28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਹਾਂ ਹੜਤਾਲ ਉਪਰੰਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਰੈਲੀ ਅਤੇ ਮਾਰਚ

ਜਗਰਾਉਂ, 27 ਅਗਸਤ (ਸ਼ਮਸੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ ਅੱਜ ਆਪਣੇ ਅਪਣੇ ਅਦਾਰਿਆਂ ’ਚ ਹੜਤਾਲ ਕਰਨ, ਸਮੂਹਿਕ ਛੁੱਟੀ ਲੈਣ ਉਪਰੰਤ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਬਸ ਸਟੈਂਡ ਜਗਰਾਉਂ ਵਿਖੇ ਰੱਖੀ ਵਿਸ਼ਾਲ ਰੈਲੀ ’ਚ ਭਾਗ ਲਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਔਰਤ ਵਰਗ ਵੀ ਹਾਜ਼ਰ ਸੀ।

ਅਜੀਤ ਡੈਸਕ 28-08-2026
ਜਗਰਾਉਂ, 27 ਅਗਸਤ (ਸ਼ਮਸੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ ਅੱਜ ਆਪਣੇ ਅਪਣੇ ਅਦਾਰਿਆਂ ’ਚ ਹੜਤਾਲ ਕਰਨ, ਸਮੂਹਿਕ ਛੁੱਟੀ ਲੈਣ ਉਪਰੰਤ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਬਸ ਸਟੈਂਡ ਜਗਰਾਉਂ ਵਿਖੇ ਰੱਖੀ ਵਿਸ਼ਾਲ ਰੈਲੀ ’ਚ ਭਾਗ ਲਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਔਰਤ ਵਰਗ ਵੀ ਹਾਜ਼ਰ ਸੀ। ਭਾਰੀ ਗਰਮੀ ਦੇ ਬਾਵਜੂਦ ਸਭ ਤੋਂ ਪਹਿਲਾਂ ਨੇਪਾਲ ਅਤੇ ਅਸਾਮ ਵਿੱਚ ਆਏ ਭਾਰੀ ਹੜ੍ਹਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਹਾਈਕੋਰਟ ਦੇ ਹੁਕਮਾਂ ਅਨੁਸਾਰ 18 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਅਤੇ ਯਕਮੁਸ਼ਤ ਬਕਾਇਆ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਠੇਕੇਦਾਰੀ ਸਿਸਟਮ ਅਤੇ ਆਉਟਸੋਰਸ ਬੰਦ ਕਰਨ, 15/01/15 ਅਤੇ 17/07/20 ਦਾ ਪੱਤਰ ਰੱਦ ਕਰਨ, ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਮੁਤਾਬਿਕ 2.59 ਦਾ ਗੁਣਾਂਕ ਜਾਰੀ ਕਰਨ, 37 ਕਿਸਮ ਦੇ ਬੰਦ ਕੀਤੇ ਭੱਤੇ ਬਹਾਲ ਕਰਨ, ਏ.ਸੀ.ਪੀ. ਸਕੀਮ ਲਾਗੂ ਕਰਨ, ਮਿਨੀਮਮ ਵੇਜ 26000 ਰੁਪਏ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਦਿਨੋਂ ਦਿਨ ਵਧ ਰਹੀ ਲੱਕਤੋੜ ਮਹਿੰਗਾਈ ਨੂੰ ਨੱਥ ਪਾਉਣ ਦੀ ਵੀ ਮੰਗ ਕੀਤੀ ਗਈ। 31 ਅਗਸਤ ਨੂੰ ਕਮੇਟੀ ਪਾਰਕ ਜਗਰਾਉਂ ਵਿਖੇ ਸ਼ਾਮ ਛੇ ਵਜੇ ਰੱਖੀ ਮਹਿੰਗਾਈ ਖ਼ਿਲਾਫ਼ ਰੈਲੀ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਰੈਲੀ ’ਚ ਇਹ ਸੁਨੇਹਾ ਪੁੱਜਣ ’ਤੇ ਕਿ ਮੁੱਖ ਮੰਤਰੀ ਵਲੋਂ ਸੂਬਾਈ ਟੀਮ ਨੂੰ ਦਿੱਤੀ ਅੱਜ ਦੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ ਹੈ ਤਾਂ ਗੁੱਸੇ ਤੇ ਰੋਹ ’ਚ ਭਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦਾ ਰੱਜ ਕੇ ਸਿਆਪਾ ਕੀਤਾ। ਰੈਲੀ ਨੂੰ ਸੰਬੋਧਨ ਕਰਨ ਵਾਲੇ ਆਗੂਆਂ ’ਚ ਰੋਡਵੇਜ਼ ਪੈਨਸ਼ਨਰਜ ਆਗੂ ਸਵਰਨ ਸਿੰਘ ਹਠੂਰ, ਪਰਮਜੀਤ ਸਿੰਘ ਸਕੱਤਰ, ਸਾਂਝਾ ਪੈਨਸ਼ਨਰ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ , ਡੀ.