...ਜਦ ਸ਼ਰਾਬ ਤਸਕਰਾਂ ਦੀ ਥਾਂ ਹੋਰ ਘਰ ’ਚ ਵੜ ਗਏ ਪੁਲਿਸ ਤੇ ਆਬਕਾਰੀ ਮੁਲਾਜ਼ਮ
ਬੀਣੇਵਾਲ, 30 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਸੇਖੋਵਾਲ ਵਿੱਚ ਉਸ ਸਮੇਂ ਅਜੀਬੋ ਗਰੀਬ ਸਥਿਤੀ ਬਣ ਗਈ ਜਦੋਂ ਸ਼ਰਾਬ ਦਾ ਨਜਾਇਜ ਧੰਦਾ ਕਰਨ ਵਾਲਿਆਂ ਦੇ ਘਰ ’ਤੇ ਛਾਪਾ ਮਾਰਨ ਆਈ ਦੋ ਦਰਜਨ ਤੋਂ ਵਧ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਸ਼ਰਾਬ ਤਸਕਰ ਦੀ ਬਜਾਏ ਨੇੜੇ ਕਿਸੇ ਹੋਰ ਦੇ ਘਰ ਵਿੱਚ ਵੜ ਗਈ। ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ ਦੇ ਘਰ ਵਿਚ ਵੜਨ ਕਾਰਨ ਘਰ ਦੇ ਮੈਂਬਰ ਪੁਲਿਸ ਦੇਖ ਕੇ ਘਬਰਾ ਗਏ ਤੇ ਘਰ ਵਿਚ ਪਹਿਲਾਂ ਤੋਂ ਬਿਮਾਰ ਚੱਲ ਰਹੀ ਬਜ਼ੁਰਗ ਮਹਿਲਾ ਦੀ ਹਾਲਤ ਘਬਰਾ ਕੇ ਹੋਰ ਵਿਗੜ ਗਈ।
ਅਜੀਤ ਡੈਸਕ
31-08-2026