29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿਧਾਇਕ ਠੇਕੇਦਾਰ ਵਲੋਂ ਸੁਧਾਰ ਬਾਜ਼ਾਰ ਤੋਂ ਤੁਗਲ ਤੱਕ ਸਵਾ ਕਰੋੜ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ

ਗੁਰੂਸਰ ਸੁਧਾਰ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਅਦਾਰਾ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਹਾਜ਼ਰੀ ਵਿਚ ਅੱਜ ਕਸਬਾ ਸੁਧਾਰ ਬਾਜ਼ਾਰ ਦੇ ਸ਼ਿਵ ਮੰਦਿਰ ਤੋਂ ਪਿੰਡ ਸੁਧਾਰ ਤੱਕ ਨਹਿਰੀ ਪਟੜੀ ਦੀ ਲਿੰਕ ਸੜਕ ਨੂੰ 10 ਤੋਂ 18 ਫੁੱਟ ਚੌੜੀ ਕਰਕੇ ਨਵੇਂ ਸਿਰਿਉਂ ਬਨਾਉਣ ਤੇ ਸੁਧਾਰ ਤੋਂ ਅੱਗੇ ਪਿੰਡ ਤੁਗਲ ਤੱਕ ਸੜਕੀ ਪਹੁੰਚ ਮਾਰਗ ਨੂੰ ਰਿਪੇਅਰ ਕਰਨ ਦੇ ਕਾਰਜਾਂ ਦੀ ਸ਼ੁਰੂਆਤ ਆਪਣੇ ਹੱਥੀਂ ਕੀਤੀ ਗਈ।

ਅਜੀਤ ਡੈਸਕ 29-10-2026
ਗੁਰੂਸਰ ਸੁਧਾਰ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਅਦਾਰਾ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਹਾਜ਼ਰੀ ਵਿਚ ਅੱਜ ਕਸਬਾ ਸੁਧਾਰ ਬਾਜ਼ਾਰ ਦੇ ਸ਼ਿਵ ਮੰਦਿਰ ਤੋਂ ਪਿੰਡ ਸੁਧਾਰ ਤੱਕ ਨਹਿਰੀ ਪਟੜੀ ਦੀ ਲਿੰਕ ਸੜਕ ਨੂੰ 10 ਤੋਂ 18 ਫੁੱਟ ਚੌੜੀ ਕਰਕੇ ਨਵੇਂ ਸਿਰਿਉਂ ਬਨਾਉਣ ਤੇ ਸੁਧਾਰ ਤੋਂ ਅੱਗੇ ਪਿੰਡ ਤੁਗਲ ਤੱਕ ਸੜਕੀ ਪਹੁੰਚ ਮਾਰਗ ਨੂੰ ਰਿਪੇਅਰ ਕਰਨ ਦੇ ਕਾਰਜਾਂ ਦੀ ਸ਼ੁਰੂਆਤ ਆਪਣੇ ਹੱਥੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀਕਰਨ ਬੋਰਡ ਵਲੋਂ ਨਵੇਂ ਸਿਰਿਉਂ ਤੇ ਰਿਪੇਅਰ ਨਾਲ ਨਵੀਆਂ ਨਕੋਰ ਬਣਨ ਵਾਲੀਆਂ ਇਨ੍ਹਾਂ ਸੜਕਾਂ ਉਪਰ ਸਵਾ ਕਰੋੜ ਰੁਪਏ ਤੋਂ ਵਧੇਰੇ ਲਾਗਤ ਆਵੇਗੀ ਤੇ ਤੈਅ ਸੀਮਾ ਵਿਚ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਵਾ ਕੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਦੀ ਮੰਗ ਨੂੰ ਇਕ ਤਰ੍ਹਾਂ ਪੂਰਾ ਕਰ ਦਿੱਤਾ ਗਿਆ ਹੈ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੇ ਸੂਬੇ ਵਿਚ ਨਵੀਆਂ ਸੜਕਾਂ ਦੇ ਜਾਲ ਵਿਛਾਏ ਗਏ ਹਨ ਤੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਸਰਬਪੱਖੀ ਵਿਕਾਸ ਤੋਂ ਇਲਾਵਾ ਹਰ ਵਰਗ ਨੂੰ ਮਿਸਾਲੀ ਸਹੂਲਤਾਂ ਦਿੱਤੀਆਂ ਗਈਆਂ ਹਨ। ਅਦਾਰਾ ਪਨਗਰੇਨ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ‘ਆਪ’ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਪੱਸ਼ਟ ਬਹੁਮਤ ਪ੍ਰਾਪਤ ਕਰੇਗੀ ਤੇ ਪੰਜਾਬ ਦੇ ਵੋਟਰ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਨੂੰ ਕਰਾਰੀ ਹਾਰ ਦੇਣਗੇ। ਵਿਧਾਇਕ ਹਾਕਮ ਸਿੰਘ ਠੇਕੇਦਾਰ ਤੇ ਚੇਅਰਮੈਨ ਡਾ ਤੇਜਪਾਲ ਸਿੰਘ ਗਿੱਲ ਦਾ ਇਸ ਮੌਕੇ ਸਰਪੰਚ ਹਰਮੇਲ ਸਿੰਘ ਧਾਲੀਵਾਲ ਸੁਧਾਰ, ਸਰਪੰਚ ਮਨਜੀਤ ਕੌਰ ਨਵੀਂ ਆਬਾਦੀ ਅਕਾਲਗੜ੍ਹ, ਸਰਪੰਚ ਇਕਬਾਲ ਸਿੰਘ ਨੱਤ ਤੁਗਲ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦਾਖਾ ਚੇਅਰਮੈਨ ਵਿਜੈ ਬੈਕਟਰ, ਵਪਾਰ ਵਿੰਗ ਹਲਕਾ ਰਾਏਕੋਟ ਚੇਅਰਮੈਨ ਹਰਸ਼ ਜੈਨ, ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਮੰਡੀਕਰਨ ਬੋਰਡ ਐਕਸੀਅਨ ਜਤਿਨ ਸਿੰਗਲਾ, ਐਸ.ਡੀ.ਓ. ਲਵਪ੍ਰੀਤ ਸਿੰਘ, ਸੁਪਰਵਾਈਜ਼ਰ ਅਮਰਜੀਤ ਸਿੰਘ ਟੂਸਾ, ਬਲਾਕ ਸੰਮਤੀ ਮੈਂਬਰ ਡਾ. ਬਲਵਿੰਦਰ ਸਿੰਘ, ਸਰਪੰਚ ਹਰਮੇਲ ਸਿੰਘ ਧਾਲੀਵਾਲ ਸੁਧਾਰ, ਸਰਪੰਚ ਇਕਬਾਲ ਸਿੰਘ ਨੱਤ ਤੁਗਲ, ਸਰਪੰਚ ਮਨਜੀਤ ਕੌਰ ਨਵੀਂ ਆਬਾਦੀ ਅਕਾਲਗੜ੍ਹ, ਸਰਪੰਚ ਇੰਦਰਜੀਤ ਸਿੰਘ ਗਿੱਲ, ਸਰਪੰਚ ਬਲਜੀਤ ਸਿੰਘ ਬੁਢੇਲ ਆਦਿ ਸਮੇਤ ਇਲਾਕੇ ਭਰ ਦੇ ਹੋਰ ਪੰਚ , ਸਰਪੰਚ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਗਰੀਬਾਂ ਤੋਂ ਪੜ੍ਹਾਈ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ- ਐਡਵੋਕੇਟ ਰਛਪਾਲ ਸਿੰਘ ਗਾਲਿਬ ਅਗਲੀ ਖ਼ਬਰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਮੀਟਿੰਗ ’ਚ ਮਾਨਸਾ ਮੋਰਚੇ ’ਤੇ ਪੁਲਿਸ ਕਾਰਵਾਈ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।