18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸੈਂਕੜੇ ਨਮ ਅੱਖਾਂ ਨਾਲ ਰੰਗਕਰਮੀ ਬਲਬੀਰ ਬੱਲੀ ਨੂੰ ਦਿੱਤੀ ਅੰਤਿਮ ਵਿਦਾਈ

ਰਾਏਕੋਟ, 18 ਨਵੰਬਰ (ਸੁਸ਼ੀਲ)- ਮਾਲਵੇ ਦੀ ਧਰਤੀ ’ਤੇ ਰੰਗਮੰਚ ਦੀ ਮਸ਼ਾਲ ਜਗਾਉਣ ਵਾਲੇ ਉੱਘੇ ਨਾਟਕਕਾਰ, ਰੰਗਕਰਮੀ ਅਤੇ ਨਿਰਦੇਸ਼ਕ ਬਲਬੀਰ ਬੱਲੀ ਨੂੰ ਅੱਜ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਫੁੱਲਾਂ ਦੀ ਵਰਖਾ ਕਰਦਿਆਂ ਲੋਕਾਂ ਨੇ ਆਪਣੇ ਇਸ ਹਰਮਨ ਪਿਆਰੇ ਕਲਾਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਉੱਘ ਰੰਗਕਰਮੀ ਬਲਵੀਰ ਬੱਲੀ ਦੀ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਉਨ੍ਹਾਂ ਦੇ ਸਪੁੱਤਰ ਅਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਸਿੰਘ। ਤਸਵੀਰ: ਸੁਸ਼ੀਲ 19-11-2026
ਰਾਏਕੋਟ, 18 ਨਵੰਬਰ (ਸੁਸ਼ੀਲ)- ਮਾਲਵੇ ਦੀ ਧਰਤੀ ’ਤੇ ਰੰਗਮੰਚ ਦੀ ਮਸ਼ਾਲ ਜਗਾਉਣ ਵਾਲੇ ਉੱਘੇ ਨਾਟਕਕਾਰ, ਰੰਗਕਰਮੀ ਅਤੇ ਨਿਰਦੇਸ਼ਕ ਬਲਬੀਰ ਬੱਲੀ ਨੂੰ ਅੱਜ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਫੁੱਲਾਂ ਦੀ ਵਰਖਾ ਕਰਦਿਆਂ ਲੋਕਾਂ ਨੇ ਆਪਣੇ ਇਸ ਹਰਮਨ ਪਿਆਰੇ ਕਲਾਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਸਿਆਸੀ ਆਗੂਆਂ, ਸਾਹਿਤਕਾਰਾਂ, ਰੰਗਕਰਮੀਆਂ ਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਬਲਬੀਰ ਬੱਲੀ ਨੇ ਰੰਗਮੰਚ ਨੂੰ ਲੋਕ ਸਰੋਕਾਰਾਂ ਦੀ ਆਵਾਜ਼ ਬਣਾਇਆ। ਉਨ੍ਹਾਂ 30 ਤੋਂ ਵੱਧ ਨਾਟਕਾਂ ਦੀਆਂ 500 ਤੋਂ ਵੱਧ ਪੇਸ਼ਕਾਰੀਆਂ ਕਰਕੇ ਮਾਲਵੇ ਦੇ ਰੰਗਮੰਚ ਨੂੰ ਵਿਲੱਖਣ ਪਛਾਣ ਦਿਵਾਈ। ਉਨ੍ਹਾਂ ਦੀ ਅਗਵਾਈ ਹੇਠ ਤਿਆਰ ਹੋਏ ਅਨੇਕਾਂ ਕਲਾਕਾਰ ਅੱਜ ਵੀ ਉਨ੍ਹਾਂ ਦੀ ਕਲਾ-ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਵਿਦਾਈ ਤੋਂ ਪਹਿਲਾਂ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਜੱਸੂ ਨੇ ਦਿਖਾਈ। ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪ੍ਰਸਿੱਧ ਰੰਗਕਰਮੀ ਭੁਪਿੰਦਰ ਬਰਨਾਲਾ , ਪ੍ਰਸਿੱਧ ਅਦਾਕਾਰ ਦਵੀ ਦਵਿੰਦਰ ਕੌਰ ਅਤੇ ਰੰਗਕਰਮੀ ਅਤੇ ਫ਼ਿਲਮ ਲੇਖਕ ਰਾਜ ਮਾਨਸਾ ਅਤੇ ਦਲਬੀਰ ਸਿੰਘ ਨੇ ਬਲਬੀਰ ਬੱਲੀ ਨੂੰ ਪੰਜਾਬੀ ਰੰਗਮੰਚ ਦਾ ਸਿਰੜੀ ਕਾਮਾ ਤਸਲੀਮ ਕਰਦਿਆਂ ਕਿਹਾ ਕਿ ਬੱਲੀ ਦਾ ਵਿਛੋੜਾ ਰਾਏਕੋਟ ਹੀ ਨਹੀਂ, ਸਗੋਂ ਸਮੁੱਚੇ ਪੰਜਾਬੀ ਰੰਗਮੰਚ ਅਤੇ ਸਾਹਿਤਕ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਨਿਰਪਾਲ ਸਿੰਘ ਜਲਾਲਦੀਵਾਲ, ਸ਼ਮਸ਼ੇਰ ਸਿੰਘ ਨੂਰਪੁਰੀ, ਕੁਲਵਿੰਦਰ ਸਿੰਘ ਰਾਏਕੋਟ, ਲਖਵਿੰਦਰ ਸਿੰਘ ਮੀਤ, ਚੇਅਰਮੈਨ ਗੁਰਮਿੰਦਰ ਸਿੰਘ, ਸੁਖਵਿੰਦਰ ਸਿੰਘ ਬੱਸੀਆਂ, ਗੁਰਦੀਪ ਕਲਸੀ, ਮਾ. ਪ੍ਰੀਤਮ ਸਿੰਘ ਬਰਮੀ, ਰਵੀ ਦੇਵਗਣ, ਰਾਜਮਿੰਦਰਪਾਲ ਸਿੰਘ ਪਰਮਾਰ ਪ੍ਰਧਾਨ ਸਾਹਿਤ ਸਭਾ, ਮਾ. ਨਿਰਪਾਲ ਸਿੰਘ ਜਲਾਲਦੀਵਾਲ, ਉਲਵਿੰਦਰ ਸਿੰਘ, ਜਗਦੀਪ ਸਿੰਘ, ਤੇਜਿੰਦਰ ਸਿੰਘ, ਪਵਨ ਸ਼ਰਮਾਂ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਸਮਾਜਿਕ, ਸਾਹਤਿਕ, ਵਪਾਰਕ, ਰਾਜਨੀਤਕ ਪਾਰਟੀਆਂ ਦੇ ਆਗੂ ਤੇ ਨੁਮਾਇੰਦੇ ਸ਼ਾਮਲ ਸਨ।
ਪਿਛਲੀ ਖ਼ਬਰ ਪਿੰਡ ਪੋਨਾ ਵਿਖੇ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਸਰਪੰਚ ਰਾਜੂ ਪੋਨਾ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਰਾਏਕੋਟ ਤੋਂ ਭਾਜਪਾ ਦੀ ਟਿਕਟ ਲਈ ਪਰਮਜੀਤ ਸਿੰਘ ਟੂਸੇ ਨੇ ਦਾਅਵੇਦਾਰੀ ਕੀਤੀ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।