18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕੈਨੇਡਾ ’ਚ ‘ਪ੍ਰਭ ਆਸਰਾ’ ਦੀ ਸਾਲਾਨਾ ਇਕੱਤਰਤਾ ਦੌਰਾਨ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ

ਰਾਏਕੋਟ, 18 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਨਿਆਸਰਿਆਂ ਤੇ ਬੇਸਹਾਰਾ ਲੋਕਾਂ ਦੀ ਸਾਂਭ-ਸੰਭਾਲ ਲਈ ਸਮਰਪਿਤ ਸੰਸਥਾ ‘ਪ੍ਰਭ ਆਸਰਾ’ (ਨਿਆਸਰਿਆਂ ਦਾ ਘਰ) ਵਲੋਂ ਪਿੰਡ ਫੇਰੂਰਾਈ ਵਿਖੇ ਮੰਦਬੁੱਧੀ ਬਜ਼ੁਰਗਾਂ ਅਤੇ ਲੋੜਵੰਦਾਂ ਦੀ ਸੇਵਾ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਪ੍ਰਭ ਆਸਰਾ’ ਫੇਰੂਰਾਈ ਦੇ ਮੁਖੀ ਹਰਜੀਤ ਸਿੰਘ ਰਾਏ ਅਤੇ ਨਰਿੰਦਰ ਸਿੰਘ ਗੋਰਾ ਕੈਨੇਡਾ ਨੇ ਦੱਸਿਆ ਕਿ ਸੰਸਥਾ ਕੁਰਾਲੀ ਦੀ ਮੁਖੀ ਬੀਬੀ ਰਾਜਿੰਦਰ ਕੌਰ ਦੀ ਹਾਲ ਹੀ ਕੈਨੇਡਾ ਫੇਰੀ ਦੌਰਾਨ ਉੱਥੇ ਵਸਦੇ ਸਮਾਜ ਦਰਦੀਆਂ ਵਲੋਂ ਇੱਕ ਵਿਸ਼ੇਸ਼ ਸਮਾਗਮ ਅਤੇ ਸਾਲਾਨਾ ਇਕੱਤਰਤਾ ਕਰਵਾਈ ਗਈ।

ਅਜੀਤ ਡੈਸਕ 19-11-2026
ਰਾਏਕੋਟ, 18 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਨਿਆਸਰਿਆਂ ਤੇ ਬੇਸਹਾਰਾ ਲੋਕਾਂ ਦੀ ਸਾਂਭ-ਸੰਭਾਲ ਲਈ ਸਮਰਪਿਤ ਸੰਸਥਾ ‘ਪ੍ਰਭ ਆਸਰਾ’ (ਨਿਆਸਰਿਆਂ ਦਾ ਘਰ) ਵਲੋਂ ਪਿੰਡ ਫੇਰੂਰਾਈ ਵਿਖੇ ਮੰਦਬੁੱਧੀ ਬਜ਼ੁਰਗਾਂ ਅਤੇ ਲੋੜਵੰਦਾਂ ਦੀ ਸੇਵਾ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਪ੍ਰਭ ਆਸਰਾ’ ਫੇਰੂਰਾਈ ਦੇ ਮੁਖੀ ਹਰਜੀਤ ਸਿੰਘ ਰਾਏ ਅਤੇ ਨਰਿੰਦਰ ਸਿੰਘ ਗੋਰਾ ਕੈਨੇਡਾ ਨੇ ਦੱਸਿਆ ਕਿ ਸੰਸਥਾ ਕੁਰਾਲੀ ਦੀ ਮੁਖੀ ਬੀਬੀ ਰਾਜਿੰਦਰ ਕੌਰ ਦੀ ਹਾਲ ਹੀ ਕੈਨੇਡਾ ਫੇਰੀ ਦੌਰਾਨ ਉੱਥੇ ਵਸਦੇ ਸਮਾਜ ਦਰਦੀਆਂ ਵਲੋਂ ਇੱਕ ਵਿਸ਼ੇਸ਼ ਸਮਾਗਮ ਅਤੇ ਸਾਲਾਨਾ ਇਕੱਤਰਤਾ ਕਰਵਾਈ ਗਈ। ਇਸ ਸਮਾਗਮ ਵਿਚ ਕੈਨੇਡਾ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ‘ਪ੍ਰਭ ਆਸਰਾ’ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਨਿਸ਼ਕਾਮ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।ਇਸ ਮੌਕੇ ‘ਮਮਤਾ ਫਾਊਂਡੇਸ਼ਨ’ ਦੇ ਪ੍ਰਧਾਨ ਮੱਖਣ ਟੁੱਟ ਨੇ ਵਿਸ਼ੇਸ਼ ਤੌਰ ’ਤੇ ਹਰਜੀਤ ਸਿੰਘ ਰਾਏ ਵਲੋਂ ਪਿੰਡ ਫੇਰੂਰਾਈ ਵਿਖੇ ‘ਪ੍ਰਭ ਆਸਰਾ’ ਸੰਸਥਾ ਰਾਹੀਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਸਮਾਜ ਲਈ ਪ੍ਰੇਰਨਾ ਸਰੋਤ ਹਨ। ਬੁਲਾਰਿਆਂ ਨੇ ਦੱਸਿਆ ਕਿ ਪ੍ਰਭ ਆਸਰਾ ਸੰਸਥਾ ਵਲੋਂ ਸੜਕਾਂ ’ਤੇ ਰੁਲਦੇ ਲਾਵਾਰਿਸ ਪ੍ਰਾਣੀਆਂ ਨੂੰ ਸੰਭਾਲ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਜਾਂਦਾ ਹੈ। ਇਸ ਮੌਕੇ ਹਰਜੀਤ ਸਿੰਘ ਗਿੱਲ ਸਰਬੱਤ ਦਾ ਭਲਾ ਫ੍ਰੀ ਏਡ ਸੁਸਾਇਟੀ, ਵਿਧਾਇਕ ਜੈਸੀ ਸਹੋਤਾ, ਬੀ.ਸੀ. ਖ਼ਾਲਸਾ ਦਰਬਾਰ ਸੁਸਾਇਟੀ ਵੈਨਕੂਵਰ ਦੇ ਨੁਮਾਇੰਦੇ, ਪਰਮ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਸੋਹੀ, ਨਰਿੰਦਰ ਸਿੰਘ ਗੋਰਾ ਅਤੇ ਵਿਸ਼ੇਸ਼ ਤੌਰ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਨਿਰਭੈ ਸਿੰਘ ਸ਼ਾਮਿਲ ਹੋਏ। ਸਮਾਗਮ ਦੇ ਅਖ਼ੀਰ ਵਿਚ ‘ਪ੍ਰਭ ਆਸਰਾ’ ਫੇਰੂਰਾਈ ਦੇ ਮੁਖੀ ਹਰਜੀਤ ਸਿੰਘ ਰਾਏ ਵਲੋਂ ਕੈਨੇਡਾ ਦੀਆਂ ਸਮੂਹ ਸੰਸਥਾਵਾਂ, ਦਾਨੀ ਸੱਜਣਾਂ ਅਤੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਜੀ. ਟੀ. ਬੀ. ਕਾਲਜ ਦਾਖਾ ਵਿਖੇ ‘ਆਨਲਾਈਨ ਧੋਖਾਧੜੀ ਤੋਂ ਬਚਾਅ’ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।