ਸੁਰਜੀਤ ਸਿੰਘ ਮੁਹਾਲੀ ਦੇ ਸੈਨੇਟ ਮੈਂਬਰ ਚੁਣੇ ਜਾਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ
ਕੋਟਫ਼ਤੂਹੀ, 1 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨੇਟ ਚੋਣਾਂ ’ਚ ਗਰੈਜੂਏਟ ਹਲਕੇ ਲਈ ਸੁਰਜੀਤ ਸਿੰਘ ਮੁਹਾਲੀ ਸੈਨੇਟ ਦੇ ਮੈਂਬਰ ਚੁਣੇ ਗਏ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੁਰਜੀਤ ਸਿੰਘ ਮੁਹਾਲੀ ਨੇ ਇਸ ਸਾਲ ਦੀਆਂ ਸੈਨੇਟ ਚੋਣਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਵੋਟਾਂ ਨਾਲ ਪੰਜਵੇਂ ਰੈਂਕ ਨਾਲ ਚੋਣ ਜਿੱਤੀ, ਉਨ੍ਹਾਂ ਨੇ ਪਹਿਲੀ ਵਾਰ ਇਹ ਸੈਨੇਟ ਚੋਣ ਲੜੀ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ, ਗੌਰਮਿੰਟ ਟੀਚਰਜ਼ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਇਹ ਸੈਨੇਟ ਚੋਣ ਜਿੱਤੀ।
ਕੋਟਫ਼ਤੂਹੀ, 1 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨੇਟ ਚੋਣਾਂ ’ਚ ਗਰੈਜੂਏਟ ਹਲਕੇ ਲਈ ਸੁਰਜੀਤ ਸਿੰਘ ਮੁਹਾਲੀ ਸੈਨੇਟ ਦੇ ਮੈਂਬਰ ਚੁਣੇ ਗਏ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੁਰਜੀਤ ਸਿੰਘ ਮੁਹਾਲੀ ਨੇ ਇਸ ਸਾਲ ਦੀਆਂ ਸੈਨੇਟ ਚੋਣਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਵੋਟਾਂ ਨਾਲ ਪੰਜਵੇਂ ਰੈਂਕ ਨਾਲ ਚੋਣ ਜਿੱਤੀ, ਉਨ੍ਹਾਂ ਨੇ ਪਹਿਲੀ ਵਾਰ ਇਹ ਸੈਨੇਟ ਚੋਣ ਲੜੀ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ, ਗੌਰਮਿੰਟ ਟੀਚਰਜ਼ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਇਹ ਸੈਨੇਟ ਚੋਣ ਜਿੱਤੀ। ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਸਤਵਿੰਦਰ ਸਿੰਘ ਮੰਡੇਰ, ਪਰਮਜੀਤ ਕਾਤਿਬ, ਅਮਰਜੀਤ ਕੁਮਾਰ ਨੰਗਲ ਖਿਲਾੜੀਆਂ, ਮਨਜਿੰਦਰ ਸਿੰਘ, ਟਹਿਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਸੋਹਣ ਲਾਲ ਅਤੇ ਬਾਬੂ ਓਮ ਦੱਤ ਨੇ ਕਿਹਾ ਕਿ ਅਧਿਆਪਨ ਖੇਤਰ ਵਿਚ ਰਹਿੰਦੇ ਹੋਏ ਨਵ-ਨਿਯੁਕਤ ਸੈਨੇਟਰ ਸੁਰਜੀਤ ਸਿੰਘ ਮੁਹਾਲੀ ਵਲੋਂ ਵਿਦਿਆਰਥੀਆਂ ਅਤੇ ਅਧਿਆਪਕ ਮਸਲਿਆਂ ਸੰਬੰਧੀ ਨਿਭਾਏ ਗਏ ਯੋਗਦਾਨ ਨੇ ਇਸ ਚੋਣ ਨੂੰ ਜਿੱਤਣ ’ਚ ਅਹਿਮ ਰੋਲ ਅਦਾ ਕੀਤਾ। ਇਸ ਚੋਣ ’ਚ ਹੋਈ ਜਿੱਤ ਸੰਬੰਧੀ ਸੁਰਜੀਤ ਸਿੰਘ ਮੋਹਾਲੀ ਨੇ ਆਪਣੇ ਸਮਰਥਕਾਂ, ਵੋਟਰਾਂ ਤੇ ਸਾਥੀਆਂ ਦਾ ਧੰਨਵਾਦ ਕੀਤਾ।