27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡੱਲੇ ’ਚ ਸ਼ਰ੍ਹੇਆਮ ਵਿਕਦੇ ਚਿੱਟੇ ਨਸ਼ੇ ਸੰਬੰਧੀ ਲੋਕ ਹੋਏ ਲਾਮਬੰਦ 100 ਦੇ ਕਰੀਬ ਨੌਜਵਾਨ ਚਿੱਟੇ ਦੇ ਆਦੀ ਹੋਣ ਦਾ ਸੱਚ ਆਇਆ ਸਾਹਮਣੇ

ਹਠੂਰ, 26 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਡੱਲਾ ਵਿਖੇ ਚਿੱਟੇ ਨਸ਼ੇ ਦੀ ਧੜੱਲੇ ਨਾਲ ਹੋ ਰਹੀ ਵਿਕਰੀ ਸਬੰਧੀ ਪਿੰਡ ਦੇ ਫਿਕਰਮੰਦ ਲੋਕਾਂ ਵਲੋਂ ਬੀਤੀ ਸ਼ਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਦਾ ਇਕੱਠ ਰੱਖ ਅਜਿਹੇ ਖੁਲਾਸੇ ਕੀਤੇ ਗਏ ਹਨ, ਜਿਸ ਨੂੰ ਸੁਣ ਕੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਝੂਠੀ ਅਤੇ ਦਿਖਾਵੇ ਮਾਤਰ ਲੱਗਣ ਲੱਗੀ ਹੈ ਅਤੇ ਡੱਲੇ ਪਿੰਡ ਦੀ ਮੌਜੂਦਾ ਤਸਵੀਰ ਨੂੰ ਨੰਗਿਆਂ ਹੀ ਨਹੀਂ ਕੀਤਾ, ਸਗੋਂ ਜਿਹੜੇ ਆਗੂ ਹੁਣ ਤੱਕ ਇਹ ਬਿਆਨ ਦਿੰਦੇ ਆ ਰਹੇ ਸਨ ਕਿ ਡੱਲਾ ਪਿੰਡ ਨਸ਼ਾ ਮੁਕਤ ਹੈ ਉਨ੍ਹਾਂ ਦੇ ਝੂਠ ਨੂੰ ਵੀ ਨੰਗਿਆਂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਕ ਵੀਡੀਓ ਸੋਸ਼ਲ ਮੀਡੀਆਂ ਗਰੁੱਪਾਂ ’ਚ ਘੁੰਮ ਰਹੀ ਹੈ, ਜਿਸ ’ਚ ਡੱਲੇ ਪਿੰਡ ਦਾ ਹੀ ਇਕ ਨੌਜਵਾਨ ਵਲੋਂ ਪਿੰਡ ਦੇ ਹੀ ਇਕ ਨਸ਼ਾ ਵੇਚਣ ਵਾਲੇ ਤਸਕਰ ਨੂੰ ਫੋਨ ਲਾ ਕੇ ਨਸ਼ੇ ਦੀ ਮੰਗ ਕਰਦਾ ਦਿਖਾਇਆ ਹੈ।

ਜਗਰਾਉਂ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਦੌਰਾਨ ਹਾਜ਼ਰ ਆਗੂ। ਅਜੀਤ ਤਸਵੀਰ ਪਿੰਡ ਡੱਲਾ ਵਿਖੇ ਚਿੱਟੇ ਨਸ਼ੇ ਦੇ ਤਸ਼ਕਰਾਂ ਖ਼ਿਲਾਫ਼ ਲਾਮਬੰਦੀ ਨੂੰ ਲੈ ਕੇ ਹੋਏ ਲੋਕਾਂ ਦੇ ਇਕੱਠ ਦੌਰਾਨ ਜਗਤਾਰ ਸਿੰਘ, ਸਰਪੰਚ ਗੋਪਾਲ ਸਿੰਘ, ਨਿਰਮਲ ਸਿੰਘ ਧੀਰਾ ਸਾਬਕਾ ਸਰਪੰਚ ਅਤੇ ਹੋਰ ਆਗੂ। ਤਸਵੀਰ: ਛਿੰਦਾ 27-08-2026
