11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜਥੇਬੰਦਕ ਸਕੱਤਰ ਕਮਲਜੀਤ ਸਿੰਘ ਮੱਲ੍ਹਾ ਦਾ ਜੱਦੀ ਪਿੰਡ ਮੱਲ੍ਹਾ ਵਿਖੇ ਸਨਮਾਨ ਲਾਪਤਾ ਨੌਜਵਾਨ ਦੀ ਲਾਸ਼ ਮਿਲੀ

ਗੁਰੂਸਰ ਸੁਧਾਰ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੀ 7 ਸਤੰਬਰ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਪਿੰਡ ਘੁਮਾਣ ਨਿਵਾਸੀ ਨੌਜਵਾਨ ਮਨਪ੍ਰੀਤ ਸਿੰਘ (25 ਸਾਲ) ਪੁੱਤਰ ਜਗਦੇਵ ਸਿੰਘ ਦੀ ਲਾਸ਼ ਅੱਜ ਸਥਾਨਕ ਕਸਬੇ ਦੀ ਅਬੋਹਰ ਬ੍ਰਾਂਚ ਨਹਿਰ ਕਿਨਾਰੇ ਸਥਿਤ ਸ਼ਿਵ ਮੰਦਿਰ ਦੀ ਕੰਧ ਓਹਲਿਓਂ ਝਾੜੀਆਂ ਵਿਚੋਂ ਮਿਲ ਗਈ। ਮ੍ਰਿਤਕ ਮਨਪ੍ਰੀਤ ਸਿੰਘ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਦੀ ਫਾਰਮੇਸੀ ਵਿਚ ਕੰਮ ਕਰਦਾ ਸੀ।

ਅਜੀਤ ਡੈਸਕ 11-09-2026
ਗੁਰੂਸਰ ਸੁਧਾਰ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੀ 7 ਸਤੰਬਰ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਪਿੰਡ ਘੁਮਾਣ ਨਿਵਾਸੀ ਨੌਜਵਾਨ ਮਨਪ੍ਰੀਤ ਸਿੰਘ (25 ਸਾਲ) ਪੁੱਤਰ ਜਗਦੇਵ ਸਿੰਘ ਦੀ ਲਾਸ਼ ਅੱਜ ਸਥਾਨਕ ਕਸਬੇ ਦੀ ਅਬੋਹਰ ਬ੍ਰਾਂਚ ਨਹਿਰ ਕਿਨਾਰੇ ਸਥਿਤ ਸ਼ਿਵ ਮੰਦਿਰ ਦੀ ਕੰਧ ਓਹਲਿਓਂ ਝਾੜੀਆਂ ਵਿਚੋਂ ਮਿਲ ਗਈ। ਮ੍ਰਿਤਕ ਮਨਪ੍ਰੀਤ ਸਿੰਘ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਦੀ ਫਾਰਮੇਸੀ ਵਿਚ ਕੰਮ ਕਰਦਾ ਸੀ। ਉਸ ਦੀ ਲਾਸ਼ ਕੋਲੋਂ ਮਿਲੀਆਂ ਸਰਿੰਜਾਂ ਨੇ ਇਹ ਸ਼ੱਕ ਗਹਿਰਾ ਕਰ ਦਿੱਤਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋਈ ਹੈ। ਦੋ ਵਿਆਹੀਆਂ ਭੈਣਾਂ ਦੇ ਇਕਲੌਤੇ ਭਰਾ ਮਨਪ੍ਰੀਤ ਸਿੰਘ ਜੋ ਕਿ ਅਜੇ ਕੁਆਰਾ ਸੀ, ਦੀ ਲਾਸ਼ ਕੋਲ ਉਸ ਦਾ ਬੈਗ ਅਤੇ ਮੋਬਾਈਲ ਫ਼ੋਨ ਵੀ ਮਿਲਿਆ। ਥਾਣਾ ਸੁਧਾਰ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਦੋ ਤਿੰਨ ਤੋਂ ਲਾਪਤਾ ਹੋਏ ਮਨਪ੍ਰੀਤ ਸਿੰਘ ਦੀ ਲਾਸ਼ ਗਲਣੀ ਸੜਨੀ ਸ਼ੁਰੂ ਹੋ ਗਈ ਸੀ। ਸਥਾਨਕ ਪੁਲਿਸ ਵਲੋਂ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਸੀ।
ਪਿਛਲੀ ਖ਼ਬਰ ਪਿੰਡ ਮਲਕਪੁਰ ਬੇਟ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜੱਥਾ ਰਵਾਨਾ ਅਗਲੀ ਖ਼ਬਰ ਕਾਰਗਿਲ ਜੰਗ ਦੇ ਮਹਾਨ ਸ਼ਹੀਦ ਬਲਵੰਤ ਸਿੰਘ ਬੜੈਚ ਦੀ 28 ਵੀਂ ਬਰਸੀ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।