ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਕਮਲੇਸ਼ ਕੌਰ ਨਮਿਤ ਅੰਤਿਮ ਅਰਦਾਸ/ਸ਼ਰਧਾਂਜ਼ਲੀਆਂ
ਭੂੰਦੜ, ਰਵਨੀਤ ਬਿੱਟੂ, ਆਲੀਵਾਲ, ਦਾਖਾ, ਕੈਪਟਨ ਸੰਧੂ, ਕੋਟਲੀ, ਇਯਾਲੀ, ਕ੍ਰਿਸਨ ਬਾਵਾ, ਗਾਬੜੀਆ, ਢਿੱਲੋਂ, ਬਰਾੜ, ਦਿਉਲ, ਡਾ. ਜੋੜਾ, ਡਾ. ਤੇਜਪਾਲ ਗਿੱਲ ਪਹੁੰਚੇ
ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਸਵ: ਕਮਲੇਸ਼ ਕੌਰ ਨਮਿੱਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਪੁਰ (ਲੁਧਿ:) ਵਿਖੇ ਹੋਈ। ਗੁਰੂ ਘਰ ਦੇ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਦੇ ਰਾਗੀ ਜੱਥੇ ਵਲੋਂ ਵੈਰਾਗਮਈ ਸ਼ਬਦ ਕੀਰਤਨ ਕਰਦਿਆਂ ਮੌਤ ਇਕ ਅਟੱਲ ਸਚਾਈ ਦਾ ਵਰਣਨ ਕੀਤਾ।
ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਸਵ: ਕਮਲੇਸ਼ ਕੌਰ ਨਮਿੱਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਪੁਰ (ਲੁਧਿ:) ਵਿਖੇ ਹੋਈ। ਗੁਰੂ ਘਰ ਦੇ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਦੇ ਰਾਗੀ ਜੱਥੇ ਵਲੋਂ ਵੈਰਾਗਮਈ ਸ਼ਬਦ ਕੀਰਤਨ ਕਰਦਿਆਂ ਮੌਤ ਇਕ ਅਟੱਲ ਸਚਾਈ ਦਾ ਵਰਣਨ ਕੀਤਾ। ਬੀਬੀ ਕਮਲੇਸ਼ ਕੌਰ ਨਮਿੱਤ ਅੰਤਿਮ ਅਰਦਾਸ, ਹੁਕਮਨਾਮਾ ਬਾਅਦ ਸ਼ਰਧਾਂਜਲੀਆਂ ਦਾ ਮੰਚ ਸੰਚਾਲਨ ਡਾ: ਨਿਰਮਲ ਜੋੜਾ ਵਲੋਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਵਲੋਂ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਘਰ ਦੀ ਔਰਤ ਮੁਖੀ ਕਮਲੇਸ਼ ਕੌਰ ਦਾ ਅਕਾਲ ਚਲਾਣਾ ਗੁਰਦੇਵ ਮੁੱਲਾਂਪੁਰੀ, ਸਪੁੱਤਰਾਂ, ਨੂੰਹਾਂ ਲਈ ਬੜਾ ਦੁੱਖ ਦਾਇਕ ਹੈ। ਉਨ੍ਹਾਂ ਕਿਹਾ ਕਿ ਸਦਾ ਲਈ ਵਿਛੜਨ ਵਾਲੇ ਸਾਥੀ ਲਈ ਗੁਰਦੇਵ ਕੋਲ ਕੋਈ ਧਰਵਾਸ ਨਹੀਂ, ਪਰ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਪੈਣਾ। ਭੂੰਦੜ ਵਲੋਂ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਦੁੱਖ ਪ੍ਰਗਟਾਇਆ ਗਿਆ। ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਅਤੇ ਮਲਕੀਤ ਸਿੰਘ ਦਾਖਾ ਵਲੋਂ ਸਵ: ਕਮਲੇਸ਼ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆ ਕਿਹਾ ਕਿ ਅਮਲਾ ’ਤੇ ਨਿਯਮਾਂ ਦੀ ਪਾਬੰਦ ਬੀਬੀ ਕਮਲੇਸ਼ ਕੌਰ ਦੀ ਮੌਤ ਪਰਿਵਾਰ ਲਈ ਅਸਹਿ ਹੈ। ਦੋਵਾਂ ਆਪਣੇ ਅਤੇ ਆਪਣੀ ਕਾਂਗਰਸ ਪਾਰਟੀ ਵਲੋਂ ਦੁੱਖ ਪ੍ਰਗਟਾਇਆ ਗਿਆ। ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਪਾਰਲੀਮਾਨੀ ਹਲਕਾ ਇੰਚਾਰਜ ਰਣਜੀਤ ਸਿੰਘ ਢਿੱਲੋਂ, ਸੰਤਾ ਸਿੰਘ ਉਮੇਦਪੁਰੀ, ਹਲਕਾ ਦਾਖਾ ਇੰਚਾ: ਜਸਕਰਨ ਸਿੰਘ ਦਿਉਲ, ਨਿਧੜਕ ਸਿੰਘ ਬਰਾੜ, ਸਾਬਕਾ ਮੰਤਰੀ ਮਹੇਸਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਹਰਬੀਰ ਸਿੰਘ ਇਯਾਲੀ, ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ (ਆਪ ਪਾਰਟੀ), ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪਰਮਜੀਤ ਸਿੰਘ ਘਵੱਦੀ, ਸਾਬਕਾ ਮੇਅਰ ਗੁਰਚਰਨ ਸਿੰਘ ਗੋਹਲਬੜੀਆ, ਮੇਜਰ ਸਿੰਘ ਮੁੱਲਾਂਪੁਰ, ਬਲਵਿੰਦਰ ਸਿੰਘ ਸੰਧੂ (ਹਲਕਾ ਇੰਚਾ:), ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖ਼ਾਲਸਾ, ਡਾ: ਦਲਜੀਤ ਸਿੰਘ ਚੀਮਾ, ਐੱਸ.ਆਰ ਕਲੇਰ, ਐਡਵੋਕੇਟ ਅਰਸਦੀਪ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ (ਬ) ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਹਰਕਿੰਦਰ ਸਿੰਘ ਇਯਾਲੀ, ਦਮਨਜੀਤ ਸਿੰਘ ਮੋਹੀ, ਮੇਜਰ ਸਿੰਘ ਦੇਤਵਾਲ, ਹਰਜਿੰਦਰ ਸਿੰਘ ਬੌਬੀ ਗਰਚਾ, ਆਰ.ਪੀ.ਐੱਸ ਧਾਲੀਵਾਲ ਵਲੋਂ ਵੀ ਬੀਬੀ ਕਮਲੇਸ਼ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਬੀਬੀ ਕਮਲੇਸ਼ ਕੌਰ ਨਮਿੱਤ ਅੰਤਿਮ ਅਰਦਾਸ ਸਮੇਂ ਪ੍ਰਧਾਨ ਚੰਦ ਸਿੰਘ ਡੱਲਾ, ਚੇਅਰਮੈਨ ਵਿਜੇ ਬਿਕਟਰ, ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਪ੍ਰਧਾਨ ਤੇਲੂ ਰਾਮ ਬਾਂਸਲ, ਗੁਰਚਰਨ ਸਿੰਘ ਮੇਹਰਬਾਨ, ਚੇਅਰਮੈਨ ਰਾਜੀ ਸਾਹਨੇਵਾਲ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਇੰਦਰਮੋਹਣ ਸਿੰਘ ਕਾਦੀਆ, ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਮਨਜੀਤ ਸਿੰਘ ਹੰਬੜਾਂ, ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਸੰਜੀਵ ਢੰਡ, ਪ੍ਰਾਪਟਰੀ ਕਾਰੋਬਾਰੀ ਐਸ.ਐੱਸ ਖੁਰਾਣਾ, ਕਲੋਨਾਈਜ਼ਰ ਤਰਸੇਮ ਸਿੰਗਲਾ ਰਾਏਕੋਟ ਰੋਡ ਮੰਡੀ ਮੁੱਲਾਂਪੁਰ, ਸਰਪੰਚ ਤਰਲੋਚਨ ਸਿੰਘ ਲਲਤੋਂ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਕੌਸ਼ਲਰ ਇੰਦਰਪਾਲ ਸਿੰਘ ਸਹੌਲੀ, ਆੜ੍ਹਤੀ ਰਾਮ ਪ੍ਰਤਾਪ ਗੋਇਲ, ਆੜ੍ਹਤੀ ਨਰਿੰਦਰ ਸਿੰਘ ਬੜੈਚ, ਬਾਂਸਲ ਮੈਡੀਕਲ ਸੁਧਾਰ ਸੁਭਾਸ਼ ਬਾਂਸਲ, ਅਨਿਲ ਸੇਠੀ, ਸੰਜੀਵ ਨਰੂਲਾ, ਗਗਨਦੀਪ ਸਿੰਘ ਹੰਸਰਾ, ਮਨਜੀਤ ਸਿੰਘ ਝਮਟ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਹਿੱਸੋਵਾਲ, ਗੁਰਸੇਵਕ ਸਿੰਘ ਵਾਲੀਆ, ਰਜਿੰਦਰ ਸਿੰਘ ਬਾਜਵਾ, ਸਰਪੰਚ ਜੋਰਾ ਸਿੰਘ ਭਾਮੀਆ, ਪਮਾਲ ਸਰਪੰਚ ਬਲਵਿੰਦਰ ਸਿੰਘ ਸੇਖੋਂ, ਸਾਬਕਾ ਸਰਪੰਚ ਦਾਖਾ ਜਤਿੰਦਰ ਸਿੰਘ, ਗੁਰਜੀਤ ਸਿੰਘ ਸੇਖੋਂ ਸਰਪੰਚ, ਇੰਸਪੈਕਟਰ ਕਰਤਾਰ ਸਿੰਘ ਤੂਰ, ਬੇਅੰਤ ਸਿੰਘ ਬਾਸੀਆ ਬੇਟ ਵੱਡੀ ਤਾਆਦ ਹੋਰ ਪੇਡੂ, ਸ਼ਹਿਰੀ ਖੇਤਰ ਦੇ ਭਾਈ, ਬੀਬੀਆ ਅਤੇ ਗੁਰਦੇਵ ਮੁੱਲਾਂਪੁਰੀ ਦੇ ਰਿਸ਼ਤੇਦਾਰ ਬੀਬੀ ਕਮਲੇਸ਼ ਕੌਰ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ।