01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪਾਕਿ ’ਚ ਜੈਸ਼ ਦੀ ਭਰਤੀ ਕਰਨ ਵਾਲੇ ਹਾਫ਼ਿਜ਼ ਜ਼ੁਲਫ਼ਿਕਾਰ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਇਕ ਹੋਰ ਅੱਤਵਾਦੀ ਦੀ ਅਣਪਛਾਤੇ ਵਿਅਕਤੀ ਵਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ....

ਅਜੀਤ ਡੈਸਕ 01-09-2026

ਅੰਮ੍ਰਿਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਇਕ ਹੋਰ ਅੱਤਵਾਦੀ ਦੀ ਅਣਪਛਾਤੇ ਵਿਅਕਤੀ ਵਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਲਈ ਭਰਤੀਆਂ ਕਰਨ ਵਾਲੇ ਅਤੇ ਮੁੰਬਈ ਹਮਲੇ ਦੇ ਸਾਜ਼ਿਸ਼ਕਾਰ ਜ਼ਕੀ-ਉਰ-ਰਹਿਮਾਨ ਲਖਵੀ ਦੇ ਰਿਸ਼ਤੇਦਾਰ ਹਾਫ਼ਿਜ਼ ਜ਼ੁਲਫ਼ਿਕਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਵਾਇਰਲ ਹੋਈ ਸੀ. ਸੀ. ਟੀ. ਵੀ. ਫੁਟੇਜ ’ਚ ਵੇਖਿਆ ਜਾ ਸਕਦਾ ਹੈ ਕਿ ਪਿੱਛਿਓਂ ਆਉਂਦਾ ਹੋਇਆ ਇਕ ਅਣਪਛਾਤਾ ਹਮਲਾਵਰ ਹਾਫ਼ਿਜ਼ ਜ਼ੁਲਫ਼ਿਕਾਰ ਦੇ ਸਿਰ ’ਤੇ ਪਿਸਤੌਲ ਸਟਾ ਕੇ ਗੋਲੀ ਮਾਰਦਾ ਹੈ। ਗੋਲੀ ਲੱਗਦੇ ਹੀ ਉਹ ਉੱਥੇ ਹੀ ਢੇਰ ਹੋ ਜਾਂਦਾ ਹੈ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਬੇਸ਼ੱਕ, ਇਸ ਵਾਇਰਲ ਵੀਡੀਓ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ। ਹਾਫ਼ਿਜ਼ ਜ਼ੁਲਫ਼ਿਕਾਰ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਾਰ ਜ਼ਕੀ-ਉਰ-ਰਹਿਮਾਨ ਲਖਵੀ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਰਿਕਾਰਡ ਮੁਤਾਬਿਕ ਲਖਵੀ ਲਸ਼ਕਰ-ਏ-ਤੋਇਬਾ ਦਾ ਮੁੱਖ ਸੰਚਾਲਕ ਅਤੇ ਕਮਾਂਡਰ ਰਿਹਾ ਹੈ। ਜ਼ਿਕਰਯੋਗ ਹੈ ਕਿ 26 ਨਵੰਬਰ, 2008 ਨੂੰ ਮੁੰਬਈ ’ਚ ਹੋਏ ਅੱਤਵਾਦੀ ਹਮਲਿਆਂ ਵਿਚ 166 ਬੇਕਸੂਰ ਲੋਕਾਂ ਦੀ ਮੌਤ ਹੋਈ ਸੀ ਅਤੇ ਸੈਂਕੜੇ ਜ਼ਖ਼ਮੀ ਹੋਏ ਸਨ। ਲਖਵੀ ਇਸ ਹਮਲੇ ਦੇ ਮੁੱਖ ਸਾਜਿਸ਼ਕਾਰਾਂ ’ਚ ਸ਼ਾਮਿਲ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਦਾ ਜੱਜ ਬਣ ਕੇ ਧਮਕਾਉਣ ਦੇ ਜੁਰਮ ’ਚ ਸੁਕੇਸ਼ ਨੂੰ 8 ਸਾਲ ਦੀ ਸਜ਼ਾ ਅਗਲੀ ਖ਼ਬਰ ਪੰਜਾਬ ਕਾਂਗਰਸ ਵਿਵਾਦ ਸੰਬੰਧੀ ਹਾਈਕਮਾਨ ਖ਼ਾਮੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।