04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰਾਜਨਾਥ ਸਿੰਘ ਵਲੋਂ ਰੱਖਿਆ ਕੂਟਨੀਤੀ ’ਤੇ ਭਾਰਤ ਦਾ ਪ੍ਰਮੁੱਖ ਰੋਡਮੈਪ ਜਾਰੀ

ਨਵੀਂ ਦਿੱਲੀ, 3 ਸਤੰਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਕੂਟਨੀਤੀ ’ਤੇ ‘ਰਕਸ਼ਾ’ ਦਸਤਾਵੇਜ਼ ਜਾਰੀ ਕੀਤਾ। ਇਹ ਵਿਆਪਕ ਦਸਤਾਵੇਜ਼ ਅਗਲੇ 10 ਸਾਲਾਂ ਲਈ ਵਿਸ਼ਵ ਰੱਖਿਆ ਭਾਈਵਾਲੀ ਲਈ ਭਾਰਤ ਦੇ ...

ਅਜੀਤ ਡੈਸਕ 04-09-2026

ਨਵੀਂ ਦਿੱਲੀ, 3 ਸਤੰਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਕੂਟਨੀਤੀ ’ਤੇ ‘ਰਕਸ਼ਾ’ ਦਸਤਾਵੇਜ਼ ਜਾਰੀ ਕੀਤਾ। ਇਹ ਵਿਆਪਕ ਦਸਤਾਵੇਜ਼ ਅਗਲੇ 10 ਸਾਲਾਂ ਲਈ ਵਿਸ਼ਵ ਰੱਖਿਆ ਭਾਈਵਾਲੀ ਲਈ ਭਾਰਤ ਦੇ ਰਣਨੀਤਕ ਰੋਡਮੈਪ ਤੇ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਿੰਦਾ ਹੈ। ਇਸਦਾ ਉਦੇਸ਼ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਨੂੰ ਸਰਗਰਮ ਵਿਸ਼ਵ ਸਹਿਯੋਗ ਨਾਲ ਜੋੜ ਕੇ ਲੰਬੇ ਸਮੇਂ ਦੀ ਸਥਿਰਤਾ, ਸ਼ਾਂਤੀ ਤੇ ਆਪਸੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਹ ਦਸਤਾਵੇਜ਼ ਭਾਰਤ ਦੇ ਰੱਖਿਆ ਕੂਟਨੀਤੀ ਲਈ ਲੰਬੇ ਸਮੇਂ ਤੇ ਰਣਨੀਤਕ ਪਹੁੰਚ ਨੂੰ ਦਰਸਾਉਂਦਾ ਹੈ। ਰਣਨੀਤਕ ਬਲੂਪ੍ਰਿੰਟ ’ਚ ਉਜਾਗਰ ਕੀਤੇ ਗਏ ਮੁੱਖ ਥੰਮ੍ਹਾਂ ਵਿਚ ਰਣਨੀਤਕ ਭਾਈਵਾਲੀ, ਸਮਰੱਥਾ ਨਿਰਮਾਣ, ਸਵਦੇਸ਼ੀ ਬਰਾਮਦ ਅਤੇ ਸਮੁੰਦਰੀ ਸੁਰੱਖਿਆ ਸ਼ਾਮਲ ਹਨ।

ਪਿਛਲੀ ਖ਼ਬਰ ਯੂਕਰੇਨ-ਰੂਸ ਜੰਗ ਖ਼ਤਮ ਕਰਨ ਲਈ ਭਾਰਤ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ-ਜੈਸ਼ੰਕਰ ਕੀਵ ’ਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲ... ਅਗਲੀ ਖ਼ਬਰ ਚੈਟ ਜੀ. ਪੀ. ਟੀ., ਕਲਾਊਡ ਭਾਰਤ ਸਣੇ ਵਿਸ਼ਵ ਭਰ ’ਚ ਡਾਊਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।