ਬਿਜਲੀ ਸਬੰਧੀ ਮੁਸ਼ਕਲਾਂ ਦੇ ਹੱਲ ਵਾਸਤੇ ਪਿੰਡ ਧਨੋਆ ਦਾ ਵਫ਼ਦ ਐਕਸੀਅਨ ਬਿਜਲੀ ਬੋਰਡ ਮੁਕੇਰੀਆਂ ਨੂੰ ਮਿਲਿਆ
ਮੁਕੇਰੀਆਂ, 31 ਅਗਸਤ (ਰਾਮਗੜ੍ਹੀਆ)- ਪਿੰਡ ਧਨੋਆ ਦੀਆਂ ਬਿਜਲੀ ਸਬੰਧੀ ਮੁਸ਼ਕਲਾਂ ਜਿਨ੍ਹਾਂ ਵਿਚ ਚੋਈ ਵਿਚ ਲਗੇ ਟਰਾਂਸਫਾਰਮਰ ਨੂੰ ਬਦਲਣਾ ਅਤੇ ਉੱਚਾ ਕਰਨਾ-ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵਾਂ ਟਰਾਂਸਫਾਰਮਰ ਲਗਾਉਣਾ, ਮੇਨ ਸਪਲਾਈ ਲਾਈਨ ’ਤੇ ਚਰਚ ਨੇੜੇ ਟੀ. ਆਫ.
ਮੁਕੇਰੀਆਂ, 31 ਅਗਸਤ (ਰਾਮਗੜ੍ਹੀਆ)- ਪਿੰਡ ਧਨੋਆ ਦੀਆਂ ਬਿਜਲੀ ਸਬੰਧੀ ਮੁਸ਼ਕਲਾਂ ਜਿਨ੍ਹਾਂ ਵਿਚ ਚੋਈ ਵਿਚ ਲਗੇ ਟਰਾਂਸਫਾਰਮਰ ਨੂੰ ਬਦਲਣਾ ਅਤੇ ਉੱਚਾ ਕਰਨਾ-ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵਾਂ ਟਰਾਂਸਫਾਰਮਰ ਲਗਾਉਣਾ, ਮੇਨ ਸਪਲਾਈ ਲਾਈਨ ’ਤੇ ਚਰਚ ਨੇੜੇ ਟੀ. ਆਫ. ਲਗਾਉਣਾ, ਉਚੇ ਬਿਜਲੀ ਦੇ ਖੰਭੇ ਲਗਾਉਣਾ ਤਾਂ ਕਿ ਬਿਜਲੀ ਦੀਆਂ ਤਾਰਾਂ ਉਚੀਆਂ ਹੋ ਸਕਣ। ਧਨੋਆ ਮੁਕੇਰੀਆਂ ਸੜਕ ਦੇ ਨਾਲ-ਨਾਲ ਗੁਰਦੁਆਰਾ ਕਲਗੀਧਰ ਤੋਂ ਚੱਕੀ ਤੱਕ ਕੇਬਲ ਤਾਰ ਪਵਾਉਣਾ-ਸਕੂਲ ਵਾਲੇ ਰਸਤੇ ’ਤੇ ਬਿਜਲੀ ਮੀਟਰਾਂ ਵਾਲੇ ਬਕਸਿਆਂ ਨੂੰ ਉੱਚੇ ਕਰਨਾ ਆਦਿ ਕੰਮਾਂ ਵਾਸਤੇ ਪਿੰਡ ਦਾ ਇੱਕ ਵਫਦ ਇੰਜ. ਸਤਨਾਮ ਸਿੰਘ ਧਨੋਆ ਦੀ ਅਗਵਾਈ ਹੇਠ ਬਿਜਲੀ ਬੋਰਡ ਦੇ ਮੁਕੇਰੀਆਂ ਦਫਤਰ ਵਿੱਚ ਐਕਸੀਅਨ ਮੁਕੇਰੀਆਂ ਇੰਜ. ਗੁਰਪ੍ਰਤਾਪ ਸਿੰਘ ਅਤੇ ਉਪ ਮੰਡਲ ਇੰਜੀਨੀਅਰ ਇੰਜ. ਹਰਮਿੰਦਰ ਸਿੰਘ ਨੂੰ ਮਿਲਿਆ। ਐਕਸੀਅਨ ਅਤੇ ਉਪ ਮੰਡਲ ਇੰਜੀਨੀਅਰ ਨੇ ਸਾਰੇ ਮਸਲਿਆਂ ਨੂੰ ਬਹੁਤ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕੁੱਝ ਦਿਨਾਂ ਵਿੱਚ ਹੀ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਨ ਕਰਨ ਵਾਸਤੇ ਮੌਕੇ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੱਸੇ ਗਏ ਕੰਮਾਂ ਨੂੰ ਕਰਨ ਵਾਸਤੇ ਲੋੜੀਂਦਾ ਸਮਾਨ ਪਹਿਲਾਂ ਹੀ ਸਟੋਰ ਵਿੱਚੋਂ ਕਢਵਾਇਆ ਜਾ ਚੁੱਕਾ ਹੈ ਸਿਰਫ ਇਸ ਸਮਾਨ ਨੂੰ ਮੌਕੇ ’ਤੇ ਲਗਾਉਣਾ ਹੀ ਹੈ। ਇਸ ਮੌਕੇ ਵਫ਼ਦ ਵਿਚ ਸਰਬਜੀਤ ਸਿੰਘ ਟਿੰਕੂ, ਅਧਿਕਾਰਿਤ ਪੰਚ ਕੈਪਟਨ ਸੁਖਵਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਸੋਨੂੰ ਵੀ ਸ਼ਾਮਿਲ ਸਨ।