12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕਾਂਗਰਸ ਨੇ ‘ਮਿਸਟਰ ਸਿੰਘ’ ਦੇ ਵਿਵਾਦਿਤ ਪੋਸਟਰ ਮਾਮਲੇ ’ਚ ਸਰਕਾਰ ਦੀ ਚੁੱਪੀ ’ਤੇ ਉਠਾਏ ਸਵਾਲ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ‘ਮਿਸਟਰ ਸਿੰਘ’ ਨਾਂਅ ਨਾਲ ਜਾਰੀ ਵਿਵਾਦਿਤ ਪੋਸਟਰ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ’ਚ ਭਾਰਤੀਆਂ ਦਾ ਲਗਾਤਾਰ ...

ਅਜੀਤ ਡੈਸਕ 12-09-2026

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ‘ਮਿਸਟਰ ਸਿੰਘ’ ਨਾਂਅ ਨਾਲ ਜਾਰੀ ਵਿਵਾਦਿਤ ਪੋਸਟਰ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ’ਚ ਭਾਰਤੀਆਂ ਦਾ ਲਗਾਤਾਰ ਨਸਲੀ ਅਪਮਾਨ ਹੋ ਰਿਹਾ ਹੈ ਪਰ ‘ਵਿਸ਼ਵ ਗੁਰੂ’ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਇਸ ’ਤੇ ਪੂਰੀ ਤਰ੍ਹਾਂ ਖ਼ਾਮੋਸ਼ ਹੈ। ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਅਧਿਕਾਰਕ ਹੈਂਡਲ ਤੋਂ ‘ਮਿਸਟਰ ਸਿੰਘ’ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਇਤਰਾਜ਼ਯੋਗ ਪੋਸਟਰ ਜਾਰੀ ਕੀਤਾ ਗਿਆ, ਜਿਸ ’ਚ ਦਸਤਾਰਧਾਰੀ ਭਾਰਤੀਆਂ ਨੂੰ ‘ਸਾਡੀਆਂ ਸੜਕਾਂ ਤੋਂ ਹਟ ਜਾਉ, ਆਪਣੀ ਮਰਜ਼ੀ ਨਾਲ ਦੇਸ਼ ਛੱਡ ਦਿਉ, ਵਰਨਾ ਅੰਜਾਮ ਭੁਗਤੋ’ ਜਿਹੀਆਂ ਧਮਕੀਆਂ ਦਿੱਤੀਆਂ ਗਈਆਂ।

ਇਸ ਦਾ ਜਦੋਂ ਅਮਰੀਕਾ ’ਚ ਵਿਆਪਕ ਵਿਰੋਧ ਹੋਇਆ ਤਾਂ ਉਸ ਤੋਂ ਬਾਅਦ ਵਿਭਾਗ ਨੂੰ ਇਹ ਪੋਸਟਰ ਹਟਾਉਣੇ ਪਏ ਪਰ ਹੈਰਾਨੀ ਦੀ ਗੱਲ ਹੈ ਕਿ ਬਾਅਦ ’ਚ ਵੀ ਵਿਭਾਗ ਨੇ ਆਪਣੇ ਅਧਿਕਾਰਕ ਪੋਸਟ ਰਾਹੀਂ ਇਸ ਮੁਹਿੰਮ ਅਤੇ ਉਸ ਦੀ ਭਾਸ਼ਾ ਦਾ ਬਚਾਅ ਕੀਤਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਰਤੀਆਂ ਨੂੰ ਹੱਥਕੜੀਆਂ ਅਤੇ ਪੈਰਾਂ ’ਚ ਬੇੜੀਆਂ ਦੇ ਨਾਲ ਅਮਰੀਕੀ ਫ਼ੌਜੀ ਜਹਾਜ਼ਾਂ ’ਚ ਭਾਰਤ ਭੇਜੇ ਜਾਣ ਅਤੇ ਅਮਰੀਕਾ ਵਲੋਂ ਭਾਰਤ ’ਤੇ ਇਕਪਾਸੜ ਵਾਧੂ ਟੈਰਿਫ਼ ਲਗਾਏ ਜਾਣ ਦੇ ਮਾਮਲਿਆਂ ’ਚ ਸਰਕਾਰ ਦੀ ਭੂਮਿਕਾ ਸਵਾਲਾਂ ਦੇ ਘੇਰੇ ’ਚ ਰਹੀ ਹੈ। ਕਾਂਗਰਸੀ ਨੇਤਾ ਨੇ ਸਵਾਲ ਉਠਾਇਆ ਕਿ ਭਾਰਤ ਦੀ ਕੂਟਨੀਤਕ ਤਾਕਤ ਇੰਨੀ ਕਮਜ਼ੋਰ ਕਿਉਂ ਹੋ ਗਈ ਹੈ ਕਿ ਦੇਸ਼ ਦੇ ਹਿਤਾਂ ਅਤੇ ਸੰਪ੍ਰਭੂਤਾ ਤੇ ਇਕ ਤੋਂ ਬਾਅਦ ਇਕ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਨੀਤੀ ’ਚ ਦੋਸਤੀ ਅਹਿਮ ਹੈ ਪਰ ਭਾਰਤੀਆਂ ਦੀ ਗਰਿਮਾ ਸਭ ਤੋਂ ਉਪਰ ਹੈ।

ਪਿਛਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹੇ ਜਾਣ ਸੰਬੰਧੀ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ ਅਰਦਾਸ ਅਗਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਦੇਸ਼ ਭਰ ’ਚ ਬੰਦ ਰਹੇ ਸਰਕਾਰੀ ਬੈਂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।