06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਸਿੱਧਵਾਂ ਬੇਟ, 5 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਬਾਹਰਵਾਰ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਨੰਨ੍ਹੇ ਮੁੰਨ੍ਹੇ ਬੱਚਿਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਨਰਸਰੀ, ਐੱਲ.

ਅਜੀਤ ਡੈਸਕ 06-09-2026
ਸਿੱਧਵਾਂ ਬੇਟ, 5 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਬਾਹਰਵਾਰ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਨੰਨ੍ਹੇ ਮੁੰਨ੍ਹੇ ਬੱਚਿਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਨਰਸਰੀ, ਐੱਲ.ਕੇ.ਜੀ. ਯੂ.ਕੇ. ਅਤੇ ਪਹਿਲੀ ਜਮਾਤ ਦੇ ਵਿਦਿਆਰਥੀ ਬਹੁਤ ਹੀ ਸੁੰਦਰ ‘ਰਾਧਾ’ ਅਤੇ ‘ਕ੍ਰਿਸ਼ਨ’ ਦੀਆਂ ਪੁਸ਼ਾਕਾਂ ਵਿੱਚ ਸਜ ਕੇ ਆਏ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਮੋਨਾ ਠਾਕੁਰ ਦੁਆਰਾ ਬੱਚਿਆਂ ਨੂੰ ਦੱਸਿਆ ਗਿਆ ਕਿ ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰ ਲਿਆ ਅਤੇ ਉਨ੍ਹਾ ਦੇ ਜਨਮ ਦੀ ਖੁਸ਼ੀ ਵਿੱਚ ਹਰ ਸਾਲ ‘ਜਨਮ ਅਸ਼ਟਮੀ’ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਕ੍ਰਿਸ਼ਨ ਆਰਤੀ ਤੋਂ ਸਮੂਹ ਪ੍ਰਬੰਧਕੀ ਬੋਰਡ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੁਆਰਾ ਕੀਤੀ ਗਈ। ਇਸ ਉਪਰੰਤ ਨੰਨ੍ਹੇ-ਮੁੰਨ੍ਹੇ ਬੱਚਿਆਂ ਦੁਆਰਾ ਰਾਧੇ ਕ੍ਰਿਸ਼ਨਾ ਦੀ ਰਾਸਲੀਲਾ ’ਤੇ ਅਧਾਰਿਤ ਨ੍ਰਿਤ ਪੇਸ਼ ਕੀਤਾ। ਉਪਰੰਤ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਲਈ ਨੰਨ੍ਹੇ ਮੁੰਨ੍ਹੇ ਬੱਚਿਆਂ ਦੁਆਰਾ ਪ੍ਰਿੰਸੀਪਲ ਮੈਡਮ, ਮੈਨੇਜਮੈਂਟ ਅਤੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਮਟਕੀ ਤੋੜਨ ਦੀ ਰਸਮ ਕੀਤੀ ਗਈ। ਇਸ ਮੌਕੇ ਚੇਅਰਮੈਨ ਸਨੀ ਅਰੋੜਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਟਰੀ ਅੰਜੂ ਬਾਲਾ ਅਤੇ ਗਗਨਦੀਪ ਬਾਵਾ ਵੱਲੋਂ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਅੰਤ ਵਿੱਚ ਬੱਚਿਆਂ ਨੂੰ ਜਨਮ ਅਸ਼ਟਮੀ ਦੇ ਇਸ ਖਾਸ ਤਿਉਹਾਰ ’ਤੇ ਪ੍ਰਸ਼ਾਦਿ ਵੰਡਿਆ ਗਿਆ।
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਅਤੇ ਗੁਰਦੀਪ ਸਿੰਘ ਖੈਹਿਰਾ ਦੀ ਮਾਤਾ ਬੀਬੀ ਅਮਰ ਕੌਰ ਦਾ ਪਿੰਡ ਦੇ ਸ਼ਮਸ਼ਾਨਘਾਟ ’ਚ ਹ... ਅਗਲੀ ਖ਼ਬਰ ਸਰਪ੍ਰੀਤ ਸਿੰਘ ਕਾਉਂਕੇ, ਦੀਦਾਰ ਸਿੰਘ ਮਲਕ, ਜਥੇਦਾਰ ਰਣਧੀਰ ਸਿੰਘ ਧੀਰਾ ਚਕਰ ਚਕਰ, ਕਾਉਂਕੇ ਤੇ ਮਲਕ ਨੂੰ ਜਨਰਲ ਕੌਂਸਲ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।