14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪਿਸਤੌਲ ਦੇ ਜ਼ੋਰ ’ਤੇ ਚੇਨੀ ਖੋਹਣ ਵਾਲੇ 2 ਕਾਬੂ

ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ)-ਪਿਸਤੌਲ ਦਿਖਾ ਕੇ ਔਰਤ ਤੋਂ ਸੋਨੇ ਦੀ ਚੇਨ ਖੋਹਣ ਵਾਲੇ 2 ਕਥਿਤ ਦੋਸ਼ੀਆਂ ਨੂੰ ਮਾਡਲ ਟਾਊਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਰਣਜੀਤ ਸਿੰਘ ਨਗਰ ਦੇ ਵਾਸੀ ਮੁਹੰਮਦ ਰਿਆਜ ਨੇ ਪੁਲਿਸ ਨੂੰ ਦੱਸਿਆ ਕਿ ਇਕ ਮੋਟਰਸਾਈਕਲ ’ਤੇ ਸਵਾਰ ਦੋ ਝਪਟਮਾਰਾਂ ਨੇ ਉਸ ਦੀ ਪਤਨੀ ਨੂੰ ਪਿਸਤੌਲ ਦੇ ਜ਼ੋਰ ’ਤੇ ਡਰਾ ਧਮਕਾ ਕੇ ਉਸ ਤੋਂ ਸੋਨੇ ਦੀ ਚੇਨ ਖੋਹ ਲਈ।

ਅਜੀਤ ਡੈਸਕ 14-09-2026
ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ)-ਪਿਸਤੌਲ ਦਿਖਾ ਕੇ ਔਰਤ ਤੋਂ ਸੋਨੇ ਦੀ ਚੇਨ ਖੋਹਣ ਵਾਲੇ 2 ਕਥਿਤ ਦੋਸ਼ੀਆਂ ਨੂੰ ਮਾਡਲ ਟਾਊਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਰਣਜੀਤ ਸਿੰਘ ਨਗਰ ਦੇ ਵਾਸੀ ਮੁਹੰਮਦ ਰਿਆਜ ਨੇ ਪੁਲਿਸ ਨੂੰ ਦੱਸਿਆ ਕਿ ਇਕ ਮੋਟਰਸਾਈਕਲ ’ਤੇ ਸਵਾਰ ਦੋ ਝਪਟਮਾਰਾਂ ਨੇ ਉਸ ਦੀ ਪਤਨੀ ਨੂੰ ਪਿਸਤੌਲ ਦੇ ਜ਼ੋਰ ’ਤੇ ਡਰਾ ਧਮਕਾ ਕੇ ਉਸ ਤੋਂ ਸੋਨੇ ਦੀ ਚੇਨ ਖੋਹ ਲਈ। ਘਟਨਾ ਸਮੇਂ ਇਲਾਕਾ ਵਾਸੀਆਂ ਨੇ ਦੋਹਾਂ ਝਪਟਮਾਰਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਦੋਵੇਂ ਕਥਿਤ ਦੋਸ਼ੀਆਂ ਦੀ ਪਹਿਚਾਣ ਅਮਰਜੀਤ ਸਿੰਘ ਉਰਫ਼ ਲਾਲੂ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਬੂਟਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਹਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ।
ਪਿਛਲੀ ਖ਼ਬਰ ਸ਼ਰਾਬ ਸਮੇਤ 2 ਕਾਬੂ ਅਗਲੀ ਖ਼ਬਰ ਹਾਜੀਪੁਰ ਪੁਲਿਸ ਵਲੋਂ 9 ਹਜ਼ਾਰ ਐਮ. ਐਲ. ਨਾਜਾਇਜ਼ ਸ਼ਰਾਬ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।