ਮਾਨਸਾ ਦੇ ਪਿੰਡ ਭੰਮੇ ਕਲਾਂ ’ਚ ਨਸ਼ੇ ਨਾਲ ਮਰੇ ਨੌਜਵਾਨ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਪਰਿਵਾਰ ਤੋਂ ਖੋਹਣ ਮੰਦਭਾਗਾ- ਮੇਜਰ ਸਿੰਘ ਭੈਣੀ ਪਿੰਡ ਗਗੜਾ ਵਿਖੇ ਗੁਰਦੁਆਰਾ ਸਾਹਿਬ ’ਤੇ ਹੋਈ ਫਾਇਰਿੰਗ ਦੀ ਸਖ਼ਤ ਸਬਦਾਂ ਵਿਚ ਕੀਤੀ ਨਿਖੇਧੀ
ਚੌਂਕੀਮਾਨ, 28 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਕਾਂਗਰਸ ਦੇ ਕਿਸਾਨ ਵਿੰਗ ਦੇ ਕੋਅਰਡੀਨੇਟਰ ਮੇਜਰ ਸਿੰਘ ਭੈਣੀ ਨੇ ਮਾਨਸਾ ਦੇ ਪਿੰਡ ਭੰਮੇ ਕਲਾਂ ਵਿਖੇ ਨਸ਼ੇ ਨਾਲ ਮੌਤ ਦੀ ਭੇਟ ਚੜ੍ਹੇ ਨੌਜਵਾਨ ਲਈ ਇਨਸਾਫ਼ ਦੀ ਮੰਗ ਕਰ ਰਹੇ ਪਰਿਵਾਰ ਤੋਂ ਪੁਲਿਸ ਵਲੋਂ ਮ੍ਰਿਤਕ ਦੇਹ ਚੁੱਕ ਕੇ ਲਿਜਾਣ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਤੇ ਪੰਜਾਬ ਵਿਚ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਤੇ ਗੈਗਸਟਰ ਆਏ ਦਿਨ ਸ਼ਰੇ੍ਆਮ ਗੋਲੀਆਂ ਚਲਾ ਰਹੇ ਹਨ ਤੇ ਫਿਰੌਤੀ ਮੰਗ ਰਹੇ ਹਨ।
ਮੇਜਰ ਸਿੰਘ ਭੈਣੀ ਦੀ ਤਸਵੀਰ।
29-10-2026