03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਹਿੰਗਾਈ ਵਿਚਾਲੇ ਅਕਤੂਬਰ ’ਚ ਜ਼ੋਰਦਾਰ ਖਰੀਦਦਾਰੀ

ਮਹਿੰਗਾਈ ਵਿਚਾਲੇ ਅਕਤੂਬਰ ’ਚ ਜ਼ੋਰਦਾਰ ਖਰੀਦਦਾਰੀ

ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਏਜੰਸੀ)-ਦੇਸ਼ ’ਚ ਮਹਿੰਗਾਈ, ਉਚੀਆਂ ਵਿਆਜ਼ ਦਰਾਂ ਤੇ ਦੁਨੀਆ ’ਚ ਚੱਲ ਰਹੇ ਤਣਾਅ ਦੇ ਬਾਵਜੂਦ ਲੋਕਾਂ ਨੇ ਅਕਤੂਬਰ ’ਚ ਜ਼ੋਰਦਾਰ ਖਰੀਦਦਾਰੀ ਕੀਤੀ। ਤਿਉਹਾਰੀ ਸੀਜ਼ਨ ’ਚ ਬਾਜ਼ਾਰ ’ਚ ਰੌਣਕ ਰਹੀ। ਇਸ ਦਾ ਅਸਰ ਜੀ.ਐਸ.ਟੀ. ਵਸੂਲੀ, ਕਾਰਾਂ ਦੀ ਵਿਕਰੀ, ਡਿਜੀਟਲ ਅਦਾਇਗੀ ਤੇ ਬਿਜਲੀ ਦੀ ਖਪਤ ਦੇ ਅੰਕੜਿਆਂ ’ਚ ਵੀ ਦਿਸਿਆ। ਅਕਤੂਬਰ ’ਚ ਦੇਸ਼ ਦੀ ਜੀ.ਐਸ.ਟੀ. ਵਸੂਲੀ ਪਿਛਲੇ ਸਾਲ ਦੇ ਮੁਕਾਬਲੇ 22.9 ਫੀਸਦੀ ਵੱਧ ਕੇ 2.31 ਲੱਖ ਕਰੋੜ ਰੁਪਏ ਹੋ ਗਈ ਹੈ। ਪਿਛਲੇ ਸਾਲ ਇਸੇ ਮਹੀਨੇ ਇਹ ਕਰੀਬ 1.88 ਲੱਖ ਕਰੋੜ ਰੁਪਏ ਸੀ। ਅਕਤੂਬਰ ’ਚ ਦੇਸ਼ ’ਚ 5.25 ਤੋਂ 5.30 ਲੱਖ ਕਾਰਾਂ ਵਿਕੀਆਂ। ਇਹ ਇਕ ਮਹੀਨੇ ’ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ। ਅਕਤੂਬਰ ’ਚ 2.24 ਲੱਖ ਰਿਕਾਰਡ ਇਲੈਕਟ੍ਰਿਕ ਦੋ-ਪਹੀਆ ਵਾਹਨ ਵਿਕੇ। ਵਾਹਨ ਪੋਰਟਲ ਮੁਤਾਬਿਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਹੀਨਾਵਾਰ ਅੰਕੜਾ ਹੈ।

ਪਿਛਲੀ ਖ਼ਬਰ ਪੱਛਮੀ ਏਸ਼ੀਆ ਸੰਕਟ ਦੇ ਬਾਵਜੂਦ ਭਾਰਤ ਦੀ ਆਰਥਿਕ ਵਿਕਾਸ ਦਰ ਮਜ਼ਬੂਤ-ਮੋਦੀ ਅਗਲੀ ਖ਼ਬਰ ਭਾਰਤ ਅਤੇ ਯੂਰਪੀਅਨ ਯੂਨੀਅਨ ਵਲੋਂ ਮੁਕਤ ਵਪਾਰ ਸਮਝੌਤੇ ਨਾਲ ਸੰਬੰਧਿਤ ਮੁੱਦਿਆਂ ’ਤੇ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।