਤੇ ਨਾਲ ਹੀ ਕਈ ਦੁਵੱਲੀਆਂ ਬੈਠਕਾਂ ਵੀ ਕਰਨਗੇ। ਹਵਾਈ ਅੱਡੇ ’ਤੇ ਮੰਤਰੀ ਮੰਡਲ ਮੰਤਰਾਲੇ ਦੇ ਚੇਅਰਮੈਨ ਕਾਸਿਮਾਲੀਵ ਆਦਿਲਬੇਕ ਅਲੇਸ਼ੋਵਿਚ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਰਸਮੀ ਕਿਰਗਿਜ਼ ਨਾਚ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ‘ਐਕਸ’ ’ਤੇ ਪੋਸਟ ਕੀਤੀ ਕਿ ਸਿਖਰ ਸੰਮੇਲਨ ਖੇਤਰੀ ਤੇ ਵਿਸ਼ਵ ਮੁੱਦਿਆਂ ’ਤੇ ਗੱਲਬਾਤ ਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਦਸ ਮੈਂਬਰ ਦੇਸ਼ਾਂ, 15 ਭਾਈਵਾਲ ਦੇਸ਼ਾਂ ਤੇ ਦੋ ਆਬਜ਼ਰਵਰ ਦੇਸ਼ਾਂ ਨੂੰ ਇਕੱਠੇ ਲਿਆਉਂਦਾ ਹੈ। ਇਕ ਹੋਟਲ ’ਚ ਪਹੁੰਚਣ ’ਤੇ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਮੋਦੀ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ‘ਮਾਂ ਤੁਝੇ ਸਲਾਮ’ ਦੀਆਂ ਦੇਸ਼ਭਗਤੀ ਪੂਰਨ ਧੁਨਾਂ ਨਾਲ ਸ਼ਾਨਦਾਰ ਯੋਗ ਪ੍ਰਦਰਸ਼ਨ ਵੀ ਵੇਖਿਆ। ਮੋਦੀ 31 ਅਗਸਤ-1 ਸਤੰਬਰ ਨੂੰ ਹੋਣ ਵਾਲੇ 26ਵੇਂ ਐਸ.ਸੀ.ਓ. ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਰਾਸ਼ਟਰਪਤੀ ਸਾਦਿਰ ਝਾਪਾਰੋਵ ਦੇ ਸੱਦੇ ’ਚੇ ਕਿਰਗਿਜ਼ਸਤਾਨ ਦੀ ਯਾਤਰਾ ਕਰ ਰਹੇ ਹਨ। 10-ਮੈਂਬਰੀ ਐਸ.ਸੀ.ਓ. ਸੰਗਠਨ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ।

ਪਿਛਲੀ ਖ਼ਬਰ ਚੰਡੀਗੜ੍ਹ ’ਚ ਵੋਟਰਾਂ ਦੀ ਗਿਣਤੀ ਅੱਧੀ ਰਹਿ ਗਈ-ਮਨੀਸ਼ ਤਿਵਾੜੀ ਅਗਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।