28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਰਾਲੀ ਸਮੇਤ ਟਰਾਲੀ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਸੜੀ

ਚੌਲਾਂਗ, 26 ਅਕਤੂਬਰ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜੌੜਾ ਵਿਖੇ ਪਰਾਲੀ ਸਮੇਤ ਟਰਾਲੀ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਅੱਗ ਲੱਗਣ ਨਾਲ ਸੜਨ ਦਾ ਸਮਾਚਾਰ ਮਿਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੋਗਾ ਸਿੰਘ ਉਰਫ਼ ਮੰਗਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਜੌੜਾ ਦੀ ਟਰਾਲੀ ਜਿਸ ਵਿਚ ਪਰਾਲੀ ਲੱਦੀ ਹੋਈ ਸੀ ਜਿਸ ਨੂੰ ਖੇਤਾਂ ਵਿਚੋਂ ਕੱਢ ਰਹੇ ਸਨ।

ਅਜੀਤ ਡੈਸਕ 28-10-2026
ਚੌਲਾਂਗ, 26 ਅਕਤੂਬਰ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜੌੜਾ ਵਿਖੇ ਪਰਾਲੀ ਸਮੇਤ ਟਰਾਲੀ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਅੱਗ ਲੱਗਣ ਨਾਲ ਸੜਨ ਦਾ ਸਮਾਚਾਰ ਮਿਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੋਗਾ ਸਿੰਘ ਉਰਫ਼ ਮੰਗਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਜੌੜਾ ਦੀ ਟਰਾਲੀ ਜਿਸ ਵਿਚ ਪਰਾਲੀ ਲੱਦੀ ਹੋਈ ਸੀ ਜਿਸ ਨੂੰ ਖੇਤਾਂ ਵਿਚੋਂ ਕੱਢ ਰਹੇ ਸਨ। ਅਚਾਨਕ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਨਾਲ ਟਰਾਲੀ ਨੂੰ ਅੱਗ ਲੱਗ ਗਈ ਜੋ ਦੇਖਦੇ*ਦੇਖਦੇ ਭਾਂਬੜ ਬਣ ਗਈ ਜਿਸ ’ਤੇ ਫਾਇਰ ਬ੍ਰਿਗੇਡ ਵਲੋਂ ਕਾਬੂ ਪਾਇਆ ਗਿਆ। ਇਸ ਟਰਾਲੀ ਦੇ ਸੜਨ ਨਾਲ ਕਿਸਾਨ ਦਾ ਕਰੀਬ ਪੰਜ ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਦੀ ਬਿਜਾਈ ਵਿਭਾਗ ਤੋਂ ਮੰਗ ਹੈ ਕਿ ਤਾਰਾਂ ਨੂੰ ਉੱਚਾ ਕੀਤਾ ਜਾਵੇ।
ਪਿਛਲੀ ਖ਼ਬਰ ਉਲੰਪੀਅਨ ਜਰਨੈਲ ਸਿੰਘ ਸਪੋਰਟਸ ਕਮੇਟੀ ਯੂ.ਕੇ. ਵਲੋਂ ਮਨਮੋਹਨ ਸਿੰਘ ਦਾ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਬ... ਅਗਲੀ ਖ਼ਬਰ ਪਿੰਡ ਸੰਧਵਾਲ ’ਚ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।