13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪ੍ਰਚੂਨ ਮਹਿੰਗਾਈ 5.54 ਫ਼ੀਸਦੀ ’ਤੇ ਪਹੁੰਚੀ

ਪ੍ਰਚੂਨ ਮਹਿੰਗਾਈ 5.54 ਫ਼ੀਸਦੀ ’ਤੇ ਪਹੁੰਚੀ

ਅਜੀਤ ਡੈਸਕ 13-10-2026

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਸਤੰਬਰ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 5.54 ਫ਼ੀਸਦੀ ਹੋ ਗਈ। ਖਪਤਕਾਰ ਮੁੱਲ ਸੂਚਕਾਂਕ (ਸੀ.ਪੀ.ਆਈ.) ’ਤੇ ਆਧਾਰਿਤ ਮਹਿੰਗਾਈ ਦਰ ਅਗਸਤ ’ਚ 4.83 ਫ਼ੀਸਦੀ ਦਰਜ ਕੀਤੀ ਗਈ ਸੀ। ਜਨਵਰੀ ’ਚ ਜਾਰੀ ਕੀਤੀ ਗਈ ਨਵੀਂ ਸੂਚਕ ਅੰਕ ਲੜੀ ਅਨੁਸਾਰ, ਸਤੰਬਰ ਦੀ ਮਹਿੰਗਾਈ ਦਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਰਹੀ। ਮਹਿੰਗਾਈ ਸੰਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਹਫ਼ਤੇ ਨੀਤੀਗਤ ਰੈਪੋ ਦਰ ’ਚ 0.25 ਫ਼ੀਸਦੀ ਦਾ ਵਾਧਾ ਕਰਦਿਆਂ ਇਸ ਨੂੰ 5.50 ਫ਼ੀਸਦੀ ਕਰ ਦਿੱਤਾ। ਖਾਣ-ਪੀਣ ਦੀਆਂ ਮੁੱਖ ਵਸਤਾਂ ਵਿਚੋਂ ਪਿਆਜ਼ ਦੀਆਂ ਕੀਮਤਾਂ ਵਿਚ ਸਾਲਾਨਾ ਆਧਾਰ ’ਤੇ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਸਤੰਬਰ ਵਿਚ ਪਿਆਜ਼ ਦੀਆਂ ਕੀਮਤਾਂ 108.09 ਫ਼ੀਸਦੀ ਵਧੀਆਂ, ਜਦੋਂਕਿ ਅਗਸਤ ’ਚ ਇਹ ਵਾਧਾ 48.78 ਫ਼ੀਸਦੀ ਸੀ। ਇਸੇ ਤਰ੍ਹਾਂ ਅਦਰਕ ਦੀ ਮਹਿੰਗਾਈ ਦਰ 62.85 ਫ਼ੀਸਦੀ, ਲਸਣ ਦੀ 54.62 ਫ਼ੀਸਦੀ ਅਤੇ ਨਿੰਬੂ ਦੀ 36.41 ਫ਼ੀਸਦੀ ਰਹੀ। ਪੇਂਡੂ ਖੇਤਰਾਂ ਵਿਚ ਖੁਰਾਕੀ ਮਹਿੰਗਾਈ ਦਾ ਦਬਾਅ ਲਗਾਤਾਰ ਵਧ ਰਿਹਾ ਹੈ। ਅਗਸਤ ਵਿਚ 6.17 ਫ਼ੀਸਦੀ ਰਹੀ ਪੇਂਡੂ ਖੁਰਾਕੀ ਮਹਿੰਗਾਈ ਦਰ ਸਤੰਬਰ ’ਚ ਵਧ ਕੇ 8.06 ਫ਼ੀਸਦੀ ਹੋ ਗਈ। ਇਸ ਦੇ ਨਾਲ ਹੀ ਸ਼ਹਿਰੀ ਖੇਤਰਾਂ ਵਿੱਚ ਖੁਰਾਕੀ ਮਹਿੰਗਾਈ ਦਰ ਵੀ ਅਗਸਤ ਦੇ 5.64 ਫ਼ੀਸਦੀ ਤੋਂ ਵਧ ਕੇ ਸਤੰਬਰ ਵਿਚ 7.18 ਫ਼ੀਸਦੀ ਦਰਜ ਕੀਤੀ ਗਈ।

ਪਿਛਲੀ ਖ਼ਬਰ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਐਲਾਨਣ ਬਾਅਦ ਹਾਲਾਤ ਹੋਏ ਬਦਤਰ ਅਗਲੀ ਖ਼ਬਰ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ’ਚ ਰਾਹੁਲ ਗਾਂਧੀ ਬਣੇ ਮੁੱਖ ਪਟੀਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।