01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ’ਚ ਸ਼ਾਮਿਲ ਹੋਣ ਲਈ ਜੱਥਾ ਰਵਾਨਾ

ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ 2027 ਪੰਜਾਬ ਚੋਣਾਂ ਨੂੰ ਲੈ ਕੇ ਕਾਂਗਰਸ ਪੂਰੀ ਤਰ੍ਹਾਂ ਸਰਗਰਮ ਹੈ। ਇਨ੍ਹਾਂ ਚੋਣਾਂ ਸਬੰਧੀ ਕਾਂਗਰਸ ਦੇ ਬੀ.

ਸਮਾਗਮ ’ਚ ਸ਼ਾਮਿਲ ਹੋਣ ਲਈ ਰਵਾਨਾ ਹੁੰਦੇ ਹੋਏ ਹਲਕਾ ਇੰਚਾਰਜ ਅਜੀਤ ਸਿੰਘ ਅਖਾੜਾ ਤੇ ਭਾਜਪਾ ਵਰਕਰ। ਅਜੀਤ ਤਸਵੀਰ 01-10-2026
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ 2027 ਪੰਜਾਬ ਚੋਣਾਂ ਨੂੰ ਲੈ ਕੇ ਕਾਂਗਰਸ ਪੂਰੀ ਤਰ੍ਹਾਂ ਸਰਗਰਮ ਹੈ। ਇਨ੍ਹਾਂ ਚੋਣਾਂ ਸਬੰਧੀ ਕਾਂਗਰਸ ਦੇ ਬੀ.ਐੱਲ.ਏ ਤੋਂ ਲੈ ਕੇ ਹਰ ਬਲਾਕ ਅਹੁਦੇਦਾਰ, ਮੰਡਲ ਪ੍ਰਧਾਨਾਂ ਨਾਲ ਮੀਟਿੰਗਾਂ ਲਈ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਉੱਤਮ ਰਾਓ ਡਾਲਵੀ ਹਲਕਾਵਾਰ ਬਲਾਕ ਪੱਧਰ ਦੀਆਂ ਮੀਟਿੰਗਾਂ ਕਰ ਰਹੇ ਹਨ, ਹਲਕਾ ਦਾਖਾ ’ਚ ਬਲਾਕ ਮੁੱਲਾਂਪੁਰ, ਬਲਾਕ ਸਿੱਧਵਾਂ ਬੇਟ ਵਿਖੇ ਅੱਜ ਹੋਣ ਵਾਲੀਆਂ ਮੀਟਿੰਗਾਂ ’ਚ ਹਰ ਬਲਾਕ ਦੇ ਅਹੁਦੇਦਾਰਾਂ ਦੀ ਕਮੇਟੀ, ਬਲਾਕ ਪ੍ਰਧਾਨ, ਬੂਥ ਲੈਵਲ ਏਜੰਟ ਨਾਲ ਡਾਲਵੀ ਸਾਬ੍ਹ ਸਿੱਧੀ ਗੱਲਬਾਤ ਕਰਨਗੇ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਕੀਤਾ, ਉਨ੍ਹਾਂ ਨਾਲ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਯੂਥ ਕਾਂਗਰਸ ਬਲਾਕ ਪ੍ਰਧਾਨ ਗਗਨ ਬੱਦੋਵਾਲ ਮੌਜੂਦ ਰਹੇ। ਭਾਰਤੀ ਜਨਤਾ ਭਾਰਟੀ ਵਲੋਂ ਨਸ਼ਾ ਵਿਰੋਧੀ ਰੈਲੀਆਂ ਬਾਰੇ ਸਵਾਲ ’ਚ ਕੈਪਟਨ ਸੰਦੀਪ ਸੰਧੂ ਕਿਹਾ ਕਿ ਪਿਛਲੇ 12 ਵਰ੍ਹਿਆ ਤੋਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇਨੇ ਸਮੇਂ ਵਿਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਆਪਣੇ ਕਲਾਵੇ ਵਿਚ ਲੈ ਲਈ, ਭਾਜਪਾ ਅੱਜ ਨਸ਼ਾ ਮੁਕਤ ਯਾਤਰਾ ਦੀ ਗੱਲ ਕਰ ਰਹੀ ਹੈ। ਕੈਪਟਨ ਸੰਦੀਪ ਸੰਧੂ ਸਪੱਸ਼ਟ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੰਜੀਦਾ ਹੁੰਦੀ ਤਾਂ ਗੁਆਂਢੀ ਮੁਲਕਾਂ ’ਚੋਂ ਨਸ਼ਾ ਤਸਕਰੀ ਦੀ ਖੁੱਲ੍ਹ ਨਾ ਹੁੰਦੀ। ਗਿਆਨੇਸ਼ ਕੁਮਾਰ ਮਾਮਲੇ ਬਾਰੇ ਸਵਾਲ ’ਚ ਕੈਪਟਨ ਸੰਧੂ ਕਿਹਾ ਕਿ ਸ੍ਰੀ ਰਾਹੁਲ ਗਾਂਧੀ, ਮਲਿਕਅਰਜੁਨ ਖੜਗੇ, ਕੁੱਲ ਹਿੰਦ ਕਾਂਗਰਸ ਪੂਰੀ ਟੀਮ ਗਠਜੋੜ ਭਾਈਵਾਲਾਂ ਨੂੰ ਨਾਲ ਲੈ ਕੇ ਚੋਣ ਕਮਿਸ਼ਨ ਨਾਲ ਜੁੜੇ ਮੁੱਦੇ ’ਤੇ ਸੰਘਰਸ਼ ਕਰ ਰਹੇ ਹਨ। ਪੰਜਾਬ ਕਾਂਗਰਸ ਦੀ ਗੱਲ ਅੱਗੇ ਤੋਰਦਿਆਂ ਕੈਪਟਨ ਸੰਦੀਪ ਸੰਧੂ ਕਿਹਾ ਕਿ ਅੱਜ ਹਲਕਾ ਦਾਖਾ, ਕੱਲ੍ਹ ਹਲਕਾ ਗਿੱਲ ਪੂਰੇ ਪੰਜਾਬ ’ਚ ਹੋ ਰਹੀਆਂ ਸਮੀਖਿਆ ਮੀਟਿੰਗਾਂ ਆਗਾਮੀ ਚੋਣਾਂ ’ਚ ਕਾਂਗਰਸ ਦੀ ਜਿੱਤ ਤੇ ਵਿਰੋਧੀਆਂ ਦਾ ਲੱਕ ਭੰਨਣ ਲਈ ਸਹੀ ਸਾਬਿਤ ਹੋਣਗੀਆਂ। ਕੈਪਟਨ ਸੰਦੀਪ ਸੰਧੂ ਕਾਂਗਰਸ ਪਾਰਟੀ ਦੀਆਂ ਅੱਜ ਹਲਕਾ ਦਾਖਾ ’ਚ ਹੋਣ ਵਾਲੀਆਂ ਮੀਟਿੰਗਾਂ ਸਫ਼ਲ ਬਣਾਉਣ ਲਈ ਹਰ ਇਕ ਨੂੰ ਜੋਸ਼ੋ-ਖਰੋਸ਼ ਨਾਲ ਪਹੁੰਚਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਹੇਰਾਂ ’ਚ ਐੱਨ. ਆਰ. ਆਈ. ਦੀ ਕੋਠੀ ਬਾਹਰ ਹਵਾਈ ਫਾਇਰਿੰਗ ਪਿੰਡ ਵਿਚ ਦਹਿਸ਼ਤ ਦਾ ਮਾਹੌੋਲ, ਪੁਲਿਸ ਵਲੋਂ ਜਾਂਚ ਜਾਰੀ ਅਗਲੀ ਖ਼ਬਰ ਕੈਨੇਡਾ ’ਚ ਸਾਂਸਦ ਗਿੱਲ ਵਲੋਂ ਮੋਹਣ ਸਿੰਘ ਸਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।