08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡੀ.ਏ.ਵੀ.ਬੀ.ਐੱਡ. ਕਾਲਜ ਦਾ ਸਾਲਾਨਾ ਮੈਗਜ਼ੀਨ ‘ਸ਼ਿਕਸ਼ੋਦਯਾ 2025-2026’ ਜਾਰੀ

ਹੁਸ਼ਿਆਰਪੁਰ, 7 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ.

ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ 08-10-2026
ਹੁਸ਼ਿਆਰਪੁਰ, 7 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ.ਭੱਲਾ ਅਤੇ ਬੀ.ਐਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਦੇ ਮਾਰਗ-ਦਰਸ਼ਨ ਅਤੇ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ਵਿਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਦੀ ਸਾਲਾਨਾ ਮੈਗਜ਼ੀਨ ‘ਸ਼ਿਕਸ਼ੋਦਯਾ 2025-26’ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ.ਐਮ.ਭੱਲਾ ਅਤੇ ਪ੍ਰਿੰ. ਡਾ. ਵਿਧੀ ਭੱਲਾ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਕਾਲਜ ਮੈਗਜ਼ੀਨ ਕਾਲਜ ਗਤੀਵਿਧੀਆਂ ਦਾ ਦਰਪਣ ਹੁੰਦੇ ਹਨ ਅਤੇ ਇਨ੍ਹਾਂ ਦੇ ਮਾਧਿਅਮ ਨਾਲ ਵਿਦਿਆਰਥੀ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਸਕਦੇ ਹਨ ਨਾਲ ਹੀ ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸੰਪਾਦਕ ਕਮੇਟੀ ਨੂੰ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਅਤੇ ਇਸ ਪੱਤ੍ਰਿਕਾ ਨੂੰ ਕਾਲਜ ਦੇ ਇਤਿਹਾਸ ਦਾ ਅਧਿਆਇ ਬਣਾਉਣ ਲਈ ਵਧਾਈ ਦਿੱਤੀ। ਸਕੱਤਰ ਆਰ. ਐਮ. ਭੱਲਾ ਨੇ ਕਿਹਾ ਕਿ ਇਹ ਪੱਤ੍ਰਿਕਾ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣੇ ਵਿਚਾਰ ਵਿਅਕਤ ਕਰਨ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਲਈ ਮੰਚ ਪ੍ਰਦਾਨ ਕਰਦਾ ਹੈ। ਬੀ.ਐਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਨੇ ਮੈਗਜ਼ੀਨ ਦੇ ਸਫਲਤਾਪੂਰਵਕ ਰਿਲੀਜ਼ ਸਮਾਰੋਹ ਦੀ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ‘ਸ਼ਿਕਸ਼ੋਦਯਾ 2025-26’ ਨੌਂ ਸੈਕਸ਼ਨਾਂ ਪੰਜਾਬੀ, ਹਿੰਦੀ, ਇੰਗਲਿਸ਼, ਮੈਥੈਮੇਟਿਕਸ , ਕੰਪਿਊਟਰ , ਸਮਾਜਿਕ ਵਿਗਿਆਨ ,ਪਰਫਾਰਮਿੰਗ ਆਰਟ ,ਸਾਇੰਸ ਅਤੇ ਕਾਲਜ ਸਮਾਚਾਰ ਵਿਚ ਸੰਪਾਦਿਤ ਪੂਰੇ ਅਕਾਦਮਿਕ ਸਾਲ ਨੂੰ ਦਰਸਾਉਂਦਾ ਮੈਗਜ਼ੀਨ ਹੈ। ਉਨ੍ਹਾਂ ਮੁੱਖ ਸੰਪਾਦਕ ਡਾ. ਹਰਵਿੰਦਰ ਕੌਰ , ਸਹਿ –ਸੰਪਾਦਕ ਡਾ. ਨਰੇਸ਼ ਕੁਮਾਰ , ਮੈਡਮ ਪ੍ਰਿਆ ਸ਼ਰਮਾ (ਟੈਕਨੀਕਲ ਅਸਿਸਟੈਂਟ) ਅਤੇ ਸਟਾਫ਼ ਸੰਪਾਦਕਾਂ ਡਾ.ਵਿਪਿੰਦਰ ਨਾਗਰਾ, ਡਾ. ਮੋਨਿਕਾ, ਮੈਡਮ ਰੋਮਾ ਰਲਹਨ, ਡਾ.ਅਰਚਨਾ ਵਾਸੂਦੇਵ, ਡਾ. ਚੇਤਨਾ ਸ਼ਰਮਾ, ਡਾ.ਪੂਨਮ ਸੈਣੀ, ਡਾ.ਹਰਪ੍ਰੀਤ ਸਿੰਘ, ਮੈਡਮ ਪ੍ਰਿਆ ਸ਼ਰਮਾ ਅਤੇ ਵਿਦਿਆਰਥੀ ਸੰਪਾਦਕਾਂ ਨੂੰ ਮੈਗਜ਼ੀਨ ਦੇ ਸਫਲਤਾਪੂਰਵਕ ਜਾਰੀ ਕਰਨ ’ਤੇ ਵਧਾਈ ਦਿੱਤੀ ।
ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਵਿਧਾਇਕ ਘੁੰਮਣ ਅਗਲੀ ਖ਼ਬਰ ਮੇਲਾ ਵੇਖਣ ਜਾਂਦੇ ਤਿੰਨ ਨਾਬਾਲਗ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।