03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਵਨੌਰ (ਖੱਮਤਾ ਪੱਤੀ) ਵਿਖੇ ਨਵੇਂ ਬਣੇ ਖੇਡ ਪਾਰਕ ਦਾ ਵਿਧਾਇਕ ਘੁੰਮਣ ਵਲੋਂ ਉਦਘਾਟਨ

ਰਾਮਗੜ੍ਹ ਸੀਕਰੀ, 2 ਅਕਤੂਬਰ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਭਵਨੌਰ (ਖੱਮਤਾ ਪੱਤੀ) ਵਿਖੇ ਕਰੀਬ 85. 85 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਵਿਸ਼ਾਲ ਤੇ ਸ਼ਾਨਦਾਰ ਬਹੁਮੰਤਵੀ ਖੇਡ ਪਾਰਕ ਅਤੇ ਹਾਕੀ ਨਰਸਰੀ ਖੇਡ ਮੈਦਾਨ ਦਾ ਉਦਘਾਟਨ ਵਿਧਾਇਕ ਐਡ.

ਅਜੀਤ ਡੈਸਕ 03-10-2026
ਰਾਮਗੜ੍ਹ ਸੀਕਰੀ, 2 ਅਕਤੂਬਰ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਭਵਨੌਰ (ਖੱਮਤਾ ਪੱਤੀ) ਵਿਖੇ ਕਰੀਬ 85.85 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਵਿਸ਼ਾਲ ਤੇ ਸ਼ਾਨਦਾਰ ਬਹੁਮੰਤਵੀ ਖੇਡ ਪਾਰਕ ਅਤੇ ਹਾਕੀ ਨਰਸਰੀ ਖੇਡ ਮੈਦਾਨ ਦਾ ਉਦਘਾਟਨ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਬੀਤੇ ਦਿਨ ਕਰਕੇ ਇਸ ਅਨਮੋਲ ਤੋਹਫ਼ੇ ਨੂੰ ਸਥਾਨਕ ਲੋਕਾਂ ਨੂੰ ਸਮਰਪਿਤ ਕੀਤਾ। ਇਹ ਖੇਡ ਪਾਰਕ ਤੇ ਹਾਕੀ ਨਰਸਰੀ ਦਾ ਖੇਡ ਮੈਦਾਨ ਦਸੂਹਾ ਹਲਕੇ ਦਾ 26ਵਾਂ ਖੇਡ ਪਾਰਕ ਹੈ। ਇਸ ਮੌਕੇ ‘ਆਪ’ ਆਗੂ ਵਿਕਰਾਂਤ ਜਯੋਤੀ, ਡਾ. ਸ਼ਿਵ ਦੱਤ ਭਟੇੜ, ਐਸ. ਐਮ. ਓ. ਭੋਲ ਕਲੋਤਾ ਹਸਪਤਾਲ ਡਾ. ਲਸ਼ਕਰ ਸਿੰਘ, ਨਗਰ ਕੌਂਸਲ ਪ੍ਰਧਾਨ ਆਸ਼ੂ ਅਰੋੜਾ, ਸਰਪੰਚ ਮਹਿਮਾ ਸੰਧਾਣੀ, ਸਰਪੰਚ ਸੁਮਨ ਲਤਾ, ਸਰਪੰਚ ਅਸ਼ਵਨੀ ਪੱਪੀ, ਸਰਪੰਚ ਅਸ਼ਵਨੀ ਸ਼ਰਮਾ, ਸੁਰਿੰਦਰ ਛਿੰਦਾ, ਸਰਪੰਚ ਭਟੋਲੀ, ਸਰਪੰਚ ਅਜੇ ਪਰਮਾਰ, ਸਰਪੰਚ ਵਕੀਲ ਬਟਵਾੜਾ, ਨਵਜੀਵਨ ਪਟਿਆਲ ਆਦਿ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਘੁੰਮਣ ਨੇ ਬੀਤੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਦਸੂਹਾ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਤਕਰੀਬਨ ਪੂਰੇ ਕੀਤੇ ਜਾ ਚੁੱਕੇ ਹਨ। ਇਸ ਮੌਕੇ ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੀ ਤਕਸੀਮ ਕੀਤੇ। ਇਸ ਮੌਕੇ ਵਿਧਾਇਕ ਘੁੰਮਣ ਦੀ ਹਾਜ਼ਰੀ ਵਿਚ ਸਰਪੰਚ ਸੰਧਾਣੀ ਮੈਡਮ ਮਹਿਮਾ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ।
ਪਿਛਲੀ ਖ਼ਬਰ ਡਾ. ਹਰਜੋਬਨ ਸਿੰਘ ਤੇ ਡਾ. ਤੇਗਬੀਰ ਸਿੰਘ ਸਿੱਧੂ ਮੈਕਸ ਹਸਪਤਾਲ ’ਚ ਨੌਜਵਾਨ ’ਚ ਮੋਢੇ ਦੀ ਹੱਡੀ ਦੇ ਟਿਊਮਰ ਦਾ ਸਫ਼ਲ ਇਲਾਜ ਅਗਲੀ ਖ਼ਬਰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8.76 ਲੱਖ ਰੁਪਏ ਠੱਗੀ ਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।