12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਇੰਜ: ਕੇਵਲ ਸਿੰਘ ਹੀਰਾ ਦੀ ਕਿਤਾਬ ‘ਅਰਜੋਈਆਂ’ ਦਾ ਲੋਕ ਅਰਪਣ ਅੱਜ

ਮੁੱਲਾਂਪੁਰ-ਦਾਖਾ, 11 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸੱਭਿਆਚਾਰਕ ਮੰਚ ਮੁੱਲਾਂਪੁਰ ਵਲੋਂ ਉੱਘੇ ਲੇਖਕ ਇੰਜ: ਕੇਵਲ ਸਿੰਘ ਹੀਰਾ ਦੀ ਨਵੀਂ ਕਿਤਾਬ ‘ਅਰਜੋਈਆਂ’ ਅੱਜ ਸ਼ਨਿੱਚਰਵਾਰ 12 ਸਤੰਬਰ ਅੱਡਾ ਦਾਖਾ ਮੰਡੀ ਮੁੱਲਾਂਪੁਰ ਗੁਰਮਤਿ ਭਵਨ ਵਿਖੇ ਰਿਲੀਜ਼ ਕਰਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਈ ਜਾਵੇਗੀ। ਅਰਜੋਈਆਂ ਕਿਤਾਬ ਦੇ ਲੇਖਕ ਇੰਜ: ਕੇਵਲ ਸਿੰਘ ਹੀਰਾ ਪੰਜਾਬ ਰਾਜ ਬਿਜਲੀ ਬੋਰਡ ’ਚੋਂ ਰਿਟਾ: ਐੱਸ.

ਲੇਖਕ ਇੰਜ: ਹੀਰਾ 12-09-2026
ਮੁੱਲਾਂਪੁਰ-ਦਾਖਾ, 11 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸੱਭਿਆਚਾਰਕ ਮੰਚ ਮੁੱਲਾਂਪੁਰ ਵਲੋਂ ਉੱਘੇ ਲੇਖਕ ਇੰਜ: ਕੇਵਲ ਸਿੰਘ ਹੀਰਾ ਦੀ ਨਵੀਂ ਕਿਤਾਬ ‘ਅਰਜੋਈਆਂ’ ਅੱਜ ਸ਼ਨਿੱਚਰਵਾਰ 12 ਸਤੰਬਰ ਅੱਡਾ ਦਾਖਾ ਮੰਡੀ ਮੁੱਲਾਂਪੁਰ ਗੁਰਮਤਿ ਭਵਨ ਵਿਖੇ ਰਿਲੀਜ਼ ਕਰਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਈ ਜਾਵੇਗੀ। ਅਰਜੋਈਆਂ ਕਿਤਾਬ ਦੇ ਲੇਖਕ ਇੰਜ: ਕੇਵਲ ਸਿੰਘ ਹੀਰਾ ਪੰਜਾਬ ਰਾਜ ਬਿਜਲੀ ਬੋਰਡ ’ਚੋਂ ਰਿਟਾ: ਐੱਸ.ਡੀ.ਓ ਹੈ। ਸ਼ੁਰੂ ਤੋਂ ਕਵਿਤਾ, ਕਹਾਣੀਆਂ ਲਿਖਣ ਵਿਚ ਰੁਚੀ ਵਾਲਾ ਇੰਜ: ਕੇਵਲ ਸਿੰਘ ਇਸ ਤੋਂ ਪਹਿਲਾਂ ਮੋਹ ਦੀਆਂ ਤੰਦਾਂ ਕਿਤਾਬ ਦਾ ਲੇਖਕ ਹੈ, ਜਿਸ ਵਿਚ ਸਿਦਕ ਦਾ ਪੱਕਾ ਹੋਣਾ, ਨਸ਼ਾ, ਬੇਵੱਸ ਬੁਢਾਪਾ, ਵਿਸ਼ਵਾਸ, ਆਪਣੇ ਪਿੰਡ ਹਠੂਰ, ਅੰਨ-ਜਲ ਸਮੇਤ 100 ਤੋਂ ਵਧੇਰੇ ਰਚਨਾਵਾਂ ਨੂੰ ਇਕ ਕਿਤਾਬ ’ਚ ਪਰੋ ਕੇ ਮੋਹ ਦੀਆਂ ਤੰਦਾਂ ਦਾ ਨਾਂਅ ਦਿੱਤਾ ਗਿਆ। ਅੱਜ ਦੇ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਮੰਚ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਮੁੱਲਾਂਪੁਰ, ਸਰਪ੍ਰਸਤ ਅਮਰੀਕ ਸਿੰਘ ਤਲਵੰਡੀ (ਨੈਸ਼ਨਲ ਐਵਾਰਡੀ), ਸਾਧੂ ਸਿੰਘ ਦਿਲਸ਼ਾਦ (ਸਰਪੰਚ), ਏ.ਡੀ.ਸੀ ਭਜਨ ਸਿੰਘ ਸਿੱਧੂ, ਦਰਸ਼ਨ ਸਿੰਘ ਬੋਪਾਰਾਏ ਰਿਟਾ: ਮੈਨੇਜਰ, ਸਟੇਟ ਐਵਾਰਡੀ ਅਜਮੇਲ ਸਿੰਘ ਮੋਹੀ, ਕੈਪਟਨ ਮੇਜਰ ਸਿੰਘ ਅਕਾਲਗੜ੍ਹ, ਹਰਵਿੰਦਰ ਸਿੰਘ ਥਰੀਕੇ, ਹਰਕੇਸ਼ ਚੌਧਰੀ, ਹੋਰਨਾਂ ਵਲੋਂ ਪੁਖਤਾ ਪ੍ਰਬੰਧ ਕੀਤਾ ਹੋਇਆ।
ਪਿਛਲੀ ਖ਼ਬਰ ਰਾਸਾ ਪੰਜਾਬ ਦੇ ਵਫ਼ਦ ਵਲੋਂ ਕਾਂਗਰਸ ਮੈਨੀਫੈਸਟੋ ਕਮੇਟੀ ਪੰਜਾਬ ਨਾਲ ਮੁਲਾਕਾਤ ਅਗਲੀ ਖ਼ਬਰ ਨਸਿਆਂ ਦੇ ਮੁੱਦੇ ’ਤੇ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਾੜਿਆ ਜਾਵੇਗਾ ਪੁਤਲਾ- ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।