26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਮੇਂ ਸਿਰ ਜਾਂਚ ਦੀ ਲੋੜ-ਡਾ. ਕਪਿਲ ਕੁਮਾਰ

ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਲਗਾਤਾਰ ਬਣੇ ਰਹਿਣ ਵਾਲੇ ਸਾਹ ਦੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਪਹਿਚਾਨਣ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਮੈਕਸ ਹਸਪਤਾਲ ਦੇ ਪਲਮੋਨੋਲੋਜੀ ਸਲਾਹਕਾਰ ਡਾ. ਕਪਿਲ ਕੁਮਾਰ ਨੇ ਕਿਹਾ ਕਿ ਅਸਥਮਾ, ਕ੍ਰੋਨਿਕ ਓਬਸਟਰਕਟਿਵ ਪਲਮੋਨਰੀ ਡਿਜ਼ੀਜ਼ (ਸੀ.

ਅਜੀਤ ਡੈਸਕ 26-09-2026
ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਲਗਾਤਾਰ ਬਣੇ ਰਹਿਣ ਵਾਲੇ ਸਾਹ ਦੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਪਹਿਚਾਨਣ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਮੈਕਸ ਹਸਪਤਾਲ ਦੇ ਪਲਮੋਨੋਲੋਜੀ ਸਲਾਹਕਾਰ ਡਾ. ਕਪਿਲ ਕੁਮਾਰ ਨੇ ਕਿਹਾ ਕਿ ਅਸਥਮਾ, ਕ੍ਰੋਨਿਕ ਓਬਸਟਰਕਟਿਵ ਪਲਮੋਨਰੀ ਡਿਜ਼ੀਜ਼ (ਸੀ. ਓ. ਪੀ .ਡੀ.), ਫੇਫੜਿਆਂ ਦੇ ਇਨਫੈਕਸ਼ਨ ਤੇ ਹੋਰ ਸਾਹ ਦੀਆਂ ਬਿਮਾਰੀਆਂ ਜੇਕਰ ਸਮੇਂ ਸਿਰ ਇਲਾਜ਼ ਨਾ ਕੀਤਾ ਜਾਵੇ ਤਾਂ ਜਾਂ ਉਨ੍ਹਾਂ ਦਾ ਸਹੀ ਪ੍ਰਬੰਧਨ ਨਾ ਕੀਤਾ ਜਾਵੇ, ਤਾਂ ਉਹ ਜੀਵਨ ਦੀ ਗੁਣਵੱਤਾ ਨੂੰ ਗੰਭੀਰ ਰੂਪ ਵਿਚ ਪ੍ਰਭਾਵਿਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਖੰਘ, ਸਾਹ ਫੁੱਲਣਾ, ਘਬਰਾਹਟ, ਵਾਰ-ਵਾਰ ਛਾਤੀ ਵਿਚ ਦਰਦ ਹੋਣਾ, ਬਹੁਤ ਜ਼ਿਆਦਾ ਬਲਗ਼ਮ ਬਣਨਾ ਜਾਂ ਸਰੀਰਕ ਮਿਹਨਤ ਕਰਨ ਦੀ ਸਮਰੱਥਾ ਵਿਚ ਕਮੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਿਗਰਟਨੋਸ਼ੀ ਅਤੇ ਪੈਸਿਵ ਸਮੋਕਿੰਗ ਫੇਫੜਿਆਂ ਦੀਆਂ ਬਿਮਾਰੀਆਂ ਦੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਅਸਥਮਾ ਅਤੇ ਸੀ. ਓ. ਪੀ. ਡੀ. ਵਰਗੀਆਂ ਸਾਹ ਸਬੰਧੀ ਸਥਿਤੀਆਂ ਦਾ ਸ਼ੁਰੂਆਤੀ ਚਰਨ ਵਿਚ ਪਤਾ ਲੱਗਣ ਨਾਲ ਭਿਆਨਕ ਰੋਗ ਤੋਂ ਬਚਿਆ ਜਾ ਸਕਦਾ ਹੈ। ਡਾ. ਕੁਮਾਰ ਨੇ ਕਿਹਾ ਕਿ ਫੇਫੜਿਆਂ ਦੀ ਸਿਹਤ ਦੀ ਸੰਭਾਲ ਲਈ ਲਗਾਤਾਰ ਬਚਾਅ ਦੇ ਉਪਾਅ ਕਰਨਾ ਵੀ ਜ਼ਰੂਰੀ ਹੈ।
ਪਿਛਲੀ ਖ਼ਬਰ ਸਨੇਕ ਬਾਈਟ ਤੋਂ ਬਚਾਅ ਅਤੇ ਤੁਰੰਤ ਇਲਾਜ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।