ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਸਮਾਗਮ ਕਰਵਾਇਆ
ਹਰਿਆਣਾ, 18 ਨਵੰਬਰ (ਹਰਮੇਲ ਸਿੰਘ ਖੱਖ)-ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਸਾਲਾਨਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਰਾਮ ਜੀ’ ਤੋਂ ਕੀਤੀ ਗਈ ਅਤੇ ਬਾਅਦ ’ਚ ਛੋਟੇ-ਛੋਟੇ ਬੱਚਿਆਂ ਨੇ ਆਪਣੀ ਪੇਸ਼ਕਾਰੀ ਦੇ ਕੇ ਆਏ ਹੋਏ ਮਹਿਮਾਨਾਂ ਨੂੰ ਤਾੜੀਆਂ ਵਜਾਉਣ ’ਤੇ ਮਜਬੂਰ ਕਰ ਦਿੱਤਾ।
ਹਰਿਆਣਾ, 18 ਨਵੰਬਰ (ਹਰਮੇਲ ਸਿੰਘ ਖੱਖ)-ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਸਾਲਾਨਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਰਾਮ ਜੀ’ ਤੋਂ ਕੀਤੀ ਗਈ ਅਤੇ ਬਾਅਦ ’ਚ ਛੋਟੇ-ਛੋਟੇ ਬੱਚਿਆਂ ਨੇ ਆਪਣੀ ਪੇਸ਼ਕਾਰੀ ਦੇ ਕੇ ਆਏ ਹੋਏ ਮਹਿਮਾਨਾਂ ਨੂੰ ਤਾੜੀਆਂ ਵਜਾਉਣ ’ਤੇ ਮਜਬੂਰ ਕਰ ਦਿੱਤਾ। ਬੱਚਿਆਂ ਨੇ ਬਹੁਤ ਹੀ ਸੋਹਣੇ ਪ੍ਰੋਗਰਾਮ ਪੇਸ਼ ਕੀਤੇ, ਜਿਨ੍ਹਾਂ ਵਿਚ ਸਾਡੇ ਸ਼ਹੀਦ ਹੋਏ ਨੌਜਵਾਨਾਂ ਦੀ ਨੂੰ ਸ਼ਰਧਾਂਜਲੀ ਦੇ ਰੂਪ ‘ਚ ਇੱਕ ਨਾਟਕ ਪੇਸ਼ ਕੀਤਾ ਗਿਆ। ਜਿਨ੍ਹਾਂ ਨੂੰ ਦੇਖ ਕੇ ਆਏ ਹੋਏ ਮਹਿਮਾਨ ਅਤੇ ਮਾਪਿਆਂ ਦੀਆਂ ਅੱਖਾਂ ਭਰ ਆਈਆਂ। ਇਸ ਦੇ ਨਾਲ ਹੀ ਮਾਤਾ ਹਰਭਜਨ ਕੌਰ, ਬੋਰਡ ਆਫ਼ ਮੈਂਬਰ ਕੁਲਵੰਤ ਸਿੰਘ ਮਾਰਸ਼ਲ, ਬਲਵਿੰਦਰ ਕੌਰ ਮਾਰਸ਼ਲ, ਕੁਲਵਿੰਦਰ ਕੌਰ ਮਾਰਸ਼ਲ, ਪ੍ਰਿੰਸੀਪਲ ਰਮਨਦੀਪ ਸਿੰਘ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ, ਪ੍ਰਿੰ: ਪਰਮਿੰਦਰ ਸਿੰਘ, ਸਰ ਮਾਰਸ਼ਲ ਕਾਨਵੈਂਟ ਸਕੂਲ ਨੈਨੋਵਾਲ ਵੈਦ ਅਤੇ ਕੁਲਵੀਰ ਸਿੰਘ ਸਰ ਮਾਰਸ਼ਲ ਸਕੂਲ ਬੈਸ ਆਵਨ ਅਤੇ ਸਮੂਹ ਸਟਾਫ਼ ਮੈਂਬਰ ਕੋਆਰਡੀਨੇਟਰ ਰਾਜੇਸ਼ ਕੁਮਾਰੀ, ਕੋਆਰਡੀਨੇਟਰ ਹਰਦੀਪ ਕੌਰ, ਰਾਜੀਵ, ਪ੍ਰੇਰਨਾ, ਕੁਲਦੀਪ ਕੌਰ, ਅੰਜਨਾ ਰਾਣੀ, ਅਵਿਨਾਸ਼ੀ, ਸਪਨਾ, ਪ੍ਰਦੀਪ, ਰੰਜੂ ਸਲਾਰੀਆ, ਮਮਤਾ, ਭਰੀਆ ਸੈਣੀ, ਰੂਪਾਲੀ, ਲਵਪ੍ਰੀਤ, ਕੰਚਨ, ਮਾਨਸੀ, ਹਰਪ੍ਰੀਤ, ਦੀਕਸ਼ਾ, ਜਸਵਿੰਦਰ, ਕੁੰਜਨ, ਹਰਵਿੰਦਰ ਸਿੰਘ, ਕਰਿਸ਼ਮਾ, ਕਸ਼ਿਸ਼, ਜਸਵਿੰਦਰ ਕੌਰ, ਬਲਵਿੰਦਰ ਕੌਰ, ਹਰਜਿੰਦਰ ਕੌਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ।