27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਗੜ੍ਹਸ਼ੰਕਰ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਗੜ੍ਹਸ਼ੰਕਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ਹਿਰ ਦੇ ਮੇਨ ਬਾਜ਼ਾਰ ਮੁਹੱਲਾ ਰਾਇਕਾ ਵਿਖੇ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਆਰੰਭ ਕੀਤੀ ਸ਼ੋਭਾ ਯਾਤਰਾ ਦੀ ਅਗਵਾਈ ਪਾਲਕੀ ਸਾਹਿਬ ਵਲੋਂ ਕੀਤੀ ਗਈ, ਜਿਸ ਅੱਗੇ ਬੈਂਡ ਪਾਰਟੀ ਨੇ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਇਆ।

ਅਜੀਤ ਡੈਸਕ 27-10-2026
ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਗੜ੍ਹਸ਼ੰਕਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ਹਿਰ ਦੇ ਮੇਨ ਬਾਜ਼ਾਰ ਮੁਹੱਲਾ ਰਾਇਕਾ ਵਿਖੇ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਆਰੰਭ ਕੀਤੀ ਸ਼ੋਭਾ ਯਾਤਰਾ ਦੀ ਅਗਵਾਈ ਪਾਲਕੀ ਸਾਹਿਬ ਵਲੋਂ ਕੀਤੀ ਗਈ, ਜਿਸ ਅੱਗੇ ਬੈਂਡ ਪਾਰਟੀ ਨੇ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਇਆ। ਸ਼ੋਭਾ ਯਾਤਰਾ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸ਼ਹਿਰ ਵਾਸੀ ਵੱਡੀ ਗਿਣਤੀ ‘ਚ ਸੰਗਤਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮੇਨ ਬਾਜ਼ਾਰ ਤੋਂ ਆਰੰਭ ਹੋਈ ਸ਼ੋਭਾ ਯਾਤਰਾ ਸ਼ਹਿਰ ਹੁਸ਼ਿਆਰਪੁਰ ਰੋਡ ਤੋਂ ਹੁੰਦੀ ਹੋਈ, ਦਾਣਾ ਮੰਡੀ, ਬੜਾ ਰੋਜ਼ਾ ਅਤੇ ਪੈਂਸਰੀਆਂ ਮੁਹੱਲਾ ਤੋਂ ਹੁੰਦੀ ਹੋਈ ਬੰਗਾ ਰੋਡ ’ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਦੇਰ ਸ਼ਾਮ ਮੁੜ ਮੇਨ ਬਾਜ਼ਾਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ’ਚ ਸ਼ਾਮਿਲ ਸ਼ਖ਼ਸੀਅਤਾਂ ਦਾ ਐਡਵੋਕੇਟ ਰਾਜ ਕੁਮਾਰ ਭੱਟੀ, ਆਰ. ਕੇ. ਭੱਟੀ ਤੇ ਹੋਰ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਭਗਵਾਨ ਵਾਲਮੀਕਿ ਮੰਦਰ ਕਮੇਟੀਆਂ ਦੇ ਪ੍ਰਬੰਧਕਾਂ ਤੋਂ ਇਲਾਵਾ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ, ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਬੰਤ ਭਾਅ ਜੀ, ਅਮਰਪ੍ਰੀਤ ਸਿੰਘ ਲਾਲੀ, ਸੋਮਨਾਥ ਬੰਗੜ, ਲਖਵਿੰਦਰ ਸਿੰਘ ਲੱਕੀ ਸਿਕੰਦਰਪੁਰ, ਜਸਵੀਰ ਸਿੰਘ ਪੁਰਖੋਵਾਲ, ਰਜਿੰਦਰ ਸਿੰਘ ਸ਼ੂਕਾ, ਦਰਸ਼ਨ ਸਿੰਘ ਮੱਟੂ, ਰਿੰਕੂ ਚਾਂਦਪੁਰੀ, ਕੁਲਵਿੰਦਰ ਬਿੱਟੂ, ਬੂਟਾ ਸਿੰਘ ਪੁਰੇਵਾਲ, ਐਡਵੋਕੇਟ ਹਰਪ੍ਰੀਤ ਸਿੰਘ, ਰਵਨ ਸਮੁੰਦੜਾ, ਠੇਕੇਦਾਰ ਕੁਲਦੀਪ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
ਪਿਛਲੀ ਖ਼ਬਰ ਸਰਕਾਰ ਨੇ ਨਹਿਰਾਂ ਦਾ ਵਿਸਥਾਰ ਕਰਕੇ ਕਿਸਾਨਾਂ ਨੂੰ ਵੱਡਾ ਲਾਭ ਪਹੁੰਚਾਇਆ-ਡਾ. ਹਰਮਿੰਦਰ ਸਿੰਘ ਬਖਸ਼ੀ ਅਗਲੀ ਖ਼ਬਰ ਸਵਦੇਸ਼ੀ ਵਸਤਾਂ ਖਰੀਦੋ, ਦੁਕਾਨਦਾਰਾਂ ਤੇ ਲੋੜਵੰਦਾਂ ਦਾ ਸਹਾਰਾ ਬਣੋ-ਨਰੂਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।