29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਐਸ. ਆਈ. ਆਰ. ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰ ਰਿਹਾ ਹੈ ਵਿਰੋਧੀ ਧਿਰ-ਸੂਦ

ਹੁਸ਼ਿਆਰਪੁਰ, 28 ਸਤੰਬਰ (ਹਰਪ੍ਰੀਤ ਕੌਰ)-ਮੁੱਖ ਚੋਣ ਕਮਿਸ਼ਨਰ ਤੇ ਐਸ. ਆਈ.

ਅਜੀਤ ਡੈਸਕ 29-09-2026
ਹੁਸ਼ਿਆਰਪੁਰ, 28 ਸਤੰਬਰ (ਹਰਪ੍ਰੀਤ ਕੌਰ)-ਮੁੱਖ ਚੋਣ ਕਮਿਸ਼ਨਰ ਤੇ ਐਸ. ਆਈ. ਆਰ. ਦੇ ਵਿਰੋਧ ’ਚ ਰਾਹੁਲ ਗਾਂਧੀ ਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਲਗਾਏ ਜਾ ਰਹੇ ਮਨਘੜਤ ਦੋਸ਼ਾਂ ’ਤੇ ਪ੍ਰਤੀਕਿਰਿਆ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਕਾਂਗਰਸ ਤੇ ਵਿਰੋਧੀ ਪਾਰਟੀਆਂ ਆਪਣੀ ਲਗਾਤਾਰ ਹੋ ਰਹੀ ਹਾਰ ਦੇ ਚੱਲਦਿਆਂ ਬੁਖਲਾਹਟ ਵਿਚ ਹਨ। ਸੂਦ ਨੇ ਕਿਹਾ ਕਿ ਕਾਂਗਰਸ, ਸਮਾਜਵਾਦੀ ਪਾਰਟੀ ਤੇ ਹੋਰ ਵਿਰੋਧੀ ਦਲ ਐਸ. ਆਈ. ਆਰ. ਖ਼ਿਲਾਫ਼ ਇਸ ਤਰਾਂ ਹੱਲਾ ਮਚਾ ਰਹੇ ਹਨ ਜਿਵੇਂ ਐਸ. ਆਈ. ਆਰ. ਨੂੰ ਮੋਦੀ ਸਰਕਾਰ ਨੇ ਸ਼ੁਰੂ ਕਰਵਾਇਆ ਹੋਵੇ। ਸੂਦ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਨੂੰ ਦਰੁੱਸਤ ਰੱਖਣ ਲਈ ਹਰ 1 5-20 ਸਾਲ ਬਾਅਦ ਐਸ. ਆਈ. ਆਰ. ਰਾਹੀਂ ਗਲਤ ਵੋਟਾਂ ਨੂੰ ਸੂਚੀ ’ਚੋਂ ਹਟਾਇਆ ਜਾਂਦਾ ਹੈ ਅਤੇ ਯੋਗ ਵੋਟਾਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ। ਸੂਦ ਨੇ ਕਿਹਾ ਕਿ ਜਿਥੇ ਤਾਂ ਵਿਰੋਧੀ ਪਾਰਟੀਆਂ ਚੋਣ ਜਿੱਤ ਜਾਂਦੀਆਂ ਹਨ, ਉਥੇ ਵੋਟਰ ਮਸ਼ੀਨਾਂ ਤੇ ਵੋਟਰ ਸੂਚੀਆਂ ਉਨ੍ਹਾਂ ਨੂੰ ਸਹੀ ਲੱਗਦੀਆਂ ਹਨ ਪਰ ਜਿਥੇ ਇਹ ਚੋਣ ਹਾਰ ਜਾਂਦੀਆਂ ਹਨ, ਉਥੇ ਇਨ੍ਹਾਂ ਵਲੋਂ ਆਪਣੀ ਸਾਖ ਬਛਾਉਣ ਲਈ ਵੋਟਰ ਸੂਚੀਆਂ ਤੇ ਵੋਟਿੰਗ ਮਸ਼ੀਨਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲਗਾਤਾਰ ਹਾਰ ਤੋਂ ਬਾਅਦ ਸੰਵਿਧਾਨਿਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਇਥੋਂ ਤੱਕ ਕਿ ਓਪਰੇਸ਼ਨ ਸਿੰਧੂਰ ਤੇ ਸਰਜੀਕਲ ਸਟਰਾਈਕ ’ਤੇ ਵੀ ਸੈਨਾ ਦੇ ਪ੍ਰਦਰਸ਼ਨ ’ਤੇ ਉਂਗਲੀ ਉਠਾਈ। ਸੂਦ ਨੇ ਕਿਹਾ ਕਿ ਭਾਰਤ ਦੇ ਲੋਕ ਹੁਣ ਵਿਰੋਧੀ ਪਾਰਟੀਆਂ ਦੇ ਝਾਂਸੇ ’ਚ ਆਉਣ ਵਾਲੇ ਨਹੀਂ ਅਤੇ ਆਉਣ ਵਾਲੀਆਂ ਚੋਣਾਂ ’ਚ ਇਨ੍ਹਾਂ ਨੂੰ ਮੂੰਹਤੋੜ ਜਵਾਬ ਦੇਣਗੇ।
ਪਿਛਲੀ ਖ਼ਬਰ ਐਸਿਡ ਨਾਲ ਭਰਿਆ ਟੈਂਕਰ ਪਲਟਿਆ ਅਗਲੀ ਖ਼ਬਰ ਕਾਂਗਰਸੀ ਆਗੂ ਗੁਰਤੇਜ ਪਨੂੰ ਨੇ ਪਾਬੰਦੀ ਦੇ ਬਾਵਜੂਦ ਦਿਨ ਵੇਲੇ ਚੱਲਣ ਵਾਲੇ ਟਿੱਪਰਾਂ ਨੂੰ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।