24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਢੋਲੋਵਾਲ ਦੇ ਦਵਿੰਦਰ ਸਿੰਘ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ

ਗੜ੍ਹਦੀਵਾਲਾ, 22 ਅਗਸਤ (ਚੱਗਰ)-ਪਿੰਡ ਢੋਲੋਵਾਲ ਦੇ ਦਵਿੰਦਰ ਸਿੰਘ ਜਿਨ੍ਹਾਂ ਨੂੰ ਬੀ. ਬੀ.

ਅਜੀਤ ਡੈਸਕ 23-08-2026
ਗੜ੍ਹਦੀਵਾਲਾ, 22 ਅਗਸਤ (ਚੱਗਰ)-ਪਿੰਡ ਢੋਲੋਵਾਲ ਦੇ ਦਵਿੰਦਰ ਸਿੰਘ ਜਿਨ੍ਹਾਂ ਨੂੰ ਬੀ. ਬੀ. ਐਮ. ਬੀ. ਤਲਵਾੜਾ ‘ਚ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਪ੍ਰਸ਼ੰਸਾ ਪੱਤਰ ਦੇ ਕੇ ਭਾਖੜਾ ਨੰਗਲ ਡੈਮ ਵਲੋਂ ਸਨਮਾਨਿਤ ਕੀਤਾ ਗਿਆ, ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਗੜ੍ਹਦੀਵਾਲਾ ਵਿਖੇ ਮੁਖੀ ਅਵਤਾਰ ਸਿੰਘ ਦੀ ਅਗਵਾਈ ਹੇਠ ਸੰਚਾਲਕ ਸੁਰਜੀਤ ਸਿੰਘ ਤੇ ਸਰੂਪ ਸਿੰਘ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਦੀ ਦੇ ਪਰਿਵਾਰ ਵਿਚੋਂ ਰੇਨੂੰ ਦੇਵੀ ਤੇ ਉਨ੍ਹਾਂ ਦੇ ਬੇਟੇ ਹਰਮਨਜੋਤ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਦਵਿੰਦਰ ਸਿੰਘ ਨੇ ਮਿਲੇ ਇਸ ਸਨਮਾਨ ਸੰਬੰਧੀ ਕਿਹਾ ਕਿ ਮਾਤਾ ਸੁਦੀਕਸ਼ਾ ਦਾ ਅਸ਼ੀਰਵਾਦ ਅਤੇ ਬੀ.ਬੀ.ਐਮ.ਬੀ. ਦੇ ਅਫ਼ਸਰ ਤੇ ਸਾਰੇ ਸਟਾਫ਼ ਦੇ ਸਹਿਯੋਗ ਦੀ ਬਦੌਲਤ ਹੀ ਇਹ ਮਾਨ ਸਨਮਾਨ ਮਿਲਿਆ ਹੈ।
ਪਿਛਲੀ ਖ਼ਬਰ ਰਾਠਾਂ ਨੇ ਸ਼੍ਰੋਮਣੀ ਕਮੇਟੀ ਵਲੋਂ 1 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਗੁਰਦੁਆਰਾ ਨਾਨਕਸਰ ਬਹਾਦਰਪੁਰ ਦੇ ਪ੍ਰਬੰਧਕਾਂ ਨੂੰ ਸੌਂ... ਅਗਲੀ ਖ਼ਬਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸ਼ਾਨਦਾਰ ਕਾਰਗੁਜ਼ਾਰੀ ਲਈ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।