ਹਠੂਰ, 26 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਡੱਲਾ ਵਿਖੇ ਚਿੱਟੇ ਨਸ਼ੇ ਦੀ ਧੜੱਲੇ ਨਾਲ ਹੋ ਰਹੀ ਵਿਕਰੀ ਸਬੰਧੀ ਪਿੰਡ ਦੇ ਫਿਕਰਮੰਦ ਲੋਕਾਂ ਵਲੋਂ ਬੀਤੀ ਸ਼ਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਦਾ ਇਕੱਠ ਰੱਖ ਅਜਿਹੇ ਖੁਲਾਸੇ ਕੀਤੇ ਗਏ ਹਨ, ਜਿਸ ਨੂੰ ਸੁਣ ਕੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਝੂਠੀ ਅਤੇ ਦਿਖਾਵੇ ਮਾਤਰ ਲੱਗਣ ਲੱਗੀ ਹੈ ਅਤੇ ਡੱਲੇ ਪਿੰਡ ਦੀ ਮੌਜੂਦਾ ਤਸਵੀਰ ਨੂੰ ਨੰਗਿਆਂ ਹੀ ਨਹੀਂ ਕੀਤਾ, ਸਗੋਂ ਜਿਹੜੇ ਆਗੂ ਹੁਣ ਤੱਕ ਇਹ ਬਿਆਨ ਦਿੰਦੇ ਆ ਰਹੇ ਸਨ ਕਿ ਡੱਲਾ ਪਿੰਡ ਨਸ਼ਾ ਮੁਕਤ ਹੈ ਉਨ੍ਹਾਂ ਦੇ ਝੂਠ ਨੂੰ ਵੀ ਨੰਗਿਆਂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਕ ਵੀਡੀਓ ਸੋਸ਼ਲ ਮੀਡੀਆਂ ਗਰੁੱਪਾਂ ’ਚ ਘੁੰਮ ਰਹੀ ਹੈ, ਜਿਸ ’ਚ ਡੱਲੇ ਪਿੰਡ ਦਾ ਹੀ ਇਕ ਨੌਜਵਾਨ ਵਲੋਂ ਪਿੰਡ ਦੇ ਹੀ ਇਕ ਨਸ਼ਾ ਵੇਚਣ ਵਾਲੇ ਤਸਕਰ ਨੂੰ ਫੋਨ ਲਾ ਕੇ ਨਸ਼ੇ ਦੀ ਮੰਗ ਕਰਦਾ ਦਿਖਾਇਆ ਹੈ। ਨਸ਼ਾ ਤਸ਼ਕਰ ਦਾ ਨੰਬਰ ਵੀ ਸ਼ਰ੍ਹੇਆਮ ਦਿਸ ਰਿਹਾ ਹੈ। ਪਤਾ ਲੱਗਾ ਹੈ ਕਿ ਉਕਤ ਵੀਡੀਓ ਉਨ੍ਹਾਂ ਵਲੋਂ ਪਿੰਡ ਦੇ ਹੀ ਇਕ ਪੱਤਰਕਾਰ ਨੂੰ ਭੇਜੀ ਗਈ। ਇਸ ਉਪਰੰਤ ਵੀਡੀਓ ਭੇਜਣ ਵਾਲੇ ਦੇ ਭਰਾ ਨੂੰ ਚਿੱਟਾ ਵੇਚਣ ਵਾਲੇ ਦੇ ਨਜ਼ਦੀਕੀ ਵਲੋਂ ਗਾਲ਼ਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਗਈਆਂ। ਜਗਤਾਰ ਸਿੰਘ, ਫੌਜੀ ਅਵਤਾਰ ਸਿੰਘ, ਕਿਸਾਨ ਆਗੂ ਹਰਪਾਲ ਸਿੰਘ ਨਵਾਂ ਡੱਲਾ, ਕਿਸਾਨ ਆਗੂ ਬੂਟਾ ਸਿੰਘ, ਸੁਖਦੇਵ ਸਿੰਘ ਪੰਚ ਦਾ ਕਹਿਣਾ ਸੀ ਕਿ ਪਿੰਡ ’ਚ ਧੜੱਲੇ ਨਾਲ ਚਿੱਟੇ ਨਸ਼ੇ ਦੀ ਸਪਲਾਈ ਜਾਰੀ ਹੈ ਅਤੇ ਛੋਟੇ ਬੱਚੇ ਵੀ ਇਸ ਦੇ ਆਦੀ ਹੋ ਹਨ। ਅਮਨਾ ਡੱਲਾ ਨੇ ਆਪਣੇ ਸੰਬੋਧਨ ’ਚ ਮੌਜੂਦਾ ਸਰਪੰਚ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਵਾੜ ਹੀ ਖੇਤ ਨੂੰ ਖਾ ਜਾਵੇਗੀ ਤਾਂ ਹੋਰਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਉਸ ਨੇ ਕਿਹਾ ਕਿ ਸਰਕਾਰੀ ਸਕੂਲ ਦੇ 30 ਦੇ ਕਰੀਬ ਬੱਚਿਆਂ ਸਮੇਤ ਪਿੰਡ ਅੰਦਰ ਮੌਜੂਦਾ ਸਮੇਂ 100 ਤੋਂ ਡੇਢ ਸੌ ਨੌਜਵਾਨ ਚਿੱਟੇ ਨਸ਼ੇ ਦਾ ਆਦੀ ਹੋ ਚੁੱਕਾ ਹੈ। ਦੀਪ ਡੱਲਾ, ਜਿਸ ਵਲੋਂ ਉਕਤ ਵੀਡੀਓ ਬਣਾਈ ਗਈ ਸੀ, ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਸ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸਗੋਂ ਉਕਤ ਨਸ਼ਾ ਤਸਕਰ ਦੇ ਪਿਤਾ ਵਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਸਾਰਾ ਪਤਾ ਕੌਣ, ਕਿਸ ਦਾ, ਕਿੱਥੇ, ਕਿਵੇਂ ਨਸ਼ਾ ਵੇਚਦਾ। ਹੈਪੀ ਚਾਹਲ ਨੇ ਕਿਹਾ ਕਿ ਉਸ ਨੇ ਤੇ ਸਰਪੰਚ ਗੋਪਾਲ ਸਿੰਘ ਪਾਲੀ ਨੇ ਪਿੰਡ ਦੇ ਹੀ ਦੋ ਨੌਜਵਾਨਾਂ ਨੂੰ ਫੜਿਆ। ਸਾਬਕਾ ਸਰਪੰਚ ਨਿਰਮਲ ਸਿੰਘ ਧੀਰਾ ਡੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਕਿ ਅੱਜ ਕੱਲ੍ਹ ਉਨ੍ਹਾਂ ਦੇ ਪਿੰਡ ’ਚ ਨਸ਼ਾ ਤਸ਼ਕਰਾਂ ਕਾਰਨ ਪਿੰਡ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਸਰਪੰਚ ਗੋਪਾਲ ਸਿੰਘ ਪਾਲੀ ਡੱਲਾ ਨੇ ਕਿਹਾ ਕਿ ਜਦੋਂ ਤੋਂ ਉਹ ਸਰਪੰਚ ਬਣਿਆ, ਉਸ ਨੇ ਚਿੱਟਾ ਨਸ਼ਾ ਵੇਚਣ ਵਾਲੇ ਅੱਠ ਵਿਆਕਤੀਆਂ ਨੂੰ ਪੁਲਿਸ ਹਵਾਲੇ ਕੀਤਾ ਹੈ, ਪਰ ਫੇਰ ਵੀ ਕਈ ਲੋਕ ਉਲਟਾ ਉਸ ’ਤੇ ਹੀ ਇਲਜ਼ਾਮ ਲਾ ਰਹੇ ਹਨ ਕਿ ਉਹ ਨਸ਼ਾ ਵਿਕਾਉਂਦਾ ਹੈ। ਜਿਸ ਕਰਕੇ ਉਸ ਨੇ ਫ਼ੈਸਲਾ ਕੀਤਾ ਹੈ ਕਿ ਅੱਜ ਤੋਂ ਉਹ ਖੁਦ ਕਿਸੇ ਚਿੱਟਾ ਨਸ਼ਾ ਵੇਚਣ ਵਾਲੇ ਨੂੰ ਨਹੀਂ ਫੜੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚਿੱਟੇ ਨਸ਼ੇ ਨਾਲ ਸਬੰਧਿਤ ਲੋਕਾਂ ਦੇ ਸਖ਼ਤ ਖਿਲਾਫ਼ ਹੈ, ਜੋ ਵੀ ਕਮੇਟੀ ਬਣੀ ਹੈ ਉਹ ਉਨ੍ਹਾਂ ਦਾ ਹਰ ਪੱਖੋਂ ਸਾਥ ਦੇਵੇਗਾ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਚਿੱਟੇ ਨਸ਼ੇ ਕਾਰਨ ਪਿੰਡ ਦੇ ਕਈ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਕਈ ਬਿਮਾਰ ਚੱਲ ਰਹੇ ਹਨ।
ਪਿਛਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਵਿਖੇ ਰੱਖੜੀ ਸੰਬੰਧੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀਆਂ ਇਕਾਈਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।