09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਾਲੀਵੁੱਡ ਜਗਤ ’ਚ ਸੋਗ ਦੀ ਲਹਿਰ

ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਨੇ ਫਿਲਮ ਜਗਤ ਨੂੰ ਡੂੰਘੇ ਸੋਗ ’ਚ ਡੁੱਬਾ ਦਿੱਤਾ। ਰਜਨੀਕਾਂਤ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ, ਮਨੀਸ਼ਾ ਕੋਇਰਾਲਾ, ਮਾਧੁਰੀ ਦੀਕਸ਼ਿਤ, ਆਲੀਆ ਭੱਟ ਤੇ ...

ਅਜੀਤ ਡੈਸਕ 09-10-2026

ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਨੇ ਫਿਲਮ ਜਗਤ ਨੂੰ ਡੂੰਘੇ ਸੋਗ ’ਚ ਡੁੱਬਾ ਦਿੱਤਾ। ਰਜਨੀਕਾਂਤ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ, ਮਨੀਸ਼ਾ ਕੋਇਰਾਲਾ, ਮਾਧੁਰੀ ਦੀਕਸ਼ਿਤ, ਆਲੀਆ ਭੱਟ ਤੇ ਇੰਡਸਟਰੀ ਦੀਆਂ ਕਈ ਹੋਰ ਸਿਨੇ ਹਸਤੀਆਂ ਨੇ ਵੀਰਵਾਰ ਨੂੰ ਨਾਨਾ ਪਾਟੇਕਰ ਦੀ ਅਚਾਨਕ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਰਜਨੀਕਾਂਤ ਨੇ ਐਕਸ ’ਤੇ ਪੋਸਟ ਕੀਤਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰੇ ਪਿਆਰੇ ਦੋਸਤ ਨਾਨਾਜੀ ਹੁਣ ਸਾਡੇ ਨਾਲ ਨਹੀਂ ਹਨ। ਸ਼ਾਹਰੁਖ ਖਾਨ ਨੇ  ਪਾਟੇਕਰ ਨੂੰ ਇਕ ਮਾਸਟਰ ਅਦਾਕਾਰ ਤੇ ਇਕ ਅਜਿੱਤ ਕੈਰਮ ਚੈਂਪੀਅਨ ਵਜੋਂ ਯਾਦ ਕੀਤਾ। ਅਕਸ਼ੈ ਨੇ ਕਿਹਾ ਕਿ ਉਹ ਅਦਾਕਾਰ ਦੇ ਦੇਹਾਂਤ ਤੋਂ ਬਹੁਤ ਦੁਖੀ ਹਨ। ਮਨੀਸ਼ਾ ਕੋਇਰਾਲਾ ਨੇ ਕਿਹਾ ਕਿ ਸਿਨੇਮਾ ’ਚ ਉਨ੍ਹਾਂ ਦਾ ਯੋਗਦਾਨ ਤੇ ਉਨ੍ਹਾਂ ਦੇ ਕਲਾ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੰਨੀ ਦਿਓਲ ਨੇ ਨੇ ਕਿਹਾ ਕਿ ਭਾਵੇਂ ਉਨ੍ਹਾਂ ਕਦੇ ਵੀ ਨਾਨਾ ਨਾਲ ਸਕ੍ਰੀਨ ਸਪੇਸ ਸਾਂਝਾ ਨਹੀਂ ਕੀਤਾ, ਪਰ ਉਹ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਨਗੇ। ਆਲੀਆ ਨੇ  ਇੰਸਟਾ ’ਤੇ ਲਿਖਿਆ ਕਿ ‘ਅਲਵਿਦਾ, ਨਾਨਾ ਸਰ। ਤੁਸੀਂ ਦੁਨੀਆ ਨੂੰ ਹਸਾਇਆ, ਰਵਾਇਆ, ਅਤੇ ਵਿਚਕਾਰ ਬਹੁਤ ਕੁਝ ਮਹਿਸੂਸ ਕਰਵਾਇਆ। ਇਸ ਦੌਰਾਨ ਆਰ. ਮਾਧਵਨ, ਅਨੁਪਮ ਖੇਰ, ਸੰਜੇ ਦੱਤ, ਮਾਧੁਰੀ ਦੀਕਸ਼ਿਤ, ਰਵੀਨਾ ਟੰਡਨ, ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ, ਫਰਹਾਨ ਅਖਤਰ ਤੇ ਹੋਰਾਂ ਨੇ ਆਪਣੇ ਭਾਵਨਾਤਮਕ ਸੰਦੇਸ਼ ਸਾਂਝੇ ਕੀਤੇ।

ਪਿਛਲੀ ਖ਼ਬਰ ਜੀ.ਐਸ.ਟੀ. ਅਧਿਕਾਰੀਆਂ ਤੋਂ ਖੋਹਿਆ ਗ੍ਰਿਫ਼ਤਾਰੀ ਦਾ ਅਧਿਕਾਰ ਅਗਲੀ ਖ਼ਬਰ ਪੰਜਾਬ ’ਚ ਸ਼ੂਟਿੰਗ ਦੌਰਾਨ ਸਿੱਖੀ ਸੀ ਪੰਜਾਬੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ ਸ਼ੁਕਰਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।