14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਾਜੀਪੁਰ ਪੁਲਿਸ ਵਲੋਂ 9 ਹਜ਼ਾਰ ਐਮ. ਐਲ. ਨਾਜਾਇਜ਼ ਸ਼ਰਾਬ ਬਰਾਮਦ

ਹਾਜੀਪੁਰ, 13 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਮੁਖ਼ਬਰ ਖ਼ਾਸ ਦੀ ਇਤਲਾਹ ’ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਏ.

ਅਜੀਤ ਡੈਸਕ 14-09-2026
ਹਾਜੀਪੁਰ, 13 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਮੁਖ਼ਬਰ ਖ਼ਾਸ ਦੀ ਇਤਲਾਹ ’ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਏ. ਐਸ. ਆਈ. ਗੁਰਬਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ-ਚੈਕਿੰਗ ਦੇ ਸੰਬੰਧ ਵਿਚ ਭਵਨਾਲ ਬੁੱਢਾਬੜ ਵਾਲੀ ਸਾਈਡ ਨੂੰ ਜਾ ਰਹੇ ਸੀ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਭਵਨਾਲ ਨਹਿਰ ਦੇ ਪੁਲ ਨਜ਼ਦੀਕ ਝਾੜੀਆਂ ਵਿਚ ਨਾਜਾਇਜ਼ ਸ਼ਰਾਬ ਰੱਖ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਜਿਸ ’ਤੇ ਏ. ਐਸ. ਆਈ. ਗੁਰਬਿੰਦਰਜੀਤ ਸਿੰਘ ਨੇ ਦੱਸੀ ਹੋਈ ਥਾਂ ’ਤੇ ਸਮੇਤ ਪੁਲਿਸ ਪਾਰਟੀ ਰੇਡ ਕੀਤੀ ਤਾਂ ਉਥੇ ਇਕ ਪਲਾਸਟਿਕ ਦੀ ਕੈਨੀ ਮਿਲੀ, ਜਿਸ ਚੋਂ 9 ਹਜ਼ਾਰ ਐਮ. ਐਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਤੇ ਭਾਲ ਕਰਨ ’ਤੇ ਉਥੇ ਕੋਈ ਵਿਅਕਤੀ ਹੱਥ ਨਹੀਂ ਆਇਆ। ਹਾਜੀਪੁਰ ਪੁਲਿਸ ਵਲੋਂ ਨਾਮਾਲੂਮ ਵਿਅਕਤੀ ਤੇ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪਿਸਤੌਲ ਦੇ ਜ਼ੋਰ ’ਤੇ ਚੇਨੀ ਖੋਹਣ ਵਾਲੇ 2 ਕਾਬੂ ਅਗਲੀ ਖ਼ਬਰ ਸ਼ਾਮਚੁਰਾਸੀ ’ਚ ਬਾਬਾ ਸ਼ਾਮੀ ਸ਼ਾਹ ਦਾ ਮੇਲਾ ਖੁੱਲ੍ਹੇ ਅਖਾੜੇ ਦੀ ਦੇਰ ਰਾਤ ਗਾਇਕੀ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।