02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਕੂਲਾਂ ’ਚ ਜੀਵਨ ਹੁਨਰ ਪਾਠਕ੍ਰਮ ਨੂੰ ਲਾਗੂ ਕਰਨ ਲਈ ਅਧਿਆਪਕਾਂ ਨੂੰ ਸਿਖਲਾਈ ਦਿੱਤੀ

ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਹੁਸ਼ਿਆਰਪੁਰ ਨੇ ਡਾਇਟ ਪ੍ਰਿੰਸੀਪਲ ਧਰਮਿੰਦਰ ਸ਼ਰਮਾ ਦੀ ਅਗਵਾਈ ਹੇਠ ‘ਜੀਵਨ ਹੁਨਰ ਪਾਠਕ੍ਰਮ’ ਵਿਸ਼ੇ ‘ਤੇ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਅਗਵਾਈ ਡਾਇਟ ਫੈਕਲਟੀ ਮੈਂਬਰ ਡਾ.

ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਅਧਿਆਪਕਾਂ ਨਾਲ ਡਾ. ਰਿਤੂ ਕੁਮਰਾ, ਡਾ. ਹਰਦੀਪ ਤੇ ਮੁੱਖ ਅਧਿਆਪਕਾ ਹਰਪ੍ਰੀਤ ਕੌਰ। 02-10-2026
ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਹੁਸ਼ਿਆਰਪੁਰ ਨੇ ਡਾਇਟ ਪ੍ਰਿੰਸੀਪਲ ਧਰਮਿੰਦਰ ਸ਼ਰਮਾ ਦੀ ਅਗਵਾਈ ਹੇਠ ‘ਜੀਵਨ ਹੁਨਰ ਪਾਠਕ੍ਰਮ’ ਵਿਸ਼ੇ ‘ਤੇ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਅਗਵਾਈ ਡਾਇਟ ਫੈਕਲਟੀ ਮੈਂਬਰ ਡਾ. ਰਿਤੂ ਕੁਮਰਾ, ਜੀਵਨ ਹੁਨਰ ਸਿਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਨੇ ਕੀਤੀ। ਡਾ. ਰਿਤੂ ਕੁਮਾਰਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਪਿਛਲੇ ਅਕਾਦਮਿਕ ਸੈਸ਼ਨ ਵਿਚ ਪੰਜਾਬ ਦੇ 15 ਜ਼ਿਲ੍ਹਿਆਂ ਵਿਚੋਂ ਹਰੇਕ ਦੇ ਦੋ ਸਕੂਲਾਂ ਵਿਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਉਸ ਸ਼ੁਰੂਆਤੀ ਪੜਾਅ ਵਿਚ, ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਦੋ ਸਕੂਲ ਵੀ ਚੁਣੇ ਗਏ ਸਨ। ਮੌਜੂਦਾ ਸੈਸ਼ਨ ਵਿਚ, ਪ੍ਰੋਗਰਾਮ ਨੂੰ ਜ਼ਿਲ੍ਹੇ ਦੇ 40 ਸਕੂਲਾਂ ਤੱਕ ਵਧਾ ਦਿੱਤਾ ਗਿਆ ਹੈ, ਜਿਸ ਵਿਚ 20 ਪ੍ਰਯੋਗਾਤਮਿਕ ਅਤੇ 20 ਕੰਟਰੋਲ ਸਕੂਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੂੰ ਮਾਰਗਦਰਸ਼ਨ ਕਰਨ ਲਈ ਸਬੰਧਿਤ 15 ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦੁਆਰਾ ਇੱਕ ‘ਐਕਟੀਵਿਟੀ ਮੈਨੂਅਲ’ ਤਿਆਰ ਕੀਤਾ ਗਿਆ ਹੈ। ਜਿਸ ਦੀ ਸਮੀਖਿਆ ਐਸ.ਸੀ.ਈ.ਆਰ.ਟੀ. ਪੰਜਾਬ ਦੇ ਮਾਹਿਰਾਂ ਵਲੋਂ ਕੀਤੀ ਗਈ ਹੈ। ਐਸ.ਐਸ.ਐਸ.ਐਸ. ਹੰਦਵਾਲ ਦੇ ਡਾ. ਹਰਦੀਪ ਅਤੇ ਮੁੱਖ ਅਧਿਆਪਕਾ ਹਰਪ੍ਰੀਤ ਕੌਰ, ਜਿਨ੍ਹਾਂ ਨੇ ਰਾਜ ਪੱਧਰੀ ਸਿਖਲਾਈ ਸੈਸ਼ਨਾਂ ਵਿਚ ਹਿੱਸਾ ਲਿਆ, ਨੇ ਵੀ ਸਿਖਲਾਈ ਪ੍ਰਦਾਨ ਕਰਨ ‘ਚ ਡਾ. ਰਿਤੂ ਦੀ ਸਹਾਇਤਾ ਕੀਤੀ। ਸਿਖਲਾਈ ਦੇ ਅੰਤ ‘ਤੇ, ਅਧਿਆਪਕਾਂ ਨੇ ਆਪਣੇ ਕਲਾਸ-ਰੂਮਾਂ ਵਿਚ ਪਾਠਕ੍ਰਮ ਨੂੰ ਲਾਗੂ ਕਰਨ ਅਤੇ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ, ਸਹਾਇਕ ਅਤੇ ਸਕਾਰਾਤਮਿਕ ਸਿੱਖਣ ਦਾ ਮਾਹੌਲ ਬਣਾਉਣ ਲਈ ਆਪਣੇ ਬਹੁਤ ਉਤਸ਼ਾਹ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਬਲਾਕ ਪੱਧਰੀ ਮੁਕਾਬਲੇ ’ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।