12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਲਾਇੰਸ ਕਲੱਬ ਵਲੋਂ ਰਾਸ਼ਟਰੀ ਲੀਗਲ ਸਰਵਿਸ ਦਿਵਸ ਮੌਕੇ ਵਿਚਾਰ ਗੋਸ਼ਟੀ ਸਮਾਗਮ

ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਹੁਸ਼ਿਆਰਪੁਰ ਗਰੇਟਰ ਵਲੋਂ ਰਾਸ਼ਟਰੀ ਲੀਗਲ ਸਰਵਿਸ ਦਿਵਸ ਮੌਕੇ ਵਿਚਾਰ ਗੋਸ਼ਟੀ ਸਮਾਗਮ ਸਥਾਨਕ ਰਿਆਤ ਬਾਹਰਾ ਯੂਨੀਵਰਸਿਟੀ ਦੇ ਲਾਅ ਵਿਭਾਗ ’ਚ ਕਰਵਾਇਆ ਗਿਆ। ਜਿਸ ‘ਚ ਵਿਸ਼ੇਸ਼ ਤੌਰ ‘ਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਮੀਤ ਪ੍ਰਧਾਨ ਐਲੀ.

ਰਾਸ਼ਟਰੀ ਲੀਗਲ ਸਰਵਿਸ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਲੀ. ਅਸ਼ੋਕ ਪੁਰੀ। 12-11-2026
ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਹੁਸ਼ਿਆਰਪੁਰ ਗਰੇਟਰ ਵਲੋਂ ਰਾਸ਼ਟਰੀ ਲੀਗਲ ਸਰਵਿਸ ਦਿਵਸ ਮੌਕੇ ਵਿਚਾਰ ਗੋਸ਼ਟੀ ਸਮਾਗਮ ਸਥਾਨਕ ਰਿਆਤ ਬਾਹਰਾ ਯੂਨੀਵਰਸਿਟੀ ਦੇ ਲਾਅ ਵਿਭਾਗ ’ਚ ਕਰਵਾਇਆ ਗਿਆ। ਜਿਸ ‘ਚ ਵਿਸ਼ੇਸ਼ ਤੌਰ ‘ਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਮੀਤ ਪ੍ਰਧਾਨ ਐਲੀ.ਅਸ਼ੋਕ ਪੁਰੀ ਅਤੇ ਵਿਭਾਗ ਦੇ ਐਚ.ਓ.ਡੀ. ਡਾ. ਪ੍ਰਿੰਯਕਾ ਪੁਰੀ ਨੇ ਸ਼ਿਰਕਤ ਕੀਤੀ। ਵਿਚਾਰ ਚਰਚਾ ਦਾ ਸੰਚਾਲਨ ਮੈਡਮ ਸਪਨਾ ਰਾਣੀ ਅਤੇ ਲਲਿਤਾ ਨੇ ਕੀਤਾ। ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਐਲੀ. ਅਜੇ ਸ਼ਾਰਧਾ ਅਤੇ ਮੈਡਮ ਅਨੁਪ੍ਰੀਤ ਕੌਰ ਸੰਧੂ ਸਨ। ਇਸ ਮੌਕੇ ਬੀ.ਏ.ਐਲ.ਐਲ.ਬੀ. ਦੇ ਸੱਤਵੇਂ, ਤੀਸਰੇ ਅਤੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਵਿਚਾਰ ਚਰਚਾ ‘ਚ ਭਾਗ ਲਿਆ। ਇਸ ਮੌਕੇ ਐਚ.ਓ.ਡੀ. ਡਾ. ਪ੍ਰਿੰਯਕਾ ਪੁਰੀ ਨੇ ਵਿਚਾਰ ਚਰਚਾ ’ਚ ਭਾਗ ਲੈਣ ਵਾਲੇ ਲਾਅ ਵਿਭਾਗ ਦੇ ਵਿਦਿਆਰਥੀਆਂ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਵਲੋਂ ਉਕਤ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਉਣ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਐਲੀ.ਅਸ਼ੋਕ ਪੁਰੀ ਨੇ ਸਮਾਜ ’ਚ ਕਾਨੂੰਨੀ ਪ੍ਰਕਿਰਿਆ ਦੇ ਵਰਤਾਰੇ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਵਿਚ ਸਮਾਜਿਕ ਗਿਆਨ ਦਾ ਉਪਜਨਾ ਨਿਆਂਪਾਲਿਕਾ ਦੇ ਸੁਨਹਿਰੀ ਯੁੱਗ ਦੀ ਆਮਦ ਸਾਬਿਤ ਹੋਵੇਗਾ। ਇਸ ਮੌਕੇ ਵਿਦਿਆਰਥੀਆਂ ਕਾਜਲ, ਜਤਿਨ ਸੇਠੀ, ਰਾਘਵ, ਸਮਾਯਰਾ, ਰੁਪਿੰਦਰ ਕੌਰ, ਰਵੀ ਕਿਸ਼ਨ, ਆਸ਼ੀਮਾ, ਰਾਹੁਲ ਗੁਪਤਾ ਤੇ ਮਨਦੀਪ ਸਿੰਘ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਅਲਾਇੰਸ ਕਲੱਬ ਵਲੋਂ ਵਿਭਾਗ ਦੇ ਅਧਿਆਪਕ ਸਪਨਾ ਰਾਣੀ, ਅਨੁਪ੍ਰੀਤ ਕੌਰ ਸੰਧੂ, ਲਲਿਤਾ ਅਤੇ ਐਚ.ਓ.ਡੀ.ਡਾ. ਪ੍ਰਿੰਯਕਾ ਪੁਰੀ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸੜਕ ਦਾ ਨਿਰਮਾਣ ਕਰਵਾ ਕੇ ਵਿਧਾਇਕ ਨੇ ਲੋਕਾਂ ਦੀ ਮੰਗ ਕੀਤੀ ਪੂਰੀ-ਸਰਪੰਚ ਰਮਨਦੀਪ ਅਗਲੀ ਖ਼ਬਰ ਪਿੰਡ ਮੁਰਾਦਪੁਰ ਨਰਿਆਲ ਵਿਖੇ ਹੋਈ ਮੀਟਿੰਗ ਦੌਰਾਨ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਨਾਲ ਪਵਨ ਨਰਿਆਲ ਤੇ ਹੋਰ। ਪਿੰਡ ਮੁਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।