31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)- ਮਾਹਿਲਪੁਰ ਲੱਗਦੇ ਪਿੰਡ ਟੂਟੋ ਮੁਜਾਰਾ ਕੋਲ ਬੰਦ ਪਏ ਪੈਟਰੋਲ ਪੰਪ ’ਤੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਥਾਣਾ ਮੁਖੀ ਮਾਹਿਲਪੁਰ ਰਮਨਦੀਪ ਕੌਰ ਨੇ ਦੱਸਿਆ ਕਿ ਸਾਨੂੰ ਵਿਅਕਤੀ ਨੇ ਸੂਚਨਾ ਦਿੱਤੀ ਕਿ ਟੂਟੋਮਜਾਰਾ ਨਜ਼ਦੀਕ ਬੰਦ ਪਏ ਪੈਟਰੋਲ ਪੰਪ ’ਤੇ ਇਕ ਸਿੱਖ ਨੌਜਵਾਨ ਦੀ ਲਾਸ਼ ਪਈ ਹੈ।

ਅਜੀਤ ਡੈਸਕ 31-08-2026
ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)- ਮਾਹਿਲਪੁਰ ਲੱਗਦੇ ਪਿੰਡ ਟੂਟੋ ਮੁਜਾਰਾ ਕੋਲ ਬੰਦ ਪਏ ਪੈਟਰੋਲ ਪੰਪ ’ਤੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਥਾਣਾ ਮੁਖੀ ਮਾਹਿਲਪੁਰ ਰਮਨਦੀਪ ਕੌਰ ਨੇ ਦੱਸਿਆ ਕਿ ਸਾਨੂੰ ਵਿਅਕਤੀ ਨੇ ਸੂਚਨਾ ਦਿੱਤੀ ਕਿ ਟੂਟੋਮਜਾਰਾ ਨਜ਼ਦੀਕ ਬੰਦ ਪਏ ਪੈਟਰੋਲ ਪੰਪ ’ਤੇ ਇਕ ਸਿੱਖ ਨੌਜਵਾਨ ਦੀ ਲਾਸ਼ ਪਈ ਹੈ। ਅਸੀਂ ਤੁਰੰਤ ਦੱਸੀ ਹੋਈ ਜਗ੍ਹਾ ’ਤੇ ਪਹੁੰਚੇ ਤਾਂ ਦੇਖਿਆ ਕਿ ਇਕ 30-35 ਸਾਲਾ ਨੌਜਵਾਨ ਦੀ ਲਾਸ਼ ਪਈ ਹੈ ਜਿਸ ਦੇ ਸਰੀਰ ’ਤੇ ਕੋਈ ਵੀ ਜ਼ਖ਼ਮ ਨਹੀਂ ਹੈ। ਇਸ ਮਿ੍ਤਕ ਵਿਅਕਤੀ ਦੀਆਂ ਜੇਬਾਂ ਦੇਖਣ ’ਤੇ ਕੋਈ ਵੀ ਐਸਾ ਸਬੂਤ ਨਹੀਂ ਮਿਲ ਸਕਿਆ ਜਿਸ ਨਾਲ ਵਿਅਕਤੀ ਦੀ ਪਹਿਚਾਣ ਹੋ ਸਕੇ । ਉਨ੍ਹਾਂ ਦੱਸਿਆ ਕਿ ਅਸੀਂ ਮਿ੍ਤਕ ਨੂੰ ਪਹਿਚਾਣ ਵਾਸਤੇ 72 ਘੰਟੇ ਲਈ ਲਾਸ਼ ਘਰ ਗੜ੍ਹਸ਼ੰਕਰ ਵਿਚ ਰੱਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਬੇਦੀ ਦਾ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਬਣਨਾ ਮਾਣ ਵਾਲੀ ਗੱਲ-ਸੈਡੀ ਅਗਲੀ ਖ਼ਬਰ ਸਰਦਾਰ ਅਪਾਰ ਸਿੰਘ ਘੁੰਮਣ ਦੇ ਸ਼ਰਧਾਂਜਲੀ ਸਮਾਗਮ ’ਚ ਵੱਡੀ ਗਿਣਤੀ ’ਚ ਪਹੁੰਚੀਆਂ ਸ਼ਖ਼ਸੀਅਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।