ਵਿਕਟਰ ਡਰੀਮ ਹੈਵਨ ਰੈਸਟੋਰੈਂਟ ਐਂਡ ਹੋਟਲ ਬਣਿਆ ਇਲਾਕਾ ਵਾਸੀਆਂ ਲਈ ਖਿੱਚ ਦਾ ਕੇਂਦਰ
ਭੰਗਾਲਾ, 23 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਤਲਵੰਡੀ ਰੋਡ ਭੰਗਾਲਾ ’ਤੇ ਰਾਧਾ ਸੁਆਮੀ ਸਤਸੰਗ ਘਰ ਦੇ ਸਾਹਮਣੇ ਸਥਿਤ ਵਿਕਟਰ ਡਰੀਮ ਹੈਵਨ ਰੈਸਟੋਰੈਂਟ ਐਂਡ ਹੋਟਲ ਵਿਖੇ ਗਾਹਕਾਂ ਨੂੰ ਖਾਣ-ਪੀਣ ਅਤੇ ਮਹਿਮਾਨ ਨਿਵਾਜੀ ਦੀਆਂ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਰੈਸਟੋਰੈਂਟ ਖਾਣ-ਪੀਣ ਦੇ ਸ਼ੌਕੀਨਾਂ, ਪਰਿਵਾਰਾਂ ਅਤੇ ਪਾਰਟੀਆਂ ਕਰਨ ਦੇ ਚਾਹਵਾਨਾਂ ਲਈ ਇੱਕ ਵਧੀਆ ਸਥਾਨ ਹੈ।
ਭੰਗਾਲਾ, 23 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਤਲਵੰਡੀ ਰੋਡ ਭੰਗਾਲਾ ’ਤੇ ਰਾਧਾ ਸੁਆਮੀ ਸਤਸੰਗ ਘਰ ਦੇ ਸਾਹਮਣੇ ਸਥਿਤ ਵਿਕਟਰ ਡਰੀਮ ਹੈਵਨ ਰੈਸਟੋਰੈਂਟ ਐਂਡ ਹੋਟਲ ਵਿਖੇ ਗਾਹਕਾਂ ਨੂੰ ਖਾਣ-ਪੀਣ ਅਤੇ ਮਹਿਮਾਨ ਨਿਵਾਜੀ ਦੀਆਂ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਰੈਸਟੋਰੈਂਟ ਖਾਣ-ਪੀਣ ਦੇ ਸ਼ੌਕੀਨਾਂ, ਪਰਿਵਾਰਾਂ ਅਤੇ ਪਾਰਟੀਆਂ ਕਰਨ ਦੇ ਚਾਹਵਾਨਾਂ ਲਈ ਇੱਕ ਵਧੀਆ ਸਥਾਨ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਟਲ ਦੇ ਮਾਲਕ ਵਿਕਟਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰੈਸਟੋਰੈਂਟ ਵਿਚ ਗ੍ਰਾਹਕਾਂ ਦੀ ਪਸੰਦ ਨੂੰ ਧਿਆਨ ’ਚ ਰੱਖਦਿਆਂ ਵਧੀਆ ਖਾਣੇ ਦੇ ਨਾਲ-ਨਾਲ ਚਾਈਨੀਜ਼ ਫਾਸਟ ਫੂਡ ਦੀਆਂ ਵੱਖ-ਵੱਖ ਵੰਨਗੀਆਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਸਵਾਦਿਸ਼ਟ ਭੋਜਨ ਅਤੇ ਵਧੀਆ ਸੇਵਾ ਦੇਣ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਵਿਚ ਪਰਿਵਾਰਕ ਪਾਰਟੀਆਂ, ਕਿੱਟੀ ਪਾਰਟੀਆਂ ਅਤੇ ਹੋਰ ਖ਼ਾਸ ਸਮਾਗਮਾਂ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਮਹਿਮਾਨਾਂ ਦੇ ਠਹਿਰਨ ਲਈ ਗੈੱਸਟ ਹਾਊਸ ਦੀ ਸਹੂਲਤ ਵੀ ਉਪਲਬਧ ਹੈ। ਵਿਕਟਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਗ੍ਰਾਹਕਾਂ ਨੂੰ ਇੱਕ ਅਜਿਹੀ ਜਗ੍ਹਾ ਮੁਹੱਈਆ ਕਰਵਾਉਣਾ ਹੈ, ਜਿੱਥੇ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬੈਠ ਕੇ ਵਧੀਆ ਖਾਣੇ ਦਾ ਅਨੰਦ ਮਾਣ ਸਕਣ ਅਤੇ ਆਪਣੇ ਖ਼ਾਸ ਪਲਾਂ ਨੂੰ ਯਾਦਗਾਰ ਬਣਾ ਸਕਣ।