ਲੁਧਿਆਣਾ, 19 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ-8 ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੁਧਿਆਣਾ ਫੇਰੀ ਦੌਰਾਨ ਕਾਫ਼ਲੇ ਦੇ ਲੰਘਣ ਸਮੇਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬਿੱਟੂ ਵਲੋਂ ਮੁੱਖ ਮੰਤਰੀ ਦੇ ਕਾਫ਼ਲੇ ਵੱਲ ਆਂਡੇ ਅਤੇ ਟਮਾਟਰ ਸੁੱਟੇ ਗਏ, ਜਦਕਿ ਉਨ੍ਹਾਂ ਨੇ ਸ਼ਰਾਬ ਦੀ ਬੋਤਲ ਵੀ ਹੱਥ ਵਿਚ ਫੜ ਕੇ ਕਾਫ਼ਲੇ ਵੱਲ ਦਿਖਾਈ ਤੇ ਕਿਹਾ ਕਿ ਉਹ ਇਹ ਬੋਤਲ ਵਾਪਸ ਕਰ ਰਹੇ ਹਨ। ਬਿੱਟੂ ਆਪਣੇ ਕੁੱਝ ਸਮਰਥਕਾਂ ਸਮੇਤ ਗੇਟ ਨੇੜੇ ਮੌਜੂਦ ਸਨ। ਇਸ ਪਿੱਛੇ ਵਜ੍ਹਾ ਇਹ ਸੀ ਕਿ ਇਕ ਦਿਨ ਪਹਿਲਾਂ ਬਟਾਲਾ ਦੇ ਪਿੰਡ ਘਸੀਟਪੁਰ ਨੇੜੇ ਬਿੱਟੂ ਦੇ ਕਾਫ਼ਲੇ ’ਤੇ ਕਥਿਤ ਤੌਰ ’ਤੇ ਆਂਡੇ, ਟਮਾਟਰ ਅਤੇ ਹੋਰ ਚੀਜ਼ਾਂ ਸੁੱਟੀਆਂ ਗਈਆਂ ਸਨ। ਬਿੱਟੂ ਮੁਤਾਬਿਕ ਇਸੇ ਘਟਨਾ ਦੇ ਜਵਾਬ ਵਿਚ ਅੱਜ ਇਹ ਚੀਜ਼ਾਂ ਮੁੱਖ ਮੰਤਰੀ ਦੇ ਕਾਫ਼ਲੇ ਵੱਲ ਵਾਪਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਆਗੂਆਂ, ਰੈਲੀਆਂ ਅਤੇ ਯਾਤਰਾਵਾਂ ਦੇ ਵਿਰੋਧ ਦਾ ਜਵਾਬ ਲੋਕਤੰਤਰਿਕ ਢੰਗ ਨਾਲ ਦੇਵੇਗੀ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਬਿੱਟੂ ਨੂੰ ਹਿਰਾਸਤ ਵਿਚ ਲੈ ਲਿਆ ਤੇ ਰਿਹਾਇਸ਼ ’ਚ ਨਜ਼ਰਬੰਦ ਕਰ ਦਿੱਤਾ ਗਿਆ।
ਮੁੱਖ ਮੰਤਰੀ ਦੇ ਕਾਫ਼ਲੇ ’ਤੇ ਬਿੱਟੂ ਨੇ ਸੁੱਟੇ ਆਂਡੇ-ਟਮਾਟਰ ਪੁਲਿਸ ਨੇ ਘਰ ’ਚ ਕੀਤਾ ਨਜ਼ਰਬੰਦ
ਲੁਧਿਆਣਾ, 19 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ-8 ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੁਧਿਆਣਾ ਫੇਰੀ ਦੌਰਾਨ ਕਾਫ਼ਲੇ ਦੇ ਲੰਘਣ ਸਮੇਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ...
ਅਜੀਤ ਡੈਸਕ
20-09-2026