02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੰਤ ਬਾਬਾ ਹਰੀ ਸਿੰਘ ਸਕੂਲ ’ਚ ਪੀਯੂ-120 ਸੀ.ਆਈ.ਐੱਸ.ਸੀ.ਈ ਨੈਸ਼ਨਲ ਫੁੱਟਬਾਲ ਟੂਰਨਾਮੈਂਟ ਸ਼ੁਰੂ

ਮਾਹਿਲਪੁਰ, 1 ਅਕਤੂਬਰ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ਕੌਂਸਲ ਫ਼ਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ ਵੱਲੋਂ ਕਰਵਾਏ ਪੀਯੂ-120 ਸੀ. ਆਈ.

ਅਜੀਤ ਡੈਸਕ 02-10-2026
ਮਾਹਿਲਪੁਰ, 1 ਅਕਤੂਬਰ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ਕੌਂਸਲ ਫ਼ਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ ਵੱਲੋਂ ਕਰਵਾਏ ਪੀਯੂ-120 ਸੀ.ਆਈ.ਐੱਸ.ਸੀ.ਈ ਨੈਸ਼ਨਲ ਫੁੱਟਬਾਲ ਟੂਰਨਾਮੈਂਟ 2026 ਪਿ੍ਰੰ. ਸ਼ਿਬੂ ਮੈਥਿਓ.ਕੇ ਦੀ ਅਗਵਾਈ ’ਚ ਧੂਮ-ਧੜਕੇ ਨਾਲ ਸ਼ੁਰੂ ਕਰਵਾਇਆ ਗਿਆ ਜਿਸ ’ਚ ਵੱਖ-ਵੱਖ ਰਾਜ ਨਾਰਥ ਈਸਟ, ਵੈਸਟ ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਨਾਰਥ ਪੰਜਾਬ ਅਤੇ ਤੇਲੰਗਾਨਾ, ਬਿਹਾਰ ਅਤੇ ਝਾਰਖੰਡ, ਨਾਰਥ ਇੰਡੀਆ, ਉੱਤਰਾਖੰਡ, ਕਰਨਾਟਕਾ ਅਤੇ ਗੋਆ, ਉੜੀਸਾ, ਛੱਤੀਸਗੜ੍ਹ, ਦਿੱਲੀ ਐਨ.ਸੀ.ਆਰ ਅਤੇ ਰਾਜਸਥਾਨ, ਨਾਰਥ ਵੈਸਟ ਅਤੇ ਕੇਰਲਾ ਦੀਆਂ ਟੀਮਾਂ ਭਾਗ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ ਨੇ ਉਦਘਾਟਨ ਕੀਤਾ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਹ ਰਾਸ਼ਟਰੀ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਵਿਦਿਆਰਥੀਆਂ ਵਿਚ ਖੇਡ ਭਾਵਨਾ, ਅਨੁਸ਼ਾਸਨ, ਟੀਮ ਵਰਕ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਪੈਟਰਨ ਡਾ.ਜੰਗ ਬਹਾਦਰ ਸਿੰਘ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਡੇਵਿਡ ਜਾਰਜ ਪ੍ਰਿੰ. ਸੇਂਟ ਜੂਡ ਸਕੂਲ ਗੋਰਖਪੁਰ ਅਤੇ ਯੂ.ਪੀ. ਰੀਜਨ ਦੇ ਪ੍ਰਿੰ.ਸਪੋਰਟਸ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਬੈਂਸ, ਵੀਰਇੰਦਰ ਕੁਮਾਰ ਸ਼ਰਮਾ ਸੁਰਿੰਦਰ ਪਾਲ ਸ਼ਰਮਾ, ਜਸਪ੍ਰੀਤ ਗਿੱਲ, ਪਿ੍ਰੰ. ਡਾ.ਰੋਹਤਾਸ਼.ਬੀ.ਐੱਡ.ਕਾਲਜ,.ਚਰਨਜੀਤ ਸਿੰਘ ਚੰਨੀ ਓ.ਐੱਸ.ਡੀ., ਵਾਈਸ ਪ੍ਰਿੰਸੀਪਲ ਵਿਸ਼ਾਲ ਕੁਮਾਰ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਨੇ ਕੀਤੀ। ਅੱਜ ਕਰਵਾਈ ਗਈ ਫੁੱਟਬਾਲ ਲੀਗ ’ਚ ਨਾਰਥ ਵੈਸਟ ਨੇ ਏ.ਪੀ.ਨੂੰ 2-0 ਨਾਲੇ, ਨਾਰਥ ਇੰਡੀਆ ਨੇ ਵੈਸਟ ਬੰਗਾਲ ਨੂੰ 4-0 ਨਾਲ, ਕੇਰਲਾ ਨੇ ਨਾਰਥ ਵੈਸਟ 4-0 ਨਾਲ, ਨਾਰਥ ਇੰਡੀਆ ਨੇ ਵੈਸਟ ਬੰਗਾਲ ਨੂੰ 2-1 ਨਾਲ, ਮਹਾਂਰਾਸ਼ਟਰ ਨੇ ਕੇਰਲਾ ਨੂੰ 3-2 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਇਸ ਮੌਕੇ ਮਾ.ਅਰਵਿੰਦਰ ਸਿੰਘ ਹਵੇਲੀ, ਸਤਵਿੰਦਰ ਸਿੰਘ ਬਿੱਟੂ, ਵਿਕਾਸ, ਧਰਮਪ੍ਰੀਤ ਬਲਾਕ ਪ੍ਰਧਾਨ, ਜੁਝਾਰ ਨੰਗਲ ਖ਼ੁਰਦ, ਹਰਜਿੰਦਰ ਧੰਜਲ, ਵਰਿੰਦਰ ਯਾਦਵ, ਸਰਬਜੀਤ ਸਿੰਘ ਸਾਬੀ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ‘ ਮੇਰਾ ਘਰ-ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਦਿੱਤੇ ਜਾਣਗੇ ਮਾਲਕੀ ਹੱਕਾਂ ਵਾਲੇ ਕਾਰਡ-ਆਸ਼ਿਕਾ ਜੈਨ ਅਗਲੀ ਖ਼ਬਰ ਸੁਰਜੀਤ ਸਿੰਘ ਮੁਹਾਲੀ ਦੇ ਸੈਨੇਟ ਮੈਂਬਰ ਚੁਣੇ ਜਾਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।