05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ਼ਿੰਦਰਪਾਲ ਸਿੰਘ ਆਂਡਲੂ (ਜਵੱਦੀ ਵਾਲਿਆਂ) ਦੀ ਅੰਤਿਮ ਅਰਦਾਸ ਕੱਲ੍ਹ ਨੂੰ

ਰਾਏਕੋਟ, 4 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੀਨੀਅਰ ਅਕਾਲੀ ਆਗੂ ਸ਼ਿੰਦਰਪਾਲ ਸਿੰਘ ਤੂਰ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਆਂਡਲੂ (ਜਵੱਦੀ ਵਾਲੇ), ਜੋ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਜਿੰਨ੍ਹਾਂ ਦੀ ਮੌਤ ’ਤੇ ਧਾਰਮਿਕ ਆਗੂਆਂ, ਰਾਜਨੀਤਿਕ ਸ਼ਖ਼ਸੀਅਤਾਂ ਨੇ ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਕਾਮਿਲ ਅਮਰ ਸਿੰਘ ਇੰਚਾਰਜ ਕਾਂਗਰਸ ਹਲਕਾ ਰਾਏਕੋਟ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਵਲੋਂ ਤੂਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸਵ: ਸ਼ਿੰਦਰਪਾਲ ਸਿੰਘ ਤੂਰ ਦੀ ਤਸਵੀਰ। 05-09-2026
ਰਾਏਕੋਟ, 4 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੀਨੀਅਰ ਅਕਾਲੀ ਆਗੂ ਸ਼ਿੰਦਰਪਾਲ ਸਿੰਘ ਤੂਰ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਆਂਡਲੂ (ਜਵੱਦੀ ਵਾਲੇ), ਜੋ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਜਿੰਨ੍ਹਾਂ ਦੀ ਮੌਤ ’ਤੇ ਧਾਰਮਿਕ ਆਗੂਆਂ, ਰਾਜਨੀਤਿਕ ਸ਼ਖ਼ਸੀਅਤਾਂ ਨੇ ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਕਾਮਿਲ ਅਮਰ ਸਿੰਘ ਇੰਚਾਰਜ ਕਾਂਗਰਸ ਹਲਕਾ ਰਾਏਕੋਟ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਵਲੋਂ ਤੂਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵ: ਸ਼ਿੰਦਰਪਾਲ ਸਿੰਘ ਤੂਰ ਦੇ ਸਪੁੱਤਰ ਜਗਰਾਜ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਕਾਸ਼ ਕਰਵਾਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 6 ਸਤੰਬਰ, ਦਿਨ ਐਤਵਾਰ ਨੂੰ ਨਾਨਕਸਰ ਠਾਠ ਪਿੰਡ ਆਂਡਲੂ (ਨੇੜੇ ਰਾਏਕੋਟ) ਵਿਖੇ ਦੁਪਹਿਰ 1 ਵਜੇ ਪਵੇਗਾ। ਉਨ੍ਹਾਂ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸ: ਗੁਰਮੇਲ ਸਿੰਘ ਬੁੱਟਰ (ਬੁਰਜ ਨਕਲੀਆਂ) ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਅਮਰੀਕਾ ਤੇ ਈਰਾਨ ਵਿਚਾਲੇ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ-ਵੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।