02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਈ. ਐੱਸ. ਆਈ. ਹਸਪਤਾਲ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ

ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਈ.

ਈ. ਐੱਸ. ਆਈ. ਹਸਪਤਾਲ ਹੁਸ਼ਿਆਰਪੁਰ ਵਿਖੇ ਕੈਂਪ ਦੌਰਾਨ ਟੀਕਾਕਰਨ ਗਤੀਵਿਧੀਆਂ ਦਾ ਜਾਇਜ਼ਾ ਲੈਂਦੇ ਹੋਏ ਡਾ. ਸੀਮਾ ਗਰਗ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ 02-10-2026
ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਈ. ਐੱਸ. ਆਈ. ਹਸਪਤਾਲ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਕੈਂਪ ਦੌਰਾਨ ਟੀਕਾਕਰਨ ਗਤੀਵਿਧੀਆਂ ਦਾ ਜਾਇਜ਼ਾ ਲਿਆ। ਕੈਂਪ ਦੌਰਾਨ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਨੂੰ ਲੋੜ ਅਨੁਸਾਰ ਵੱਖ-ਵੱਖ ਟੀਕਿਆਂ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ। ਅੱਜ ਦੇ ਕੈਂਪ ਵਿਚ ਕੁੱਲ 64 ਲਾਭਪਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ’ਚ 58 ਟੀਕਾਕਰਨ ਅਤੇ ਵਿਟਾਮਿਨ-ਏ ਦੀਆਂ ਖ਼ੁਰਾਕਾਂ ਅਤੇ 6 ਗਰਭਵਤੀ ਮਹਿਲਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਪੈਂਟਾ-1 ਦੀਆਂ 9, ਪੈਂਟਾ-2 ਦੀਆਂ 9, ਪੈਂਟਾ-3 ਦੀਆਂ 2, ਐੱਮ.ਆਰ.-1 ਦੀਆਂ 11, ਐੱਮ.ਆਰ.-2 ਦੀਆਂ 15, ਡੀ.ਪੀ.ਟੀ.-5 ਦੀਆਂ 6, ਟੀ. ਡੀ.-10 ਦੀਆਂ 3 ਅਤੇ ਵਿਟਾਮਿਨ-ਏ ਦੀਆਂ 3 ਖ਼ੁਰਾਕਾਂ ਦਿੱਤੀਆਂ ਗਈਆਂ। ਕੈਂਪ ਵਿਚ ਗੁਰਵਿੰਦਰ ਐੱਨ. ਐੱਚ. ਐੱਮ. ਏ. ਐੱਨ. ਐੱਮ ., ਮੀਨਾ ਏ. ਐੱਨ. ਐੱਮ., ਬਿੰਦੂ ਐਲ. ਐੱਚ. ਵੀ., ਹਰਪ੍ਰੀਤ ਕੌਰ ਟੀਕਾਕਰਨ ਸਹਾਇਕ ਅਤੇ ਆਸ਼ਾ ਵਰਕਰਾਂ ਵਲੋਂ ਟੀਕਾਕਰਨ ਸੇਵਾਵਾਂ ਪ੍ਰਦਾਨ ਕਰਨ ਵਿਚ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਬਲਾਕ ਪੱਧਰੀ ਮੁਕਾਬਲੇ ’ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਵਪਾਰੀ ਵਰਗ ਦੇ ਹਿਤਾਂ ਦਾ ਖ਼ਿਆਲ ਰੱਖਿਆ-ਐੱਨ. ਕੇ. ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।