ਕੌਲਪੁਰ ਵਿਖੇ ਛਿੰਝ ਮੇਲਾ 30 ਨੂੰ
ਨੰਗਲ ਬਿਹਾਲਾਂ, 27 ਅਕਤੂਬਰ (ਵਿਨੋਦ ਮਹਾਜਨ)- ਪਿੰਡ ਕੌਲਪੁਰ ਵਿਖੇ 18ਵਾਂ ਛਿੰਝ ਅਤੇ ਸਭਿਆਚਾਰ ਮੇਲਾ ਸ੍ਰੀ ਹਰਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਕੌਲਪੁਰ ਵਲੋਂ 30 ਅਕਤੂਬਰ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਕੌਲਪੁਰ ਨੇ ਦੱਸਿਆ ਕਿ ਇਸ ਮੌਕੇ ਦੁਗਾਣਾ ਜੋੜੀ ਕੁਲਵੰਤ ਸਿੰਘ ਬਿੱਲਾ ਅਤੇ ਕੁਲਵੰਤ ਕੌਰ ਵਲੋਂ ਸਭਿਆਚਾਰ ਅਖਾੜਾ ਲਗਾਇਆ ਜਾਵੇਗਾ।
ਅਜੀਤ ਡੈਸਕ
28-10-2026