11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਔਰਤ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਗ੍ਰਿਫ਼ਤਾਰ

ਫਰੀਦਾਬਾਦ, 10 ਸਤੰਬਰ (ਪੀ.ਟੀ.ਆਈ)-ਇਕ ਔਰਤ ਨੂੰ ਗਲਤ ਸੰਦੇਸ਼ ਭੇਜਣ ਅਤੇ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਨ ਤੇ ਉਸ ਨੂੰ ਮਿਲਣ ਲਈ ਦਬਾਅ ਪਾਉਣ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ...

ਅਜੀਤ ਡੈਸਕ 11-09-2026

ਫਰੀਦਾਬਾਦ, 10 ਸਤੰਬਰ (ਪੀ.ਟੀ.ਆਈ)-ਇਕ ਔਰਤ ਨੂੰ ਗਲਤ ਸੰਦੇਸ਼ ਭੇਜਣ ਅਤੇ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਨ ਤੇ ਉਸ ਨੂੰ ਮਿਲਣ ਲਈ ਦਬਾਅ ਪਾਉਣ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਜਾਣ ਵਾਲੀ ਉਡਾਣ ’ਚ ਸਵਾਰ ਹੋਣ ਵਾਲਾ ਸੀ। ਪੁਲਿਸ ਨੇ ਦੱਸਿਆ ਕਿ ਅਭਿਨੰਦਨ ਉਰਫ਼ ਕਿੱਟੂ, ਜੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਨਿਆਰ ਦਾ ਵਸਨੀਕ ਹੈ, ਰੱਖੜੀ ਮੌਕੇ ਘਰ ਆਇਆ ਹੋਇਆ ਸੀ। ਪੁਲਿਸ ਮੁਤਾਬਕ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਔਰਤ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਭਿਨੰਦਨ ਲਗਭਗ ਇੱਕ ਸਾਲ ਤੋਂ ਉਸ ਨੂੰ ਵਟਸਐਪ ਸੰਦੇਸ਼ਾਂ ਅਤੇ ਫੋਨ ਕਾਲਾਂ ਰਾਹੀਂ ਪ੍ਰੇਸ਼ਾਨ ਕਰ ਰਿਹਾ ਸੀ। ਸ਼ਿਕਾਇਤ ਦੇ ਆਧਾਰ ’ਤੇ ਸੂਰਜਕੁੰਡ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ। ਬੁੱਧਵਾਰ ਨੂੰ ਪੁਲਿਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਦੁਬਈ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪਿਛਲੀ ਖ਼ਬਰ ਦਿੱਲੀ ’ਚ 2 ਨਿਹੰਗ ਭਰਾਵਾਂ ਵਲੋਂ ਦੁਕਾਨਦਾਰ ’ਤੇ ਹਮਲਾ, ਗ੍ਰਿਫ਼ਤਾਰ ਅਗਲੀ ਖ਼ਬਰ ਅਮਰੀਕਾ ਵਲੋਂ ਐਚ-1ਬੀ ਕਾਮਿਆਂ ਲਈ 60 ਦਿਨਾਂ ਦੀ ‘ਗ੍ਰੇਸ ਪੀਰੀਅਡ’ ਖ਼ਤਮ ਕਰਨ ਦਾ ਨਵਾਂ ਨਿਯਮ ਤਜਵੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।