01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼੍ਰੋਮਣੀ ਕਮੇਟੀ ਵਲੋਂ ਹਲਕਾ ਜਗਰਾਉਂ ਵਿਚ ਪੰਜਵੇਂ ਗੁਰਮਤਿ ਕੈਂਪ ਦੀ ਸਮਾਪਤੀ ਮੰਡੀ ਮੁੱਲਾਂਪੁਰ ’ਚ ਲਾਈਵ ਫਾਊਂਡੇਸ਼ਨ ਲੈਬ ਦੇ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਅੱਜ

ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਇਲਾਕੇ ਦੇ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਦਸਮੇਸ਼ ਸੇਵਾ ਦਲ ਮੰਡੀ ਮੁੱਲਾਂਪੁਰ ਵਲੋਂ ਲਾਈਵ ਫਾਊਂਡੇਸ਼ਨ ਲੈਬ ਦੇ ਸਹਿਯੋਗ ਨਾਲ ਦਾਖਾ ਕੰਪਲੈਕਸ ਮੰਡੀ ਮੁੱਲਾਂਪੁਰ ਵਿਖੇ ਇਕ ਨਵਾਂ ਕੁਲੈਕਸ਼ਨ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਦਸਮੇਸ਼ ਸੇਵਾ ਦਲ ਦੇ ਸੇਵਾਦਾਰ ਚਰਨਜੀਤ ਸਿੰਘ ਖ਼ਾਲਸਾ ਦੱਸਿਆ ਕਿ ਲਾਈਵ ਫਾਊਂਡੇਸ਼ਨ ਵਲੋਂ 262ਵੇਂ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਅੱਜ ਵੀਰਵਾਰ ਸਵੇਰੇ 10 ਵਜੇ ਐੱਮ.

ਅੱਜ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਕਰਵਾਇਆ ਜਾਵੇਗਾ ਅੰਮ੍ਰਿਤ ਸੰਚਾਰ 01-10-2026
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਇਲਾਕੇ ਦੇ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਦਸਮੇਸ਼ ਸੇਵਾ ਦਲ ਮੰਡੀ ਮੁੱਲਾਂਪੁਰ ਵਲੋਂ ਲਾਈਵ ਫਾਊਂਡੇਸ਼ਨ ਲੈਬ ਦੇ ਸਹਿਯੋਗ ਨਾਲ ਦਾਖਾ ਕੰਪਲੈਕਸ ਮੰਡੀ ਮੁੱਲਾਂਪੁਰ ਵਿਖੇ ਇਕ ਨਵਾਂ ਕੁਲੈਕਸ਼ਨ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਦਸਮੇਸ਼ ਸੇਵਾ ਦਲ ਦੇ ਸੇਵਾਦਾਰ ਚਰਨਜੀਤ ਸਿੰਘ ਖ਼ਾਲਸਾ ਦੱਸਿਆ ਕਿ ਲਾਈਵ ਫਾਊਂਡੇਸ਼ਨ ਵਲੋਂ 262ਵੇਂ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਅੱਜ ਵੀਰਵਾਰ ਸਵੇਰੇ 10 ਵਜੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਅਤੇ ਸਮਾਜ ਸੇਵੀ ਸਤੀਸ਼ ਕੁਮਾਰ (ਐੱਨ.ਜੀ.ਓ. ਵਰਕਰ) ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੇ ਖੁੱਲ੍ਹਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇੱਥੇ ਗੁਰਦਿਆਂ, ਸ਼ੂਗਰ ਤੇ ਯੂਰੀਕ ਐਸਿਡ ਦੇ ਜ਼ਰੂਰੀ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ। ਇਸ ਅਹਿਮ ਸਿਹਤ ਕੇਂਦਰ ਦੀ ਰੂਪ-ਰੇਖਾ ਤਿਆਰ ਕਰਨ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਗੁਰਪ੍ਰੀਤ ਸਿੰਘ ਖ਼ਾਲਸਾ, ਤੇਜਿੰਦਰ ਸਿੰਘ ਨਾਗੀ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਅੱਪੂ, ਜਸਵਿੰਦਰ ਮੱਕੜ, ਇੰਦਰਜੀਤ ਸਿੰਘ ਗਿੱਲ ਤੇ ਡਾਕਟਰ ਅਮਰਪ੍ਰੀਤ ਸਿੰਘ ਲੇਲ ਸਮੇਤ ਕਈ ਹੋਰ ਪ੍ਰਮੁੱਖ ਸੇਵਾਦਾਰ ਤੇ ਪਤਵੰਤੇ ਮੌਜੂਦ ਰਹੇ।
ਪਿਛਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਜਸਵੀਰ ਸਿੰਘ ਤੇ ਸੁਰਜੀਤ ਕੌਰ ਨੂੰ ਕੈਨੇਡਾ ਸੁਪਰ ਵੀਜ਼ਾ ਮਿਲਿਆ ਅਗਲੀ ਖ਼ਬਰ ਪਿੰਡ ਮੋਰਕਰੀਮਾਂ ਵਿਖੇ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲੇ ਸਿਹਤ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।