24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

-ਮਾਮਲਾ ਟੁੱਟੀਆਂ ਸੜਕਾਂ ਦਾ- ਬੂਟ ਪਾਲਿਸ਼ਾਂ ਤੋਂ ਇਕੱਠੀ ਹੋਈ ਰਾਸ਼ੀ ਵਿਧਾਇਕ ਦੇ ਘਰ ਦੇਣ ਪੁੱਜੇ ਯੂਥ ਅਕਾਲੀ ਆਗੂ

ਹੁਸ਼ਿਆਰਪੁਰ, 23 ਨਵੰਬਰ (ਨਰਿੰਦਰ ਸਿੰਘ ਬੱਡਲਾ,ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਸਿਮਰਨ ਸਿੰਘ ਹਰਜੀ ਬਾਜਵਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਸਥਾਨਕ ਮਾਲ ਰੋਡ ਤੋਂ ਲੈ ਕੇ ਹਲਕਾ ਹੁਸ਼ਿਆਰਪੁਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਗ੍ਰਹਿ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਆਖ਼ਰ ਘਰ ਦੇ ਬਾਹਰ ਪਹੁੰਚ ਕੇ ਬੂਟ ਪਾਲਿਸ਼ ਦੀ ਇਕੱਠੀ ਕੀਤੀ ਰਾਸ਼ੀ ਵਿਧਾਇਕ ਨੂੰ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਲੇਕਿਨ ਉਹ ਘਰ ਵਿਚ ਮੌਜੂਦ ਨਾ ਹੋਣ ਕਾਰਨ ਰਾਸ਼ੀ ਕਿਸੇ ਵਲੋਂ ਪ੍ਰਾਪਤ ਨਹੀਂ ਕੀਤੀ ਗਈ। ਹਰਜੀ ਬਾਜਵਾ ਨੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਇਸ ਰਾਸ਼ੀ ਦਾ ਡਰਾਫ਼ਟ ਬਣਾ ਕੇ ਵਿਧਾਇਕ ਜਿੰਪਾ ਨੂੰ ਭੇਜਿਆ ਜਾਵੇਗਾ ਤਾਂ ਜੋ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾ ਸਕੇ।

ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਘਰ ਰਾਸ਼ੀ ਦੇਣ ਪ੍ਰਧਾਨ ਹਰਸਿਮਰਨ ਸਿੰਘ ਹਰਜੀ ਬਾਜਵਾ ਤੇ ਸੰਜੀਵ ਤਲਵਾੜ ਦੀ ਅਗਵਾਈ ’ਚ ਪਹੁੰਚੇ ਯੂਥ ਅਕਾਲੀ ਦੇ ਆਗੂ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ: ਹਮਸ਼ਾਇਨ ਸਟੂਡੀਓ 24-11-2026
ਹੁਸ਼ਿਆਰਪੁਰ, 23 ਨਵੰਬਰ (ਨਰਿੰਦਰ ਸਿੰਘ ਬੱਡਲਾ,ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਸਿਮਰਨ ਸਿੰਘ ਹਰਜੀ ਬਾਜਵਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਸਥਾਨਕ ਮਾਲ ਰੋਡ ਤੋਂ ਲੈ ਕੇ ਹਲਕਾ ਹੁਸ਼ਿਆਰਪੁਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਗ੍ਰਹਿ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਆਖ਼ਰ ਘਰ ਦੇ ਬਾਹਰ ਪਹੁੰਚ ਕੇ ਬੂਟ ਪਾਲਿਸ਼ ਦੀ ਇਕੱਠੀ ਕੀਤੀ ਰਾਸ਼ੀ ਵਿਧਾਇਕ ਨੂੰ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਲੇਕਿਨ ਉਹ ਘਰ ਵਿਚ ਮੌਜੂਦ ਨਾ ਹੋਣ ਕਾਰਨ ਰਾਸ਼ੀ ਕਿਸੇ ਵਲੋਂ ਪ੍ਰਾਪਤ ਨਹੀਂ ਕੀਤੀ ਗਈ। ਹਰਜੀ ਬਾਜਵਾ ਨੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਇਸ ਰਾਸ਼ੀ ਦਾ ਡਰਾਫ਼ਟ ਬਣਾ ਕੇ ਵਿਧਾਇਕ ਜਿੰਪਾ ਨੂੰ ਭੇਜਿਆ ਜਾਵੇਗਾ ਤਾਂ ਜੋ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾ ਸਕੇ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਯੂਥ ਅਕਾਲੀ ਦਲ ਵਲੋਂ ਬਜਵਾੜਾ ਵਿਖੇ ਟੁੱਟੀ ਹੋਈ ਸੜਕ ਦੇ ਨਜ਼ਦੀਕ ਬੈਠ ਕੇ ਲੋਕਾਂ ਦੇ ਬੂਟ ਪਾਲਿਸ਼ ਕਰਕੇ ਇਹ ਰਾਸ਼ੀ ਇਕੱਠੀ ਕੀਤੀ ਗਈ ਸੀ। ਇਸ ਮੌਕੇ ਹਰਸਿਮਰਨ ਸਿੰਘ ਹਰਜੀ ਬਾਜਵਾ ਨੇ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਆਮ ਲੋਕਾਂ, ਦੁਕਾਨਦਾਰਾਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਟੁੱਟੀਆਂ ਸੜਕਾਂ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਠੋਸ ਕਦਮ ਚੁੱਕਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਇਨਸਾਫ਼ ਲਈ ਸੰਘਰਸ਼ ਕਰਦਾ ਆਇਆ ਹੈ ਅਤੇ ਜੇਕਰ ਸੜਕਾਂ ਦੀ ਮੁਰੰਮਤ ਅਤੇ ਹੋਰ ਜਨਤਕ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਸੰਜੀਵ ਤਲਵਾੜ, ਯੂਥ ਆਗੂ ਬਰਿੰਦਰ ਪਰਮਾਰ, ਮਨਵਿੰਦਰ ਸੂਚ, ਸੁਖਪਾਲ ਸਿੰਘ ਧੂਤ, ਸੰਜੀਵ ਥਾਪਰ, ਨਿਖਿਲ, ਦਲਜਿੰਦਰ ਧਾਮੀ, ਮਨਪ੍ਰੀਤ ਸਿੰਘ ਚੱਕ, ਪ੍ਰਿਤਪਾਲ ਸਿੰਘ ਚੱਕ, ਹਰਕਮਲ ਧਨੋਆ, ਅਮਨਦੀਪ ਬਾਂਚਾ, ਹਰਸ਼, ਰਿਤਿਕ, ਲਵਪ੍ਰੀਤ, ਗੁਰਤੇਜ ਸਿੰਘ ਬੱਬੂ, ਰਾਜੂ ਸੂਸ, ਸੁਖਵੀਰ ਸੂਸ, ਗੁਰਜਪ ਸੂਸ, ਸੁਖ ਸੁਸਾਣਾ, ਲਖਵੀਰ ਸਿੰਘ ਲਾਡੀ, ਸੁਖਜਿੰਦਰ ਸਿੰਘ, ਹਰਵਿੰਦਰ ਸਿੰਘ, ਰਵਿੰਦਰ ਸਿੰਘ, ਗਿਤੇਸ਼ ਸੈਣੀ, ਗੁਰਦੀਪ ਸਿੰਘ, ਹਰਮਨ ਧਾਲੀਵਾਲ, ਰਮਨ ਮਠਾਰੂ, ਸਰਬਜੀਤ ਸੈਣੀ ਅਤੇ ਨਿਤਿਨ ਸਮੇਤ ਵੱਡੀ ਗਿਣਤੀ ਵਿਚ ਯੂਥ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਰ ਮਾਰਸ਼ਲ ਸਕੂਲ ਨੈਣੋਵਾਲ ਵੈਦ ’ਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮੋਗਾ ਦੀ ‘ਰੰਗਲਾ ਪੰਜਾਬ ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਇਤਿਹਾਸਿਕ ਹੋਵੇਗੀ-ਵਿਧਾਇਕ ਜਿੰਪਾ,ਰਾਜਾ,ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।