ਦੁਸਹਿਰੇ ਦੇ ਉਤਸਵ ਮੌਕੇ ਕਸਬਾ ਹਰਿਆਣਾ ਵਿਖੇ ਕੱਢੀਆਂ ਝਾਕੀਆਂ
ਹਰਿਆਣਾ, 12 ਅਕਤੂਬਰ (ਹਰਮੇਲ ਸਿੰਘ ਖੱਖ)-ਨਿਊ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ, ਹਰਿਆਣਾ ਰਾਮ-ਲੀਲ੍ਹਾ ਮੈਦਾਨ ਵਿਚ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਨਾਟਕਾਂ ਦਾ ਮੰਚਨ ਕਰ ਰਹੀ ਹੈ। ਮੂਕ ਪ੍ਰਦਰਸ਼ਨ ਦੇ ਪਹਿਲੇ ਨਵਰਾਤਰੇ ’ਤੇ ਸਪਤ ਰਿਸ਼ੀਆਂ ਦੀ ਸਜਾਈ ਹੋਈ ਝਾਕੀ, ਲੰਕਾ ਪਤੀ ਰਾਜਾ ਰਾਵਣ ਤੇ ਉਸਦੀ ਦੰਗਾਕਾਰੀ ਦੈਂਤ ਸੈਨਾ ਦੀਆਂ ਸਜਾਈਆਂ ਹੋਈਆਂ ਝਾਕੀਆਂ ਦੇ ਨਾਲ, ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਸਨ।
ਹਰਿਆਣਾ, 12 ਅਕਤੂਬਰ (ਹਰਮੇਲ ਸਿੰਘ ਖੱਖ)-ਨਿਊ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ, ਹਰਿਆਣਾ ਰਾਮ-ਲੀਲ੍ਹਾ ਮੈਦਾਨ ਵਿਚ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਨਾਟਕਾਂ ਦਾ ਮੰਚਨ ਕਰ ਰਹੀ ਹੈ। ਮੂਕ ਪ੍ਰਦਰਸ਼ਨ ਦੇ ਪਹਿਲੇ ਨਵਰਾਤਰੇ ’ਤੇ ਸਪਤ ਰਿਸ਼ੀਆਂ ਦੀ ਸਜਾਈ ਹੋਈ ਝਾਕੀ, ਲੰਕਾ ਪਤੀ ਰਾਜਾ ਰਾਵਣ ਤੇ ਉਸਦੀ ਦੰਗਾਕਾਰੀ ਦੈਂਤ ਸੈਨਾ ਦੀਆਂ ਸਜਾਈਆਂ ਹੋਈਆਂ ਝਾਕੀਆਂ ਦੇ ਨਾਲ, ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਸਨ। ਨਗਰ ਪਰਿਕਰਮਾ ਦੌਰਾਨ, ਪ੍ਰਸਿੱਧ ਭਜਨ ਗਾਇਕ ਭੱਲਾ ਭਗਵਾਨ ਸ੍ਰੀ ਰਾਮ ਦੇ ਕਾਰਨਾਮਿਆਂ ਦੀ ਉਸਤਤ ਗਾ ਕੇ ਰਾਮ-ਭਰਪੂਰ ਮਾਹੌਲ ਸਿਰਜ ਰਿਹਾ ਹੈ। ਇਸ ਮੌਕੇ ਨਗਰ ਪ੍ਰੀਸ਼ਦ ਦੇ ਪ੍ਰਧਾਨ ਸੰਜੇ ਕਪਿਲਾ, ਸ੍ਰੀ ਰਾਮ-ਲੀਲ੍ਹਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਜੀਵ ਮਿੱਠੂ, ਚੇਅਰਮੈਨ ਸੰਜੀਵ ਪੁੰਨੀ, ਪ੍ਰਸਿੱਧ ਸਮਾਜ ਸੇਵਕ ਰਾਕੇਸ਼ ਸੁਮਨ, ਟੋਨੀ ਪੇਂਟਰ, ਗੋਲਡੀ ਧਨੋਆ, ਸਾਹਿਲ ਕੁਮਾਰ ਆਦਿ ਪੂਰੇ ਸ਼ਹਿਰ ਪਰਿਕਰਮਾ ਦੌਰਾਨ ਸੁਸਾਇਟੀ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।