ਲਾਇਨਜ਼ ਕਲੱਬ ਜਗਰਾਉਂ ਮੇਨ ਵਲੋਂ ਸ਼ਹੀਦ ਰਛਪਾਲ ਸਿੰਘ ਨਗਰ ਦੀ ਪਾਰਕ ਵਿਚ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ
ਜਗਰਾਉਂ, 20 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲਾਇਨਜ਼ ਕਲੱਬ ਜਗਰਾਉਂ ਮੇਨ ਵੱਲੋਂ ਸ਼ਹੀਦ ਰਛਪਾਲ ਸਿੰਘ ਨਗਰ (ਅਲੀਗੜ੍ਹ) ਦੀ ਪਾਰਕ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਮੈਂਬਰਾਂ ਨੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।
ਅਜੀਤ ਡੈਸਕ
21-09-2026