ਵੈੱਲਫੇਅਰ ਸੁਸਾਇਟੀ ਨੇ ਵਾਹਿਦਪੁਰ ਪੰਚਾਇਤ ਨੂੰ ਬੂਟੇ ਸੌਂਪੇ
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਮੰਤਵ ਨਾਲ ਸ਼ਿਵਾਲਿਕ ਸੋਸ਼ਲ ਵੈੱਲਫੇਅਰ ਸੁਸਾਇਟੀ ਗੜ੍ਹਸ਼ੰਕਰ ਨੇ ਪਿੰਡ ਵਾਹਿਦਪੁਰ ਦੀ ਪੰਚਾਇਤ ਨੂੰ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਸੌਂਪੇ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਨੇ ਸੰਸਥਾ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਯਤਨ ਕਰਨੇ ਚਾਹੀਦੇ ਹਨ।
ਅਜੀਤ ਡੈਸਕ
13-10-2026