31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਮੈਂਬਰ ਰਾਜਸਭਾ ਮੈਂਬਰ ਹਰਭਜਨ ਸਿੰਘ ਨਾਲ ਮੁਲਾਕਾਤ ਕੀਤੀ

ਤਲਵਾੜਾ, 30 ਅਗਸਤ (ਮਹਿਤਾ)- ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਨੇ ਮੈਂਬਰ ਰਾਜ ਸਭਾ ਹਰਭਜਨ ਸਿੰਘ ਭੱਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਲਕਾ ਦਸੂਹਾ ਦੇ ਕੰਢੀ ਤੇ ਬੇਟ ਖੇਤਰ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸ.

ਮੈਂਬਰ ਰਾਜ ਸਭਾ ਸ. ਹਰਭਜਨ ਸਿੰਘ ਨੂੰ ਬੁਕਾ ਭੇਟ ਕਰਦੇ ਹੋਏ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ। ਅਜੀਤ ਤਸਵੀਰ 31-08-2026
ਤਲਵਾੜਾ, 30 ਅਗਸਤ (ਮਹਿਤਾ)- ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਨੇ ਮੈਂਬਰ ਰਾਜ ਸਭਾ ਹਰਭਜਨ ਸਿੰਘ ਭੱਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਲਕਾ ਦਸੂਹਾ ਦੇ ਕੰਢੀ ਤੇ ਬੇਟ ਖੇਤਰ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸ. ਹਰਭਜਨ ਸਿੰਘ ਨੇ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣੀਆਂ ਤੇ ਭਰੋਸਾ ਦਿੱਤਾ ਕਿ ਉਹ ਐਮ. ਪੀ. ਫੰਡ ਵਿਚੋਂ ਸਾਰੀਆਂ ਹੀ ਸਮੱਸਿਆ ਦਾ ਹੱਲ ਕਰਨਗੇ। ਪਿੰਕੀ ਨੇ ਮੈਂਬਰ ਰਾਜ ਸਭਾ ਸ. ਹਰਭਜਨ ਸਿੰਘ ਨੂੰ ਦਸੂਹਾ ਹਲਕੇ ’ਚ ਪੀਣ ਦੇ ਪਾਣੀ ਦੀ ਸਮੱਸਿਆ, ਸੜਕਾਂ, ਸਿਹਤ ਸਹੂਲਤਾਂ, ਸੜਕਾਂ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਪਿੰਕੀ ਨਾਲ ਕੰਢੀ ਅਤੇ ਬੇਟ ਖੇਤਰ ਦੇ ਮੋਹਤਵਰ ਭਾਜਪਾ ਆਗੂ ਹਾਜਰ ਸਨ।
ਪਿਛਲੀ ਖ਼ਬਰ ਇਮੀਗ੍ਰੇਸ਼ਨ ਮਾਹਿਰ ਅਵਤਾਰ ਸਿੰਘ ਵਲੋਂ ਅਰੋੜਾ ਕੰਨਿਆ ਵਿਦਿਆਲਾ ਨੂੰ 21 ਹਜ਼ਾਰ ਦੀ ਮਾਇਕ ਰਾਸ਼ੀ ਭੇਟ ਅਗਲੀ ਖ਼ਬਰ ਬੇਦੀ ਦਾ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਬਣਨਾ ਮਾਣ ਵਾਲੀ ਗੱਲ-ਸੈਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।