ਟੀ.ਐੱਫ. ਆਗੂ ਪਰਮਜੀਤ ਦੁੱਗਲ, ਰੋਡਵੇਜ਼ ਪੈਨਸ਼ਨਰਜ ਆਗੂ ਅਵਤਾਰ ਸਿੰਘ ਗਗੜਾ, ਪੈਰਾ ਮੈਡੀਕਲ ਆਗੂ ਮੁਖਤਿਆਰ ਸਿੰਘ ਢੋਲਣ, ਕਰਮਚਾਰੀ ਦਲ ਆਗੂ ਸੁਖਪਾਲ ਸਿੰਘ, ਜਗਸੀਰ ਸਿੰਘ, ਭੁਪਿੰਦਰ ਸਿੰਘ ਬਰਾੜ, ਹਰਭਜਨ ਸਿੰਘ ਸਿੱਧੂ, ਰਣਜੀਤ ਸਿੰਘ ਹਠੂਰ, ਰੈਵਿਨਿਊ ਪਟਵਾਰ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ, ਹੈਲਥ ਕਰਮਚਾਰੀ ਆਗੂ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਆਗੂ, ਪਾਵਰਕਾਮ ਪੈਨਸ਼ਨਰਜ ਆਗੂ ਮਨਜੀਤ ਸਿੰਘ ਸਵੱਦੀ ਤੋਂ ਬਿਨਾਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਜਗਜੀਤ ਸਿੰਘ ਕਲੇਰ, ਹਰਜੀਤ ਸਿੰਘ ਮਾਹਣਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟੳਮਰਾ, ਗੁਰਮੇਲ ਸਿੰਘ ਰੂਮੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ ਜਗਰਾਉਂ, ਪੈਨਸ਼ਨਰਜ ਆਗੂ ਜਸਵੰਤ ਸਿੰਘ ਕਲੇਰ, ਜੋਗਿੰਦਰ ਆਜ਼ਾਦ, ਮਾਸਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ। ਰੈਲੀ ਉਪਰੰਤ ਸਮੂਹ ਇਕੱਤਰਤਾ ਨੇ ਮੁੱਖ ਚੌਂਕ ਤੱਕ ਰੋਸ ਭਰਪੂਰ ਮਾਰਚ ਕਰਦਿਆਂ ‘ਮੁੱਖ ਮੰਤਰੀ, ਪੰਜਾਬ ਸਰਕਾਰ ਮੁਰਦਾਬਾਦ’ ਨਾਅਰੇ ਲਗਾਏ ਗਏ। ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਮਹਾਂ ਰੋਸ ਰੈਲੀ, ਸਰਕਾਰ ਦਾ ਪੁਤਲਾ ਸਾੜ ਕੇ ਮੰਗਾਂ ਮੰਨਵਾਉਣ ਦਾ ਲਿਆ ਸੰਕਲਪ ਰਾਏਕੋਟ ,( ਸੁਸ਼ੀਲ , ਬਲਵਿੰਦਰ ਸਿੰਘ ਲਿੱਤਰ )- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ ਤੇ ਅੱਜ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ ਤੇ ਮਹਾਂ ਰੋਸ ਰੈਲੀ ਕੀਤੀ ਗਈ । ਜਿਸ ਦੇ ਚੱਲਦਿਆਂ ਅੱਜ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ਼ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਦਫ਼ਤਰ ਸੁੰਨੇ ਦਿਖਾਈ ਦਿੱਤੇ । ਮੁਲਾਜ਼ਮਾਂ ਵਿੱਚ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਨੂੰ ਲੈ ਕੇ ਭਾਰੀ ਰੋਹ ਦੇਖਣ ਨੂੰ ਮਿਲਿਆ । ਇਸ ਸਬੰਧ ਵਿੱਚ ਸਾਂਝਾ ਮੁਲਾਜ਼ਮ ਮੋਰਚਾ ਵਲੋਂ ਸ਼ਹਿਰ ਦੇ ਪ੍ਰਮੁੱਖ ਸ . ਹਰੀ ਸਿੰਘ ਨਲਵਾ ਚੌਂਕ ਵਿੱਚ ਇੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ , ਜਿੱਥੇ ਵੱਖ ਵੱਖ ਮੁਲਾਜ਼ਮ , ਕਿਸਾਨ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਦੇ ਆਗੂਆਂ ਵਲੋਂਂ ਸਰਕਾਰ ਦੀਆਂ ਮੁਲਾਜ਼ਮ - ਮਾਰੂ ਨੀਤੀਆਂ ਖਿਲਾਫ਼ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕੀਤੀ ਗਈ । ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ । ਇਸ ਦੌਰਾਨ ਪੰਡਾਲ ਵਿੱਚ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਰੋਸ ਮੁਜ਼ਾਹਰੇ ਤੋਂ ਬਾਅਦ ਸਮੂਹ ਮੁਲਾਜ਼ਮਾਂ ਵੱਲੋਂ ਸ . ਹਰੀ ਸਿੰਘ ਨਲਵਾ ਚੌਂਕ ਤੋਂ ਇੱਕ ਵਿਸ਼ਾਲ ਰੋਸ ਮਾਰਚ ( ਰੈਲੀ ) ਸ਼ੁਰੂ ਕੀਤਾ ਗਿਆ । ਇਹ ਰੋਸ ਮਾਰਚ ਸ਼ਹਿਰ ਦੇ ਵੱਖ - ਵੱਖ ਬਾਜ਼ਾਰਾਂ ਅਤੇ ਅਹਿਮ ਰਸਤਿਆਂ ਤੋਂ ਹੁੰਦਾ ਹੋਇਆ ਤਲਵੰਡੀ ਗੇਟ ਵਿਖੇ ਪਹੁੰਚ ਕੇ ਸਮਾਪਤ ਹੋਇਆ । ਮਾਰਚ ਦੌਰਾਨ ਮੁਲਾਜ਼ਮਾਂ ਦੇ ਹੱਥਾਂ ਵਿੱਚ ਮੰਗਾਂ ਲਿਖੀਆਂ ਤਖ਼ਤੀਆਂ ਅਤੇ ਝੰਡੇ ਫੜ੍ਹੇ ਹੋਏ ਸਨ । ਤਲਵੰਡੀ ਗੇਟ ਵਿਖੇ ਪਹੁੰਚਣ ਉਪਰੰਤ ਸਮੂਹ ਸੰਘਰਸ਼ਸ਼ੀਲ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਆਪਣੀਆਂ ਮੰਗਾਂ ਮੰਨਵਾਉਣ ਦਾ ਇਰਾਦਾ ਦ੍ਰਿੜ੍ਹ ਕੀਤਾ ਗਿਆ । ਆਗੂਆਂ ਨੇ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਰੂਪ ਦਿੱਤਾ ਜਾਵੇਗਾ , ਜਿਸ ਦੀ ਮੁਕੰਮਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਰੋਸ ਪ੍ਰਦਰਸ਼ਨ ’ ਚ ਡੀ . ਟੀ . ਐਫ , ਬੀ ਐਡ ਫਰੰਟ , ਈਟੀਟੀ ਅਧਿਆਪਕ ਯੂਨੀਅਨ , ਗਜਟ / ਨਾਨ ਗਜਟ ਐਸ . ਸੀ / ਬੀ . ਸੀ ਯੂਨੀਅਨ , ਵੈਲਫੇਅਰ ਫੈਡਰੇਸ਼ਨ ਪੰਜਾਬ , 6635 ਅਧਿਆਪਕ ਯੂਨੀਅਨ , ਮਿਡ ਡੇਅ ਮੀਲ ਵਰਕਰਜ਼ ਯੂਨੀਅਨ , 5994 ਅਧਿਆਪਕ ਯੂਨੀਅਨ , 4161 ਮਾਸਟਰ ਕੇਡਰ ਯੂਨੀਅਨ , ਬਿਜਲੀ ਬੋਰਡ , ਪੈਨਸ਼ਨਰ ਐਸ . ਸੀ / ਬੀ . ਸੀ ਅਧਿਆਪਕ ਯੂਨੀਅਨ , ਸੀ . ਪੀ . ਐੱਫ . ਕਰਮਚਾਰੀ ਯੂਨੀਅਨ , ਸਫ਼ਾਈ ਸੇਵਕ ਯੂਨੀਅਨ ਦੇ ਨੁਮਾਇੰਦੇ ਸ਼ਾਮਿਲ ਹੋਏ । ਇਸ ਮੌਕੇ ਜੰਗਪਾਲ ਸਿੰਘ , ਸੁਭਾਸ਼ ਚੰਦਰ , ਕੁਲਦੀਪ ਸਿੰਘ ਚੀਮਾ , ਨਰਿੰਦਰ ਸਿੰਘ , ਰਾਜਨ ਸਿੰਘ , ਪ੍ਰੀਤਮ ਸਿੰਘ ਬਰਮੀ , ਹਰਜਿੰਦਰ ਸਿੰਘ , ਗੁਰਪ੍ਰੀਤ ਕੌਰ , ਹਰਜਿੰਦਰ ਕੌਰ , ਗੁਰਵਿੰਦਰ ਸਿੰਘ , ਗੁਰਪ੍ਰੀਤ ਸਿੰਘ , ਖੇਮ ਰਾਜ , ਬਲਜਿੰਦਰ ਸਿੰਘ , ਮੁਖਤਿਆਰ ਸਿੰਘ , ਰਾਹੁਲ ਗੋਇਲ , ਜਸਵਿੰਦਰ ਸਿੰਘ , ਭਾਰਤ ਭੂਸ਼ਣ , ਰਵਿੰਦਰਪਾਲ ਸਿੰਘ , ਸ਼ਿੰਗਾਰਾ ਸਿੰਘ , ਹਰਜਿੰਦਰ ਸਿੰਘ , ਜਗਤਾਰ ਸਿੰਘ , ਰਾਜਮਿੰਦਰਪਾਲ ਸਿੰਘ , ਜਸਵਿੰਦਰ ਸਿੰਘ ਜੌਹਲਾਂ , ਸੁਖਰਾਜ ਸਿੰਘ , ਦਵਿੰਦਰ ਗਿੱਲ ਬੌਬੀ , ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ , ਮੀਤ ਪ੍ਰਧਾਨ ਹਰਬਖਸ਼ੀਸ ਸਿੰਘ ਚੱਕ ਭਾਈਕਾ , ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ , ਜਗਤਾਰ ਸਿੰਘ ਰਾਜੋਆਣਾ , ਮਾਸਟਰ ਸੰਤੋਖ ਸਿੰਘ , ਜਸਵਿੰਦਰ ਸਿੰਘ ਐਤੀਆਣਾ , ਜਸਵੀਰ ਸਿੰਘ ਆਂਡਲੂ , ਬਲਵਿੰਦਰ ਸਿੰਘ ਲਤਾਲਾ , ਨਵਨੀਤ ਕੁਮਾਰ , ਪ੍ਰਕਾਸ ਸਿੰਘ , ਤਰਲੋਚਨ ਸਿੰਘ ਹਠੂਰ , ਅਮਨਦੀਪ ਸਿੰਘ ਰਮਸਾ , ਸੰਦੀਪ ਵਾਲੀਆ , ਗੁਰਮੀਤ ਸਿੰਘ , ਵਰਿੰਦਰਪਾਲ , ਗੁਰਪ੍ਰੀਤ ਸਿੰਘ ਤੂਰ , ਰਾਜ , ਮਨਜੀਤ ਕੌਰ , ਇੰਦੂ ਸ਼ਰਮਾਂ , ਰੁਪਿੰਦਰ ਕੌਰ , ਪਰਮਜੀਤ ਕੌਰ , ਰੁਪਾਲੀ ਅਰੋੜਾ , ਦਵਿੰਦਰ ਕੌਰ , ਜਸਵਿੰਦਰ ਕੌਰ , ਜਗਜੀਤ ਸਿੰਘ , ਮਨਦੀਪ ਸਿੰਘ , ਵਿਕਰਾਂਤ ਕੌੜਾ , ਪਵਨ ਵਰਮਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਿਲ ਸਨ । ਮਹਾਂ-ਬੰਦ ਨੂੰ ਮੁੱਲਾਂਪੁਰ-ਦਾਖਾ ਸਰਕਾਰੀ ਅਦਾਰਿਆਂ ’ਚ ਭਰਪੂਰ ਸਮਰਥਨ ਮੁੱਲਾਂਪੁਰ - ਦਾਖਾ , ( ਨਿਰਮਲ ਸਿੰਘ ਧਾਲੀਵਾਲ ) - ਅੱਜ ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ - ਯੂ . ਟੀ ਮੁਲਾਜ਼ਮ , ਪੈਨਸ਼ਨਰਜ਼ ਫਰੰਟ , ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਪ੍ਰਮੁੱਖ ਮੰਗਾਂ ਜਿਵੇਂ ਮੁਲਾਜ਼ਮਾਂ ਦਾ 18 ਫੀਸਦੀ ਮਹਿੰਗਾਈ ਭੱਤਾ ਲਟਕ ਰਿਹਾ ਡੀ . ਏ , ਛੇਵੇਂ ਪੇਅ ਕਮਿਸ਼ਨ ਦਾ ਕਰੋੜਾਂ ਰੁਪਏ ਬਕਾਇਆ , ਆਊਟਸੋਰਸਿੰਗ ’ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ , ਕੇਂਦਰੀ ਪੈਟਰਨ ’ ਤੇ ਨਵੀਂ ਭਰਤੀ , ਹੋਰ ਮੰਗਾਂ ਨੂੰ ਲੈ ਕੇ ਅੱਜ ਰਾਜ ਭਰ ’ ਚ ਸਰਕਾਰੀ ਦਫ਼ਤਰ ਮਹਾਂ ਬੰਦ ਦੇ ਚੱਲਦਿਆਂ ਵੱਖ - ਵੱਖ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਹੜਤਾਲ ’ ਤੇ ਵੇਖਣ ਨੂੰ ਮਿਲੇ । ਮੁੱਲਾਂਪੁਰ ਦਾਖਾ ਨਗਰ ਕੌਂਸਲ ਦਾ ਸਟਾਫ਼ ਹੜਤਾਲ ਵਿਚ ਸ਼ਾਮਿਲ ਰਿਹਾ । ਤਹਿਸੀਲ ਕੰਪਲੈਕਸ ਮੁੱਲਾਂਪੁਰ ਦੇ ਪਟਵਾਰੀ , ਹੋਰ ਅਮਲਾ ਫੈਲਾ , ਅੱਡਾ ਦਾਖਾ ਪਾਵਰਕਾਮ ਦੇ ਬਿਜਲੀ ਕਾਮੇ , ਦਾਖਾ ਮਾਰਕੀਟ ਕਮੇਟੀ ਮੁਲਾਜ਼ਮ , ਸਰਕਾਰੀ ਸਕੂਲਾਂ ਦੇ ਅਧਿਆਪਕ , ਪ੍ਰਾਇਮਰੀ ਹੈਲਥ ਸੈਂਟਰ ਦਾਖਾ ਦੇ ਡਾਕਟਰ , ਹੋਰ ਸਟਾਫ , ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਦੇ ਡਾਕਟਰ , ਵੈਟਰਨਰੀ ਇੰਸਪੈਕਟਰ , ਹੋਰ ਸਟਾਫ , ਜਲ ਸਪਲਾਈ ਅਤੇ ਸੀਵਰੇਜ ਬੋਰਡ ਕਰਮਚਾਰੀ ਹੜਤਾਲ ’ ਤੇ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ । ਮੰਗਾਂ ਮੰਨੀਆਂ ਜਾਣ ਤੱਕ ਮੁਲਾਜ਼ਮ ਸੰਘਰਸ਼ ਜਾਰੀ ਰਹੇਗਾ-ਜਥੇਬੰਦਕ ਆਗੂ ਚੌਂਕੀਮਾਨ , ( ਤੇਜਿੰਦਰ ਸਿੰਘ ਚੱਢਾ )- ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਅਤੇ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ ਤੇ ਅੱਜ ਪਿੰਡ ਸਵੱਦੀ ਕਲਾਂ ਵਿਖੇ ਬਲਾਕ ਸਿੱਧਵਾਂ ਬੇਟ -2 ਦੇ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਹ ਭਰਪੂਰ ਮੁਜਾਹਰਾ ਕੀਤਾ । ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਮੁਲਾਜ਼ਮਾਂ ਦਾ ਗੁੱਸਾ ਅਸਮਾਨੀ ਚੜ੍ਹਿਆ ਦਿਖਿਆ । ਮੁਲਾਜ਼ਮ ਆਗੂਆਂ ਜਤਿੰਦਰਪਾਲ ਸਿੰਘ ਤਲਵੰਡੀ , ਬਲਵੀਰ ਸਿੰਘ ਬਾਸੀਆਂ , ਹਰਵਿੰਦਰ ਸਿੰਘ ਪੁੜੈਣ , ਹਰਕੇਸ਼ ਚੌਧਰੀ ਪੰਜਾਬ ਲੋਕ ਮੰਚ , ਚਰਨਜੀਤ ਸਿੰਘ ਸੰਗਤਪੁਰਾ , ਪਰਮਜੀਤ ਸਿੰਘ ਸਵੱਦੀ ਤੇ ਗੁਰਦੀਪ ਸਿੰਘ ਬਾਸੀ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ 7 ਅਗਸਤ ਨੂੰ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿਚ ਕੀਤੀ ਗਈ ਮਹਾਂ ਰੈਲੀ ਤੋਂ ਬਾਅਦ ਵੀ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ । ਮੁਲਾਜ਼ਮਾਂ ਦਾ 18 ਫ਼ੀਸਦੀ ਡੀ ਏ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , 17/7/2020 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਵਾਉਣ , ਕੱਟੇ ਭੱਤੇ ਬਹਾਲ ਕਰਵਾਉਣ ਸਮੇਤ ਬਹੁਤ ਸਾਰੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਚੁੱਕੀ ਹੈ , ਜਿਸ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ , ਤਹਿਸੀਲ ਤੇ ਬਲਾਕ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ । ਜੇਕਰ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤਾਂ ਇਹ ਸੰਘਰਸ਼ ਪੱਕੇ ਮੋਰਚੇ ਦੇ ਰੂਪ ਵਿੱਚ ਅੱਗੇ ਵੀ ਵਧਾਇਆ ਜਾ ਸਕਦਾ ਹੈ । ਇਸ ਮੌਕੇ ਜਸਪਾਲ ਸਿੰਘ ਸੈਂਟਰ ਹੈੱਡ ਟੀਚਰ , ਜਸਮੇਲ ਸਿੰਘ ਭੱਠਾਧੂਹਾ , ਸਤਵੀਰ ਸਿੰਘ ਮੁੱਲਾਂਪੁਰ , ਜਰਨੈਲ ਸਿੰਘ ਪੁੜੈਣ , ਰਛਪਾਲ ਸਿੰਘ ਸੈਂਟਰ ਹੈੱਡ ਟੀਚਰ , ਮੇਜਰ ਸਿੰਘ ਹਿੱਸੋਵਾਲ , ਵਰਿੰਦਰ ਸਿੰਘ ਮੁੱਲਾਂਪੁਰ , ਪ੍ਰੀਤਮ ਸਿੰਘ ਸਵੱਦੀ , ਇੰਦਰਜੀਤ ਸਿੰਘ ਘਮਨੇਵਾਲ , ਕਮਲਜੀਤ ਸਿੰਘ ਬਾਸੀਆਂ , ਮੈਡਮ ਜਗਦੀਪ ਕੌਰ ਪੁੜੈਣ , ਮੈਡਮ ਰੁਪਿੰਦਰ ਕੌਰ ਬਾਸੀਆਂ , ਮੈਡਮ ਚਰਨਜੀਤ ਕੌਰ , ਮੈਡਮ ਸਰਬਜੀਤ ਕੌਰ , ਮੈਡਮ ਮਨਿੰਦਰ ਕੌਰ , ਮੈਡਮ ਜਸਵੀਰ ਕੌਰ , ਮਲਕੀਤ ਸਿੰਘ ਬਰਸਾਲ , ਗੁਰਨੇਕ ਸਿੰਘ ਰਿਟਾਇਰਡ ਅਧਿਆਪਕ , ਦਲਜੀਤ ਸਿੰਘ ਬਾਸੀਆਂ , ਹਰਮਨਦੀਪ ਸਿੰਘ , ਮੈਡਮ ਸੰਦੀਪ ਕੌਰ , ਮੈਡਮ ਅਮਨਦੀਪ , ਮੈਡਮ ਜਸਵਿੰਦਰ ਕੌਰ ਗਿੱਲ , ਦਵਿੰਦਰ ਸਿੰਘ ਸਲੇਮਪੁਰ , ਦੇਵਿੰਦਰ ਸਿੰਘ ਮਾਣੀਏਵਾਲ , ਸ਼ਮਸ਼ੇਰ ਸਿੰਘ ਪੁੜੈਣ , ਹਰਪ੍ਰਤਾਪ ਸਿੰਘ ਸਵੱਦੀ ਸਮੇਤ ਸੈਂਕੜੇ ਅਧਿਆਪਕ ਹਾਜ਼ਰ ਸਨ । ਹੜਤਾਲ ਸਮੇਂ ਹੰਬੜਾਂ ’ਚ ਅਧਿਆਪਕਾਂ ਨੇ ਹੱਕੀ ਮੰਗਾਂ ਲਈ ਸਰਕਾਰ ਵਿਰੁੱਧ ਕੀਤਾ ਰੋਸ ਮੁ਼ਜ਼ਾਹਰਾ ਹੰਬੜਾਂ , ( ਮੇਜਰ ਹੰਬੜਾਂ )- ਮੁਲਾਜ਼ਮਾਂ ਦੇ ਮਹਾਂ ਹੜਤਾਲ ਸਮੇਂ ਕਸਬਾ ਹੰਬੜਾਂ ’ ਚ ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਆਪਣਾ ਅੜ੍ਹੀਅਲ ਵਤੀਰਾ ਛੱਡਕੇ ਸਾਡੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰੇ । ਮੁਲਾਜ਼ਮ ਆਗੂ ਮਾ : ਬਲਵੀਰ ਸਿੰਘ ਬਾਸੀਆਂ ਅਤੇ ਰਛਪਾਲ ਸਿੰਘ ਸੈਂਟਰ ਹੈੱਡ ਟੀਚਰ ਨੇ ਕਿਹਾ ਕਿ ਅੱਜ ਦੀ ਅਧਿਆਂਪਕਾਂ ਦੀ ਹੜਤਾਲ ’ ਚ ਸਾਡੀਆਂ ਮੁੱਖ ਮੰਗਾਂ ਜਿਸ ਵਿੱਚ ਮੁਲਾਜ਼ਮਾਂ ਦਾ 18 ਫ਼ੀਸਦੀ ਡੀ . ਏ ., ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , 17/7/2020 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਵਾਉਣ , ਕੱਟੇ ਭੱਤੇ ਬਹਾਲ ਕਰਵਾਉਣ ਸਮੇਤ ਬਹੁਤ ਸਾਰੀਆਂ ਮੰਗਾਂ ਹਨ ਜਿਸ ਨੂੰ ਸਰਕਾਰ ਮੰਨਣ ਤੋਂ ਇਨਕਾਰ ਕਰ ਚੁੱਕੀ ਹੈ , ਜਿਸ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ , ਤਹਿਸੀਲ ਤੇ ਬਲਾਕ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਪੱਕੇ ਮੋਰਚੇ ਦੇ ਰੂਪ ਵਿੱਚ ਅੱਗੇ ਵੀ ਵਧਾਇਆ ਜਾ ਸਕਦਾ ਹੈ । ਇਸ ਮੌਕੇ ਰਛਪਾਲ ਸਿੰਘ ਸੈਂਟਰ ਹੈੱਡ ਟੀਚਰ , ਅਨਿਲ ਕੁਮਾਰ ਘਮਣੇਵਾਲ , ਹਰਪ੍ਰਤਾਪ ਸਿੰਘ , ਪਰਮਜੀਤ ਸਿੰਘ , ਇੰਦਰਜੀਤ ਸਿੰਘ ਘਮਨੇਵਾਲ , ਜਸਮੇਲ ਸਿੰਘ ਭੱਠਾਧੂਹਾ , ਹਰਪ੍ਰੀਤ ਸਿੰਘ ਪਮਾਲੀ , ਜਸਵਿੰਦਰ ਸਿੰਘ , ਬੇਅੰਤ ਸਿੰਘ ਪੀ . ਟੀ ., ਬਲਵੀਰ ਸਿੰਘ ਬਾਸੀਆਂ , ਜਤਿੰਦਰਪਾਲ ਸਿੰਘ ਤਲਵੰਡੀ ਤੇ ਹੋਰ ਅਧਿਆਪਕ ਵੀ ਮੌਜੂਦ ਸਨ । ਡਾਕਟਰਾਂ ਦੀ ਹੜਤਾਲ ਕਾਰਨ ਹੰਬੜਾਂ ’ਚ ਆਮ ਆਦਮੀ ਕਲੀਨਿਕ ਰਿਹਾ ਬੰਦ, ਮਰੀਜ਼ਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ ਹੰਬੜਾਂ , ( ਮੇਜਰ ਹੰਬੜਾਂ )- ਸਿਹਤ ਵਿਭਾਗ ਵੱਲੋਂ ਆਮ ਆਦਮੀ ਮੁਹੱਲਾ ਕਲੀਨਿਕਾਂ ਲਈ ਭਰਤੀ ਕੀਤੇ ਗਏ ਡਾਕਟਰੀ ਸਟਾਫ਼ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਕਾਰਨ ਹੰਬੜਾਂ ਵਿਖੇ ਆਮ ਆਦਮੀ ਮਹੱਲਾ ਕਲੀਨਿਕ ਬੰਦ ਰਿਹਾ , ਜਿਸ ਕਾਰਨ ਇਲਾਜ ਲਈ ਪਹੁੰਚੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਦੇਖਣ ’ ਚ ਆਇਆ ਕਿ ਕਲੀਨਿਕ ਬੰਦ ਹੋਣ ਕਾਰਨ ਨਾਲ ਲੱਗਦੇ ਪਿੰਡਾਂ ਤੋਂ ਆਏ ਮਰੀਜ਼ਾਂ ਨੂੰ ਬਿਨਾਂ ਦਵਾਈ ਲਏ ਤੋਂ ਵਾਪਸ ਮੁੜਨਾਂ ਪਿਆ । ਮਰੀਜ਼ਾਂ ਨੇ ਦੱਸਿਆ ਕਿ ਉਹ ਆਪਣੀਆਂ ਸਿਹਤ ਸੰਬੰਧੀ ਸਮੱਸਿਆਵਾਂ ਲਈ ਕਲੀਨਿਕ ਪਹੁੰਚੇ ਸਨ , ਪਰ ਡਾਕਟਰਾਂ ਦੀ ਹੜਤਾਲ ਹੋਣ ਕਾਰਨ ਉਨ੍ਹਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਸਕੀਆਂ ਤੇ ਖਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗ ਮਰੀਜ਼ਾਂ ਨੂੰ ਗਰਮੀ ’ ਚ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਇਸ ਮੌਕੇ ਮਰੀਜ਼ਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੜਤਾਲ ਖ਼ਤਮ ਕਰਵਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਖੱਜਲ - ਖੁਆਰ ਨਾ ਹੋਣਾ ਪਵੇ । ਇਸ ਮੌਕੇ ਉਹ ਮਰੀਜ਼ ਵੀ ਖੱਜਲ ਹੋਏ ਜਿੰਨ੍ਹਾਂ ਨੇ ਆਮ ਆਦਮੀ ਕਲੀਨਿਕ ਤੋਂ ਆਪਣੇ ਸਿਹਤ ਸਬੰਧੀ ਟੈਸਟ ਆਦਿ ਕਰਵਾਉਣੇ ਸਨ ਪਰ ਸਟਾਫ਼ ਹੜਤਾਲ ਤੇ ਹੋਣ ਕਾਰਨਾਂ ਉਨ੍ਹਾਂ ਨੂੰ ਵੀ ਬਿਨਾਂ ਟੈਸਟ ਕਰਵਾਏ ਘਰਾਂ ਨੂੰ ਮੁੜਨਾ ਪਿਆ । ‘ਆਪ’ ਸਰਕਾਰ ਨੇ ਹੰਬੜਾਂ ਹਸਪਤਾਲਾਂ ਨੂੰ ਮੁਹੱਲਾ ਕਲੀਨਿਕ ਬਣਾਕੇ ਮਰੀਜ਼ਾਂ ਨੂੰ ਖੱਜਲ ਕੀਤਾ-ਪ੍ਰਧਾਨ ਹੰਬੜਾਂ ਕਾਂਗਰਸ ਦੇ ਸੂਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕਿਹਾ ਕਿ ‘ ਆਪ ’ ਸਰਕਾਰ ਸੁਰਖੀਆਂ ਬਟੋਰਨ ਲਈ ਚੰਗੇ ਭਲੇ ਚੱਲਦੇ ਸਿਹਤ ਹਸਪਤਾਲਾਂ ਨੂੰ ਆਮ ਆਦਮੀ ਕਲੀਨਿਕ ਬਣਾਕੇ ਮਰੀਜ਼ਾਂ ਨੂੰ ਖੱਜਲ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕਸਬਾ ਹੰਬੜਾਂ ਵਿਖੇ ਸਿਹਤ ਸੇਵਾਵਾਂ ਦੇਣ ਲਈ ਹਸਪਤਾਲ ਚੱਲ ਰਿਹਾ ਸੀ ਪਰ ‘ ਆਪ ’ ਸਰਕਾਰ ਨੇ ਉਸ ਨੂੰ ਆਮ ਆਦਮੀ ਕਲੀਨਿਕ ਬਣਾਕੇ ਇਲਾਕੇ ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝੇ ਕੀਤਾ ਹੈ ਜੋ ਕਿ ‘ ਆਪ ’ ਸਰਕਾਰ ਦੀ ਵੱਡੀ ਲਾਪਰਵਾਹੀ ਹੈ । ਸ . ਹੰਬੜਾਂ ਨੇ ਕਿਹਾ ਕਿ ਸੂਬੇ ’ ਚ 2027 ’ ਚ ਕਾਂਗਰਸ ਸਰਕਾਰ ਆਉਣ ’ ਤੇ ਆਮ ਆਦਮੀ ਕਲੀਨਿਕ ਨੂੰ ਖ਼ਤਮ ਕਰਕੇ ਇੱਥੇ 24 ਘੰਟੇ ਸਿਹਤ ਸਹੂਲਤਾਂ ਦਿੱਤੇ ਜਾਣ ਲਈ ਮੁੜ ਹਸਪਤਾਲ ਵਜੋਂ ਸਿਹਤ ਸੇਵਾਵਾਂ ਸ਼ੁਰੂ ਕਰਵਾਉਣ ਦਾ ਯਤਨ ਕਰਾਂਗੇ । ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸੁਧਾਰ ਬਾਜ਼ਾਰ ’ਚ ਰੋਸ ਪ੍ਰਦਰਸ਼ਨ ਤੇ ਧਰਨਾ ਗੁਰੂਸਰ ਸੁਧਾਰ , ( ਬਲਵਿੰਦਰ ਸਿੰਘ ਧਾਲੀਵਾਲ )- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ ਤੇ ਸਥਾਨਕ ਕਸਬਾ ਗੁਰੂਸਰ ਸੁਧਾਰ ਵਿਖੇ ਅੱਜ ਮੁਲਾਜ਼ਮਾਂ ਦੀ ਮਹਾਂ ਹੜਤਾਲ ਦੌਰਾਨ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਸਕੂਲਾਂ ਦਫ਼ਤਰਾਂ ਨੂੰ ਬੰਦ ਕਰਕੇ ਧਰਨਾ ਦੇਣ ਲਈ ਪਹੁੰਚੇ । ਇਲਾਕਾ ਸੁਧਾਰ ਦੇ ਸਮੂਹ ਸਕੂਲਾਂ ਦੇ ਅਧਿਆਪਕ ਅਤੇ ਮੁਲਾਜ਼ਮ ਅੱਜ ਆਪਣੀ ਸਮੂਹਿਕ ਛੁੱਟੀ ਭਰਾ ਕੇ ਰੈਲੀ ਵਿਚ ਸ਼ਾਮਿਲ ਹੋਏ । ਸੁਧਾਰ ਬਾਜ਼ਾਰ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਦਾ ਜਿਥੇ ਪਿਛਲੇ ਲੰਮੇ ਸਮੇਂ ਤੋਂ 18 ਫ਼ੀਸਦੀ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ ਹੈ , ਉੱਥੇ ਹੀ ਆਪਣੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਜਾ ਰਹੀ , ਮੁਲਾਜ਼ਮਾਂ ਦੇ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਸਮੇਂ ’ ਤੇ ਨਹੀਂ ਦਿੱਤੇ ਜਾ ਰਹੇ , ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬੰਦ ਕੀਤੇ ਗਏ ਹਨ , ਕੱਚੇ ਮੁਲਾਜ਼ਮਾਂ ਨੂੰ ਲੰਮੇ ਸਮੇਂ ਤੋਂ ਪੱਕਿਆ ਨਹੀਂ ਕੀਤਾ ਜਾ ਰਿਹਾ , ਸਕੂਲਾਂ ਵਿੱਚ ਲੱਗੇ ਸਫ਼ਾਈ ਕਰਮਚਾਰੀ , ਚੌਂਕੀਦਾਰ , ਮਿਡ ਡੇ ਮੀਲ ਵਰਕਰ ਨਿਗੂਣੀਆਂ ਤਨਖਾਹਾਂ ’ ਤੇ ਕੰਮ ਕਰਨ ਲਈ ਮਜ਼ਬੂਰ ਹਨ । ਡੀ . ਟੀ . ਐੱਫ . ਬਲਾਕ ਸੁਧਾਰ ਪ੍ਰਧਾਨ ਗੁਰਦੀਪ ਸਿੰਘ ਹੇਰਾਂ , ਅਧਿਆਪਕ ਆਗੂ ਗੁਲਬਾਗ ਸਿੰਘ , ਜਸਮੇਲ ਸਿੰਘ , ਧਰਮਜੀਤ ਸਿੰਘ ਬਾਰਦੇਕੇ , ਸੁਖਵਿੰਦਰ ਸਿੰਘ ਸੁਧਾਰ ਬੀ . ਐੱਡ . ਫਰੰਟ , ਮਨੋਹਰ ਸਿੰਘ ਐੱਸ . ਸੀ ., ਬੀ . ਸੀ . ਟੀਚਰ ਯੂਨੀਅਨ , ਇੰਦਰਪਾਲ ਸਿੰਘ 6635 ਟੀਚਰ ਯੂਨੀਅਨ , ਜਸਵਿੰਦਰ ਸਿੰਘ ਬਿਜਲੀ ਮੁਲਾਜ਼ਮ , ਮੈਡਮ ਸਰਬਜੀਤ ਕੌਰ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਵੀ ਸੰਬੋਧਨ ਕਰਦਿਆਂ ਮੁਲਾਜ਼ਮ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ । ਇਸ ਸਮੇਂ ਮੁਲਾਜ਼ਮਾਂ ਵਲੋਂ ਬਾਜ਼ਾਰ ਵਿਚ ਰੈਲੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ । ਇਸ ਮੌਕੇ ਰਣਜੀਤ ਸਿੰਘ ਜਾਂਗਪੁਰ , ਰਾਜ ਕੁਮਾਰ ਸੁਧਾਰ , ਸੁਖਜਿੰਦਰ ਸਿੰਘ , ਸੁਖਵਿੰਦਰ ਸਿੰਘ ਅੱਬੂਵਾਲ , ਗੁਰਮੀਤ ਸਿੰਘ , ਰਕੇਸ਼ ਕੁਮਾਰ , ਅਵਤਾਰ ਸਿੰਘ , ਮੈਡਮ ਹਰਪ੍ਰੀਤ ਕੌਰ ਮੁੱਖ ਅਧਿਆਪਕਾ , ਜਗਦੀਸ਼ ਕੌਰ , ਸ਼ਿੰਦਰਪਾਲ ਕੌਰ , ਰਜਿੰਦਰ ਕੌਰ , ਮਨਦੀਪ ਕੌਰ , ਦਰਸ਼ਨਾ ਰਾਣੀ ਅਤੇ ਹੋਰ ਵੱਡੀ ਗਿਣਤੀ ਵਿਚ ਅਧਿਆਪਕ , ਮੁਲਾਜ਼ਮ ਅਤੇ ਪੈਨਸ਼ਨਰ ਹਾਜ਼ਰ ਸਨ । ਅੱਡਾ ਦਾਖਾ ਬਿਜਲੀ ਮੁਲਾਜ਼ਮਾਂ ਨੇ ਮਹਾਂ-ਬੰਦ ਦੇ ਚੱਲਦਿਆਂ ਗੇਟ ਰੈਲੀ ਕਰ ਕੇ ਰੋਸ ਪ੍ਰਗਟਾਇਆ ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ, ਪੀ.ਐੱਸ.ਈ.ਬੀ ਇੰਪਲਾਈਜ਼ ਜੌਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਗਰਿੱਡ ਸਬ-ਸਟੇਸ਼ਨ ਯੂਨੀਅਨ, ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਅਤੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੇ ਸੱਦੇ ’ਤੇ ਅੱਡਾ ਦਾਖਾ ਬਿਜਲੀ ਮੰਡਲ ਗੇਟ ਅੱਗੇ ਬਿਜਲੀ ਮੁਲਾਜ਼ਮਾਂ ਵਲੋਂ ਇੱਕ ਰੋਸ ਭਰਪੂਰ ਗੇਟ ਰੈਲੀ ਕੀਤੀ ਗਈ। ਰੈਲੀ ਦੌਰਾਨ ਬਿਜਲੀ ਕਾਮਿਆਂ ਨੂੰ ਸੰਬੋਧਨ ਸਮੇਂ ਹਰਵਿੰਦਰ ਸਿੰਘ ਲਾਲੂ, ਦਲਬੀਰ ਸਿੰਘ ਮੱਲ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਦਾ ਬਣਦਾ ਡੀ.ਏ. (ਮਹਿੰਗਾਈ ਭੱਤਾ) ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਮੁਲਾਜ਼ਮਾਂ ਨੂੰ ਵਾਰ-ਵਾਰ ਵਿਰੋਧ ਜਤਾਉਣਾ ਪੈ ਰਿਹਾ। ਉਨ੍ਹਾਂ ਮੰਗ ਕੀਤੀ ਕਿ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਲਾਗੂ ਕਰਨ ਦੇ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ 17-07-2020 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨਾਲ ਸਬੰਧਿਤ ਤਨਖਾਹ ਸਕੇਲਾਂ ਬਾਰੇ ਜਾਰੀ ਪੱਤਰ ਨੂੰ ਰੱਦ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਪੁਰਾਣੇ ਸਕੇਲਾਂ ਦੇ ਅਨੁਸਾਰ ਸੋਧ ਕੇ ਦਿੱਤੀਆਂ ਜਾਣ। ਬੁਲਾਰਿਆਂ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਗੇਟ ਰੈਲੀ ਨੂੰ ਪੈਨਸ਼ਨਰ ਯੂਨੀਅਨ ਆਗੂ ਜਗਤਾਰ ਸਿੰਘ ਸ਼ੇਖੂਪੁਰਾ, ਹੰਸ ਰਾਜ ਪਮਾਲੀ, ਗੁਰਮੇਲ ਸਿੰਘ ਵਿਰਕ, ਜਸਵਿੰਦਰ ਸਿੰਘ ਧੂਰੀ, ਦਰਸ਼ਪ੍ਰੀਤ ਸਿੰਘ, ਸਤਵੀਰ ਸਿੰਘ ਧਨੋਆ, ਅਵਤਾਰ ਸਿੰਘ, ਜੇ.ਈ. ਕੰਵਰਦੀਪ ਸਿੰਘ, ਜੇ.ਈ. ਜਗਜੀਤ ਸਿੰਘ, ਜੇ.ਈ. ਸੁਖਦੀਪ ਸਿੰਘ ਅਤੇ ਹਰਦੇਵ ਸਿੰਘ ਟੂਸੇ ਹੋਰਨਾਂ ਨੇ ਸੰਬੋਧਨ ਹੁੰਦਿਆਂ ਸਮੂਹ ਬਿਜਲੀ ਮੁਲਾਜ਼ਮਾਂ ਨੂੰ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਇੱਕਜੁੱਟ ਹੋ ਕੇ ਸੰਘਰਸ਼ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਸ. ਭਰਪੂਰ ਸਿੰਘ ਪਬਲਿਕ ਸਕੂਲ ’ਚ ਹਰਿਆਲੀ ਫੈਪ ਤਹਿਤ ਬੂਟੇ ਲਗਾਏ ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।